ਜਲੰਧਰ : ਕਹਿੰਦੇ ਹਨ ਤੁਹਾਡੇ ਅੰਦਰ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ ਤਾਂ ਤੁਹਾਨੂੰ ਕੋਈ ਰੋਕ ਨਹੀਂ ਸਕਦਾ। ਇਹੀ ਸਾਬਿਤ ਕੀਤਾ ਹੈ ਜਲੰਧਰ ਦੀ ਰਹਿਣ ਵਾਲੀ ਹੋਣਹਾਰ ਸ਼ਤਰੰਜ ਖਿਡਾਰਨ ਮਲਿਕਾ ਹਾਂਡਾ ਨੇ। ਜੋ ਕਿ ਭਾਵੇਂ ਹੀ ਬੋਲਣ ਅਤੇ ਸੁਣਨ ਨੂੰ ਅਸਮਰਥ ਸੀ ਪਰ ਦਿਮਾਗੋਂ ਤੇਜ ਮਲਿਕਾ ਨੇ ਸ਼ਤਰੰਜ ਵਿਚ ਅਜਿਹੇ ਖੇਡ ਖੇਡੇ ਕਿ ਵੱਡੇ-ਵੱਡੇ ਖਿਡਾਰੀਆਂ ਨੂੰ ਮਾਤ ਦਿੱਤੀ। ਉਸ ਨੇ ਦੇਸ਼ ਦੀ ਝੋਲੀ ਕਈ ਇਨਾਮ ਪਾਏ। ਪਰ ਅੱਜ ਉਸ ਦੀ ਆਪਣੀ ਝੋਲੀ ਸੱਖਣੀ ਹੈ। ਭਾਵ ਕਿ ਅੱਜ ਖੁਦ ਮਲਿਕਾ ਸੂਬੇ ਦੀਆਂ ਸਰਕਾਰਾਂ ਅੱਗੇ ਬੇਬੱਸ ਹੋ ਗਈ ਹੈ। ਝੋਲੀ ਅੱਡ ਕਈ ਵਾਰ ਬੰਦ ਹੱਕ ਵੀ ਮੰਗਿਆ ਪਰ ਕਿਸੇ ਨੇ ਸੁਣਵਾਈ ਨਾ ਕੀਤੀ। ਇਸ ਤੋਂ ਆਹਤ ਹੁਣ ਮਲਿਕਾ ਹਾਂਡਾ ਨੇ ਵੱਡਾ ਫੈਸਲਾ ਕੀਤਾ ਹੈ। ਕਿ ਜੇਕਰ ਕਿਸੇ ਨੇ ਉਸ ਦੀ ਬਾਂਹ ਨਾ ਫੜ੍ਹੀ ਤਾਂ ਉਹ ਪੰਜਾਬ ਛੱਡ ਦੇਵੇਗੀ ਅਤੇ ਵਿਦੇਸ਼ ਦਾ ਰੁਖ ਕਰੇਗੀ।
ਇਹ ਵੀ ਪੜ੍ਹੋ : Vice Captain of Test Team India: ਕੇਐਲ ਰਾਹੁਲ ਤੋਂ ਬਾਅਦ ਇਹ 3 ਖਿਡਾਰੀ ਉਪ ਕਪਤਾਨੀ ਦੇ ਦਾਅਵੇਦਾਰ?
ਜੀ ਹਾਂ ਜਲੰਧਰ ਦੇ ਗਰੀਨ ਐਵਿਨਿਊ ਦੇ ਰਹਿਣ ਵਾਲੇ ਅੰਤਰਰਾਸ਼ਟਰੀ ਡੈੱਫ ਐਂਡ ਡੰਬ ਵਿੱਚ ਖਿਡਾਰੀ ਮਲਿਕਾ ਹਾਂਡਾ ਦੇਸ਼ ਨੂੰ ਛੱਡਣ ਦਾ ਮਨ ਬਣਾ ਰਹੀ ਹੈ ਕਿਉਂਕਿ ਕਈ ਸਾਲਾਂ ਤੋਂ ਮਲਿਕਾ ਹਾਂਡਾ ਵੱਲੋਂ ਕਈ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਸਤਰ 'ਤੇ ਮੁਕਾਬਲੇ ਜਿੱਤ ਕੇ ਦੇਸ਼ ਦੀ ਝੋਲੀ ਦੇ ਵਿੱਚ ਪਾਏ ਹਨ। ਪਰ ਮਲਿਕਾ ਹਾਂਡਾ ਅਤੇ ਉਸ ਦੀ ਮਾਂ ਫਿਰ ਰੇਣੂ ਹਾਂਡਾ ਵੱਲੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਉਨ੍ਹਾਂ ਦੀ ਬੇਟੀ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਣ ਤੋਂ ਬਾਅਦ ਇਨਾਂ ਦੀ ਬੇਟੀ ਨੂੰ ਨੌਕਰੀ ਦੇ ਦਿੱਤੀ ਜਾਵੇਗੀ, ਪਰ ਅਜੇ ਤੱਕ ਨੌਕਰੀ ਨਹੀਂ ਦਿੱਤੀ ਗਈ। ਇੰਨਾਂ ਹੀ ਨਹੀਂ ਹੁਣ ਭਰੇ ਮੰਨ ਨਾਲ ਮਲਿਕਾ ਵਿਦੇਸ਼ ਵਿੱਚ ਜਾਣ ਬਾਰੇ ਸੋਚ ਰਹੀ ਹੈ।
ਜਿਸ ਨੂੰ ਲੈ ਕੇ ਉਸ ਨੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਤ ਮਾਨ ਨੂੰ ਪੱਤਰ ਲਿਖਿਆ ਹੈ। ਮਲਿਕਾ ਹਾਂਡਾ ਦੇ ਮਾਤਾ ਨੇ ਦੱਸਿਆ ਕਿ ਮਲਿਕਾ ਦੇ ਵੱਲ ਚੈਂਪੀਅਨਸ਼ਿਪ 2018 ਮੁਕਾਬਲੇ ਵਿੱਚ ਗੋਲਡ ਮੈਡਲ ਅਤੇ ਇਕ ਸਿਲਵਰ ਮੈਡਲ ਜਿੱਤਿਆ ਸੀ। ਏਸ਼ੀਅਨ ਗੇਮਜ਼ 2015 ਵਿਚ ਇਕ ਗੋਲਡ ਮੈਡਲ ਅਤੇ ਇਕ ਸਿਲਵਰ ਮੈਡਲ ਜਿੱਤਿਆ ਸੀ। ਵਰਡ ਫੈਡ ਉਲੰਪਿਕ ਵਿੱਚ ਸਿਲਵਰ ਮੈਡਲ ਡੈੱਫ ਐਂਡ ਡੰਬ ਕੈਟੇਗਰੀ ਵਿਚ 2012 ਤੋਂ ਹੁਣ ਤੱਕ ਲਗਾਤਾਰ ਅੰਤਰਰਾਸ਼ਟਰੀ ਚੈਂਪੀਅਨ 2019 ਅਤੇ 2023 ਵਿਚ ਬੈਂਸ ਅਤੇ ਸਪੋਰਟਸ ਪਰਸਨ of the country ਰਹੀ। ਰੇਣੁ ਹਾਂਡਾ ਨੇ ਅੱਗੇ ਦੱਸਿਆ ਕਿ ਮਲਿਕਾ ਕਈ ਸਾਲਾਂ ਤੋਂ ਪੰਜਾਬ ਸਰਕਾਰ ਤੋਂ ਗੁਹਾਰ ਲਗਾ ਰਹੀ ਹੈ। ਕਾਂਗਰਸ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਆਪਣੇ ਕਾਰਜਕਾਲ ਸਮੇਂ ਦੇ ਦੌਰਾਨ ਉਸ ਨੂੰ ਕੋਚ ਬਣਾਉਣ ਦਾ ਵਾਅਦਾ ਕੀਤਾ ਸੀ ਅਤੇ ਇਲਾਕਾ ਵਿਧਾਇਕ ਨੂੰ ਵੀ ਮਿਲ ਚੁੱਕੇ ਹਨ ਪਰ ਕੋਈ ਵੀ ਸੁਣਵਾਈ ਨਹੀਂ ਹੋਈ ਅਤੇ ਹੁਣ ਮੌਜੂਦਾ ਪੰਜਾਬ ਸਰਕਾਰ ਤੋਂ ਮਲਿਕਾ ਦੇ ਬੁਲਾਵੇ ਦਾ ਇੰਤਜ਼ਾਰ ਕਰ ਰਹੇ ਹਨ। ਖੈਰ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਲਿਕਾ ਹਾਂਡਾ ਵੱਲੋਂ ਲਗਾਏ ਗਏ ਇਸ ਗੁਹਾਰ 'ਤੇ ਕੀ ਪ੍ਰਤੀਕ੍ਰਿਆ ਦਿੰਦੇ ਹਨ, ਜਾਂ ਮਲਿਕਾ ਹਾਂਡਾ ਨੂੰ ਹੋਰਨਾਂ ਸਰਕਾਰਾਂ ਦੇ ਵੱਲੋਂ ਲਗਾਏ ਗਏ ਲਾਰਿਆਂ ਦੇ ਹੀ ਵਾਂਗ ਇਸ ਵਾਰ ਵੀ ਰਹਿਣਾ ਪਵੇਗਾ।
ਮਲਿਕਾ ਹਾਂਡਾ ਦੀਆਂ ਉਪਲੱਬਧੀਆਂ
ਸੋਨ : ਨੈਸ਼ਨਲ ਚੈੱਸ ਚੈਂਪੀਅਨਸ਼ਿਪ ਆਫ ਡੈੱਫ ਵਿਚ ਲਗਾਤਾਰ 7 ਸਾਲ ਸੋਨ ਤਮਗਾ
ਚਾਂਦੀ : ਆਈ. ਸੀ. ਸੀ. ਡੀ. ਵਰਲਡ ਡੈੱਫ ਬਲਿਟਜ਼ ਸ਼ਤਰੰਜ ਚੈਂਪੀਅਨਸ਼ਿਪ (2018)
ਕਾਂਸੀ : ਏਸ਼ੀਆਈ ਚੈਂਪੀਅਨਸ਼ਿਪ (2017)
ਸੋਨ : ਆਈ. ਸੀ. ਸੀ. ਵਿਸ਼ਵ ਓਪਨ ਸਿੰਗਲ ਡੈੱਫ ਸ਼ਤਰੰਜ ਚੈਂਪੀਅਨਸ਼ਿਪ (2016)
ਚਾਂਦੀ : ਬਲਿਟਜ਼ ਡੈੱਫ ਚੈਂਪੀਅਨਸ਼ਿਪ (2016)
ਸੋਨ : ਏਸ਼ੀਆਈ ਚੈਂਪੀਅਨਸ਼ਿਪ
ਚਾਂਦੀ : ਏਸ਼ੀਆਈ ਬਲਿਟਜ਼ ਓਪਨ (2015)