ETV Bharat / state

Bodies found in a house in Phagwara: ਫਗਵਾੜਾ 'ਚ ਇੱਕ ਘਰ 'ਚੋਂ ਮਿਲੀਆਂ ਪਿਓ ਤੇ ਧੀ ਦੀਆਂ ਲਾਸ਼ਾਂ - ਫਗਵਾੜਾ ਦੀਆਂ ਵੱਡੀਆਂ ਖਬਰਾਂ

ਫਗਵਾੜਾ ਦੇ ਅਰਬਨ ਸਟੇਟ ਵਿੱਚ ਸ਼ੱਕੀ ਹਾਲਾਤਾਂ ਵਿੱਚ ਇੱਕ ਘਰ ਅੰਦਰੋਂ ਪਿਓ (Deadbody Found) ਅਤੇ ਧੀ ਦੀਆਂ ਲਾਸ਼ਾਂ ਮਿਲੀਆਂ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Dead bodies of father and daughter found in a house in Phagwara
Deadbody Found : ਫਗਵਾੜਾ 'ਚ ਇੱਕ ਘਰ 'ਚੋਂ ਮਿਲੀਆਂ ਪਿਓ ਤੇ ਧੀ ਦੀਆਂ ਲਾਸ਼ਾਂ
author img

By ETV Bharat Punjabi Team

Published : Sep 27, 2023, 5:38 PM IST

ਫਗਵਾੜਾ 'ਚ ਇੱਕ ਘਰ 'ਚੋਂ ਮਿਲੀਆਂ ਪਿਓ ਤੇ ਧੀ ਦੀਆਂ ਲਾਸ਼ਾਂ

ਜਲੰਧਰ : ਫਗਵਾੜਾ ਦੇ ਅਰਬਨ ਐਸਟੇਂਟ ਦੇ ਇੱਕ ਘਰ ਵਿਚ ਪਿਓ ਅਤੇ ਧੀ ਦੀਆਂ ਲਾਸ਼ਾਂ ਮਿਲਿਆ ਹਨ, ਜਿਸ ਦੀ ਸੂਚਨਾ ਮਿਲਦੇ (Two dead bodies found in Phagwara) ਹੀ ਫਗਵਾੜਾ ਪੁਲਿਸ ਵਲੋਂ ਮੌਕੇ ਉੱਤੇ ਪਹੁੰਚ ਕੇ ਦੋਵੇਂ ਲਾਸ਼ਾਂ ਨੂੰ ਕਬਜੇ ਵਿੱਚ ਲੈ ਲਿਆ ਗਿਆ ਹੈ। ਮ੍ਰਿਤਕ ਦੀ ਪਛਾਣ ਅਮਰੀਕ ਚੈਂਬਰ ਉਮਰ ਕਰੀਬ 70 ਸਾਲ ਅਤੇ ਉਸਦੀ ਲੜਕੀ ਰਾਜ ਰਾਣੀ ਉਮਰ ਕਰੀਬ 45 ਸਾਲ ਵਜੋਂ ਹੋਈ ਹੈ।

ਇਹ ਹੈ ਮਾਮਲਾ : ਜਾਣਕਾਰੀ ਮੁਤਾਬਿਕ ਘਰ ਵਿੱਚੋਂ ਬਦਬੂ ਆਉਣ ਤੋਂ ਬਾਅਦ ਆਸਪਾਸ ਦੇ ਲੋਕਾਂ ਨੇ ਇਸਦੀ ਸੂਚਨਾ ਮ੍ਰਿਤਕ ਦੇ ਰਿਸ਼ਤੇਦਾਰਾਂ ਅਤੇ ਫਗਵਾੜਾ ਪੁਲਿਸ ਨੂੰ ਦਿੱਤੀ। ਥਾਣਾ ਸਿਟੀ ਦੇ ਐੱਸ ਐੱਚ ਓ ਪਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ (The smell was coming from the house) ਸੂਚਨਾ ਮਿਲੀ ਸੀ ਕਿ ਅਰਬਨ ਸਟੇਟ ਵਿਖੇ ਇਕ ਘਰ ਵਿੱਚ ਲੜਕੀ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਉਹ ਸਮੇਤ ਪੁਲਿਸ ਪਾਰਟੀ ਮੌਕੇ ਉੱਤੇ ਪਹੁੰਚੇ ਅਤੇ ਦੇਖਿਆ ਕਿ ਉਥੇ ਘਰ ਵਿਚ ਦੋ ਲਾਸ਼ਾਂ ਪਈਆਂ ਸਨ ਜੋਕਿ ਆਪਸ ਵਿਚ ਰਿਸਤੇ ਵਿੱਚ ਪਿਓ ਧੀ ਸਨ। ਐੱਸ ਐੱਚ ਓ ਦੇ ਦੱਸਣ ਮੁਤਾਬਿਕ ਅਮਰੀਕ ਚੈਂਬਰ ਵਿਦੇਸ਼ ਤੋਂ ਆਇਆ ਹੋਇਆ ਸੀ ਅਤੇ ਆਪਣੀ ਪਤਨੀ ਅਤੇ ਲੜਕੀ ਸਮੇਤ ਅਰਬਨ ਸਟੇਟ ਵਿਖੇ ਰਹਿ ਰਿਹਾ ਸੀ। ਉਸਦੀ ਲੜਕੀ ਸ਼ਾਦੀਸ਼ੁਦਾ ਸੀ ਅਤੇ ਉਨ੍ਹਾਂ ਦੇ ਕੋਲ ਹੀ ਰਹਿ ਰਹੀ ਸੀ।

ਐੱਸਐੱਚਓ ਨੇ ਦੱਸਿਆ ਕਿ ਪੁਲਿਸ ਨੂੰ ਮਿਲੀ ਜਾਣਕਾਰੀ 'ਚ ਸਾਹਮਣੇ ਆਇਆ ਹੈ ਕਿ ਮ੍ਰਿਤਕ ਦੀ ਪਤਨੀ ਮਾਨਸਿਕ ਤੌਰ ਉੱਤੇ ਪਰੇਸ਼ਾਨ ਸੀ। ਇਸ ਤੋਂ ਇਲਾਵਾ ਇਹ ਵੀ ਖੁਲਾਸਾ ਹੋਇਆ ਹੈ ਕਿ ਲੜਕੀ ਦੀ ਮੌਤ 2 ਜਾਂ 3 ਦਿਨ ਪਹਿਲਾਂ ਹੋਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.