ਜਲੰਧਰ: ਪੂਰੇ ਦੇਸ਼ ਵਿੱਚ ਲੌਕ ਡਾਊਨ ਕਰਕੇ ਹਰ ਅਮੀਰ ਅਤੇ ਗਰੀਬ ਤਬਕੇ ਦੇ ਲੋਕ ਆਪਣੇ ਘਰ ਵਿੱਚ ਬੈਠੇ ਹਨ। ਇਸ ਦੌਰਾਨ ਅਮੀਰਾਂ ਦਾ ਗੁਜ਼ਾਰਾ ਠੀਕ-ਠਾਕ ਢੰਗ ਨਾਲ ਹੋ ਰਿਹਾ ਹੈ ਪਰ ਦੂਸਰੇ ਪਾਸੇ ਰੋਜ਼ ਕਮਾ ਕੇ ਖਾਣ ਵਾਲੇ ਗਰੀਬ ਲੋਕਾਂ ਨੂੰ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਲੰਧਰ ਦੇ ਰੌਣਕ ਬਾਜ਼ਾਰ ਇਲਾਕੇ ਵਿੱਚ ਰੋਜ਼ ਕਮਾਕੇ ਖਾਣ ਵਾਲੇ ਵਾਲੇ ਇਹ ਪਰਿਵਾਰ ਦਾ ਗੁਜ਼ਾਰਾ ਸਾਰਾ ਦਿਨ 'ਚ ਰਿਕਸ਼ਾ ਚਲਾ ਕੇ ਮਿਲੇ ਪੈਸਿਆਂ ਨਾਲ ਹੁੰਦਾ ਸੀ ਅਤੇ ਤਿੰਨ ਵੇਲੇ ਦੀ ਰੋਟੀ ਬੜੀ ਵਧੀਆ ਚੱਲਦੀ ਸੀ। ਇਸ ਇਲਾਕੇ ਵਿੱਚ ਰਹਿਣ ਕਰਕੇ ਬਾਜ਼ਾਰ ਖੋਲ੍ਹਦਿਆਂ ਹੀ ਸਵੇਰ ਤੋਂ ਸ਼ਾਮ ਤੱਕ ਸਵਾਰੀਆਂ ਲਗਾਤਾਰ ਮਿਲਦੀਆਂ ਰਹਿੰਦੀਆਂ ਸੀ।
ਉਸ ਵੇਲੇ ਆਪਣੀ ਹੈਸੀਅਤ ਮੁਤਾਬਿਕ ਖੁਸ਼ਹਾਲੀ ਨਾਲ ਜੀਵਨ ਬਤੀਤ ਕਰ ਰਹੇ ਇਸ ਪਰਿਵਾਰ ਨੇ ਕਦੀ ਨਹੀਂ ਸੋਚਿਆ ਸੀ ਕਿ ਇੱਕ ਦਿਨ ਹਾਲਾਤ ਇਹ ਦਿਨ ਵੀ ਦਿਖਾਓਣਗੇ ਕਿ ਮਿਹਨਤ ਕਰਨ ਤੱਕ ਦਾ ਮੌਕਾ ਨਹੀਂ ਮਿਲੇਗਾ। ਮਹਿਜ਼ ਇੱਕ ਮਰਲੇ ਦੇ ਮਕਾਨ ਵਿੱਚ ਰਹਿੰਦੇ ਇਹ ਪਰਿਵਾਰ ਵਿੱਚ ਤਿੰਨ ਬੱਚੇ ਅਤੇ ਇਹ ਦੰਪਤੀ ਦੋ ਵਕਤ ਦੀ ਰੋਟੀ ਨੂੰ ਵੀ ਬੇਜ਼ਾਰ ਹੋਏ ਹੋਏ ਹਨ।
ਹਾਲਾਤ ਇਹ ਹਨ ਕਿ ਘਰ ਵਿੱਚ ਕਮਾਉਣ ਵਾਲਾ ਵੀ ਹੈ ਅਤੇ ਕਮਾਉਣ ਦਾ ਸਾਧਨ ਵੀ ਹੈ ਪਰ ਕਰਫਿਊ ਲੱਗਣ ਕਰਕੇ ਕੰਮ ਬਿਲਕੁਲ ਠੱਪ ਹੋ ਗਿਆ ਹੈ। ਹਾਲਾਂਕਿ ਪਹਿਲੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਗੁਜ਼ਾਰਾ ਕਰ ਲੈਂਦੀ ਸੀ ਪਰ ਹੁਣ ਕੋਰੋਨਾ ਕਰਕੇ ਲੋਕਾਂ ਨੇ ਆਪਣੇ ਘਰਾਂ ਵਿੱਚ ਨੌਕਰ ਤੱਕ ਰੱਖਣੇ ਬੰਦ ਕਰ ਦਿੱਤੇ ਹਨ ਜਿਸ ਕਰਕੇ ਇਹਦਾ ਕੰਮ ਵੀ ਬੰਦ ਹੋ ਗਿਆ ਹੈ।