ETV Bharat / state

ਪੁਲਿਸ ਨੂੰ ਨਸੀਹਤ ਮਹਿੰਗੀ ਪਈ

ਦੇਸ਼ ਭਰ ‘ਚ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ ਤੇ ਇਸ ਨੂੰ ਲੈ ਕੇ ਜਿਥੇ ਇੱਕ ਪਾਸੇ ਸਰਕਾਰਾਂ ਵੱਲੋਂ ਆਮ ਲੋਕਾਂ ਨੂੰ ਕੋਵਿਡ ਨਿਯਮਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਉਥੇ ਦੂਜੇ ਪਾਸੇ ਇੱਕ ਵਿਅਕਤੀ ਨੂੰ ਆਮ ਲੋਕਾਂ ਤੇ ਕੁਝ ਪੁਲਿਸ ਵਾਲਿਆਂ ਦਾ ਚਲਾਨ ਕੱਟਣ ਦਾ ਕਹਿਣਾ ਮਹਿੰਗਾ ਪੈ ਗਿਆ ਤੇ ਉਸ ਨਾਲ ਕੁੱਟਮਾਰ ਕੀਤੀ ਗਈ।

ਪੁਲਿਸ ਨੂੰ ਨਸੀਅਤ ਮਹਿੰਗੀ ਪਈ
ਪੁਲਿਸ ਨੂੰ ਨਸੀਅਤ ਮਹਿੰਗੀ ਪਈ
author img

By

Published : Mar 16, 2021, 8:58 PM IST

ਜਲੰਧਰ: ਦੇਸ਼ ਭਰ ‘ਚ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ ਤੇ ਇਸ ਨੂੰ ਲੈ ਕੇ ਜਿਥੇ ਇੱਕ ਪਾਸੇ ਸਰਕਾਰਾਂ ਵੱਲੋਂ ਆਮ ਲੋਕਾਂ ਨੂੰ ਕੋਵਿਡ ਨਿਯਮਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਉਥੇ ਦੂਜੇ ਪਾਸੇ ਇੱਕ ਵਿਅਕਤੀ ਨੂੰ ਆਮ ਲੋਕਾਂ ਤੇ ਕੁਝ ਪੁਲਿਸ ਵਾਲਿਆਂ ਦਾ ਚਲਾਨ ਕੱਟਣ ਦਾ ਕਹਿਣਾ ਮਹਿੰਗਾ ਪੈ ਗਿਆ ਤੇ ਉਸ ਨਾਲ ਕੁੱਟਮਾਰ ਕੀਤੀ ਗਈ।

ਇਸ ਬਾਰੇ ਹੱਡਬੀਤੀ ਦੱਸਦਿਆਂ ਡੀ.ਕੇ. ਉਮੇਸ਼ ਨੇ ਦੱਸਿਆ ਕਿ ਉਹ ਮੰਗਲਵਾਰ ਨੂੰ ਅਰਬਨ ਅਸਟੇਟ ਫੇਸ 2 ਦੇ ਕੋਲ ਸਥਿਤ ਗੀਤਾ ਮੰਦਿਰ ਦੇ ਕੋਲੋਂ ਲੰਘ ਰਿਹਾ ਸੀ ਤੇ ਉਥੇ ਕੁਝ ਲੋਕ ਜਿਨ੍ਹਾਂ 'ਚ ਕੁਝ ਪੁਲਿਸ ਵਾਲੇ ਵੀ ਬਿਨਾ ਮਾਸਕ ਤੇ ਬਿਨਾ ਹੈਲਮੇਟ ਤੋਂ ਗੁਜ਼ਰ ਰਹੇ ਸਨ।

ਪੁਲਿਸ ਨੂੰ ਨਸੀਹਤ ਮਹਿੰਗੀ ਪਈ

ਉਸ ਨੇ ਨਾਲ ਹੀ ਲੱਗੇ ਪੁਲਿਸ ਨਾਕੇ ਕੋਲ ਜਾ ਕੇ ਜਦੋਂ ਨਾਕਾ ਇੰਚਾਰਜ ਵਿਨੈ ਕੁਮਾਰ ਕੋਲੋਂ ਪੁਛਿਆ ਕੀ ਲੋਕ ਤੇ ਪੁਲਿਸ ਵਾਲੇ ਬਿਨਾਂ ਮਾਸਕ ਤੇ ਹੈਲਮਟ ਤੋਂ ਗੁਜ਼ਰ ਸਕਦੇ ਹਨ। ਸ਼ਹਿਰ ਵਿੱਚ ਰੋਜ਼ਾਨਾ 300 ਤੋਂ ਵੱਧ ਕੋਰੋਨਾ ਦੇ ਮਰੀਜ਼ ਆ ਰਹੇ ਨੇ ਤੁਸੀਂ ਇਨ੍ਹਾਂ ਨੂੰ ਜਾਗਰੂਕ ਕਰੋ ਤੇ ਉਨ੍ਹਾਂ ਦੇ ਚਲਾਨ ਕੱਟੋ।

ਇਹ ਸੁਣ ਕੇ ਪੁਲਿਸ ਕਰਮੀਆਂ ਸਾਹਿਲ ਨਾਹਰ ਤੇ ਸੰਜੀਵ ਕੁਮਾਰ ਨਾਲ ਮਿਲ ਕੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਰਜ ਕਰਵਾ ਉਕਤ ਪੁਲਿਸ ਮੁਲਾਜ਼ਮਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਸ਼਼ਿਕਾਇਤ ਤੋਂ ਬਾਅਦ ਦੋਵਾਂ ਪੁਲਿਸ ਮੁਲਜ਼ਮਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.