ਜਲੰਧਰ: ਇਕ ਵੱਲ ਜਿਥੇ ਕੋਰੋਨਾ ਦੇ ਮਾਮਲੇ ਦਿਨ ਪ੍ਰਤੀ ਦਿਨ ਵਧਦੇ ਹੀ ਜਾ ਰਹੇ ਹਨ, ਉਥੇ ਹੀ ਸ਼ਹਿਰ ’ਚ ਕੋਰੋਨਾ ਵੈਕਸੀਨ ਦੀ ਦੂਜੀ ਡੋਜ਼ ਖ਼ਤਮ ਹੋ ਗਈ ਹੈ। ਜਿਨ੍ਹਾਂ ਕੇਂਦਰਾਂ ’ਤੇ ਕੋਰੋਨਾ ਦੀ ਵੈਕਸੀਨੇਸ਼ਨ ਕੀਤੀ ਜਾਂਦੀ ਹੈ ਉਸ ਜਗ੍ਹਾ ’ਤੇ ਕਰੋਨਾ ਵੈਕਸੀਨੇਸ਼ਨ ਉਪਲੱਬਧ ਨਾ ਹੋਣ ਦੇ ਪੋਸਟਰ ਚਿਪਕਾ ਦਿੱਤੇ ਗਏ ਹਨ ਸਿਵਲ ਹਸਪਤਾਲ ਦੇ ਅੰਦਰ ਕੋਰੋਨਾ ਸੈਂਟਰ ਵਿਚ ਵੀ ਇਹ ਪਰਚੇ ਚਿਪਕੇ ਹੋਏ ਨਜ਼ਰ ਆਏ ਅਤੇ ਮੌਕੇ ’ਤੇ ਕੁਝ ਲੋਕ ਵੈਕਸੀਨੇਸ਼ਨ ਦਾ ਇੰਤਜ਼ਾਰ ਕਰਦੇ ਹੋਏ ਨਜ਼ਰ ਆਏ।
ਲੋਕਾਂ ਦੇ ਮੁਤਾਬਕ ਅੱਜ ਜਦੋਂ ਉਹ ਸਰਕਾਰੀ ਕੰਮਾਂ ਅਤੇ ਪ੍ਰਾਈਵੇਟ ਕੰਮਾਂ ਤੋਂ ਛੁੱਟੀ ਲੈ ਕੇ ਵੈਕਸੀਨੇਸ਼ਨ ਕਰਵਾਉਣ ਆਏ ਸਨ ਤੇ ਕਿਸੇ ਨੂੰ ਵੈਕਸੀਨੇਸ਼ਨ ਦੀ ਪਹਿਲੀ ਡੋਜ਼ ਲੱਗਣੀ ਸੀ। ਪਰ ਜਦੋਂ ਉਨ੍ਹਾਂ ਇੱਥੇ ਆ ਕੇ ਦੇਖਿਆ ਤਾਂ ਕੋਰੋਨਾ ਸੈਂਟਰ ਦੇ ਬਾਹਰ ਲਿਖਿਆ ਹੋਇਆ ਸੀ ਕਿ 'ਕੋਰੋਨਾ ਵੈਕਸੀਨੇਸ਼ਨ ਉਪਲੱਬਧ ਨਹੀਂ ਹੈ ਇਸ ਲਈ ਅੱਜ ਵੈਕਸੀਨੇਸ਼ਨ ਲਈ ਹੀ ਲਗਾਈ ਜਾ ਸਕੇਗੀ।'
ਉੱਥੇ ਹੀ ਵੈਕਸੀਨੇਸ਼ਨ ਸੈਂਟਰ ਦੇ ਇੰਚਾਰਜ ਰਾਕੇਸ਼ ਕਪੂਰ ਦਾ ਕਹਿਣਾ ਹੈ ਕਿ ਬੀਤੇ ਕੱਲ੍ਹ ਸ਼ਾਮ ਤਕ ਉਨ੍ਹਾਂ ਦੇ ਕੋਲ ਸੈਂਟਰ ’ਚ ਵੈਕਸੀਨ ਲਗਾਈ ਗਈ ਸੀ ਲੇਕਿਨ ਅੱਜ ਸਿਰਫ਼ ਉੱਧਰ ਹੀ ਲਗਾਈ ਜਾ ਰਹੀ ਹੈ ਜਿਥੇ ਥੋੜ੍ਹੀ ਬਹੁਤ ਵੈਕਸੀਨ ਉਪਲੱਬਧ ਹੈ।
ਉਨ੍ਹਾਂ ਵੀ ਦੱਸਿਆ ਕਿ ਜ਼ਿਆਦਾਤਰ ਕੇਂਦਰਾਂ ਵਿੱਚ ਵੈਕਸੀਨੇਸ਼ਨ ਖ਼ਤਮ ਹੋ ਚੁੱਕੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਵੈਕਸੀਨ ਦੀ ਦੂਜੀ ਡੋਜ਼ ਲਗਾਉਣੀ ਹੈ, ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਕਿਉਂਕਿ ਦੂਜੀ ਵੈਕਸੀਨ ਲਗਾਉਣ ਲਈ 6 ਤੋਂ 8 ਹਫਤੇ ਤੱਕ ਦਾ ਵਕਫ਼ਾ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਬਰਖ਼ਾਸਤ ਏਐਸਆਈ ਵੱਲੋਂ ਥਾਣੇ ’ਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼