ਜਲੰਧਰ: ਇੱਕ ਪਾਸੇ ਜਿੱਥੇ ਕੋਰੋਨਾ ਤੋਂ ਬਾਅਦ ਲੋਕ ਇਸ ਉਮੀਦ ’ਚ ਹਨ ਕਿ ਸਥਿਤੀ ਠੀਕ ਹੋਣ ਤੋਂ ਬਾਅਦ ਉਹ ਆਪਣਾ ਵਿਦੇਸ਼ ਜਾਣ ਦਾ ਸੁਪਣਾ ਪੂਰਾ ਕਰਨਗੇ। ਪਰ ਦੂਜੇ ਪਾਸੇ ਅਮਰੀਕਾ ਜਾਣ ਦਾ ਸੁਪਣਾ ਵੇਖ ਰਹੇ ਲੋਕਾਂ ਨੂੰ ਅਮਰੀਕਾ ਨੇ ਇੱਕ ਵੱਡਾ ਝਟਕਾ ਦਿੱਤਾ ਹੈ। ਅਮਰੀਕਾ ਸਰਕਾਰ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਲੋਕਾਂ ਨੂੰ ਅਮਰੀਕਾ ਚ ਦਾਖਲ ਨਹੀਂ ਹੋਣ ਦੇਣਗੇ ਜਿਨ੍ਹਾਂ ਨੇ ਕੋਵੈਕਸੀਨ ਅਤੇ ਸਪੂਤਨਿਕ ਵੈਕਸੀਨ ਲਗਵਾਈ ਹੋਈ ਹੈ। ਇਸ ਤੇ ਅਮਰੀਕਾ ਦਾ ਕਹਿਣਾ ਹੈ ਕਿ ਇਹ ਦੋਵੇ ਡਬਲਯੂਐੱਚਓ ਤੋਂ ਪ੍ਰਮਾਣਿਤ ਨਹੀਂ ਹਨ। ਜਿਸ ਕਾਰਨ ਉਨ੍ਹਾਂ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਨਾਲ ਹੀ ਅਮਰੀਕਾ ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਅਮਰੀਕਾ ਵਿੱਚ ਦਾਖਲ ਕਰਨ ਦੇ ਲਈ ਡਬਲਯੂਐੱਚਓ ਤੋਂ ਪ੍ਰਮਾਣਿਤ ਵੈਕਸੀਨ ਹੀ ਲਗਵਾਉਣੀ ਪਵੇਗੀ। ਅਮਰੀਕਾ ਦੇ ਇਸ ਫੈਸਲੇ ਤੋਂ ਬਾਅਦ ਭਾਰਤ ਦੇ ਲੋਕਾਂ ਚ ਚਿੰਤਾ ਵਧ ਚੁੱਕੀ ਹੈ ਜਿਨ੍ਹਾਂ ਨੇ ਪਹਿਲਾਂ ਹੀ ਵੈਕਸੀਨ ਲਗਵਾ ਚੁੱਕੀ ਹੈ।
ਕੋਵੀਸ਼ੀਲਡ ਡਬਲਯੂਐੱਚਓ ਤੋਂ ਪ੍ਰਮਾਣਿਤ
ਇਸ ਸਬੰਧ ’ਚ ਇਮੀਗ੍ਰੇਸ਼ਨ ਐਕਸਪਰਟ ਅਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਅਮਰੀਕਾ ਵੱਲੋਂ ਲਗਾਈ ਇਸ ਰੋਕ ਤੋਂ ਬਾਅਦ ਲੋਕ ਸਿਰਫ ਕੋਵੀਸ਼ੀਲਡ ਲਗਾ ਕੇ ਅਮਰੀਕਾ ਚ ਜਾ ਸਕਣਗੇ। ਕਿਉਂਕਿ ਭਾਰਤ ਚ ਸਿਰਫ ਕੋਵੀਸ਼ੀਲਡ ਹੈ ਜੋ ਡਬਲਯੂਐੱਚਓ ਤੋਂ ਪ੍ਰਮਾਣਿਤ ਹੈ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਲੋਕਾਂ ਲਈ ਚਿੰਤਾ ਦਾ ਵਿਸ਼ਾ ਜ਼ਰੂਰ ਹੈ ਜੋ ਕੋਵੈਕਸੀਨ ਲਗਵਾ ਚੁੱਕੇ ਹਨ ਅਤੇ ਅਮਰੀਕਾ ਜਾਣ ਦੀ ਇੱਛਾ ਰੱਖਦੇ ਹਨ, ਕਿਉਂਕਿ ਉੱਥੇ ਜਾਣ ਲਈ ਹੁਣ ਉਨ੍ਹਾਂ ਨੂੰ ਦੂਜੀ ਵੈਕਸੀਨ ਲਗਵਾਉਣੀ ਪਵੇਗੀ। ਮੀਗ੍ਰੇਸ਼ਨ ਐਕਸਪਰਟ ਅਰਵਿੰਦਰ ਸਿੰਘ ਨੇ ਕਿਹਾ ਕਿ ਭਾਰਤ ਤੋਂ ਹਰ ਸਾਲ ਲੱਖਾਂ ਦੀ ਗਿਣਤੀ ਚ ਲੋਕ ਅਮਰੀਕਾ ਲਈ ਰਵਾਨਾ ਹੁੰਦੇ ਹਨ ਉੱਥੇ ਜਾ ਕੇ ਪੜਾਈ ਕਰ ਜਾਂ ਫਿਰ ਨੌਕਰੀ ਕਰਨ ਲਈ ਇੱਥੋ ਆਪਣਾ ਵੀਜ਼ਾ ਕਰਵਾਉਂਦੇ ਹਨ। ਇਨ੍ਹਾਂ ਚ ਕਈ ਲੋਕ ਇਸ ਤਰ੍ਹਾਂ ਦੇ ਹਨ ਜੋ ਵੈਕਸੀਨ ਲਗਵਾ ਚੁੱਕੇ ਹਨ ਅਤੇ ਉਨ੍ਹਾਂ ਨੂੰ ਹੁਣ ਇਹ ਪਤਾ ਨਹੀਂ ਕਿ ਉਹ ਦੂਜੀ ਵੈਕਸੀਨ ਲਗਵਾ ਸਕਦੇ ਹਨ ਕਿ ਨਹੀਂ।
ਸਪੂਤਨਿਕ ਵੈਕਸੀਨ ਬਾਰੇ ਅਰਵਿੰਦਰ ਸਿੰਘ ਨੇ ਕਿਹਾ ਕਿ ਇਹ ਵੈਕਸੀਨ ਦੇਸ਼ ਵਿੱਚ ਆ ਚੁੱਕੀ ਹੈ ਪਰ ਹਾਲੇ ਇਸ ਦਾ ਇੰਨਾ ਜ਼ਿਆਦਾ ਇਸਤੇਮਾਲ ਨਹੀਂ ਹੋਇਆ ਹੈ ਜਿਸ ਕਰਕੇ ਵਿਦੇਸ਼ ਜਾਣ ਵਾਲੇ ਲੋਕਾਂ ਨੂੰ ਘੱਟੋ ਘੱਟ ਇਸਦਾ ਖਾਮਿਆਜ਼ਾ ਤਾਂ ਨਹੀਂ ਭੁਗਤਣਾ ਪਵੇਗਾ।
ਇਹ ਵੀ ਪੜੋ: ਜਲੰਧਰ: 8 ਸਾਲਾਂ ਮਾਸੂਮ ਲਈ ਝੂਲਾ ਬਣਿਆ ਫਾਹਾ, ਮੌਕੇ ਉਤੇ ਹੋਈ ਮੌਤ