ETV Bharat / state

Jalandhar By-Poll : ਕਾਂਗਰਸੀ ਵਿਧਾਇਕ ਨੇ 'ਆਪ' ਵਿਧਾਇਕ ਨੂੰ ਘੇਰਿਆ, ਕਿਹਾ- ਸਰਕਾਰ ਤੁਹਾਡੀ, ਪਰ ਇੱਥੇ ਬਦਮਾਸ਼ੀ ਨੀ ਚੱਲਣ ਦਿਆਂਗਾ

ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਨੇ ਇੱਕ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਚੋਣਾਂ ਦੌਰਾਨ ਆਪਣੇ ਹਲਕੇ ਦੇ ਅੰਦਰ ਗੱਡੀ ਵਿੱਚ ਚੱਕਰ ਲਗਾਉਂਦੇ ਹੋਏ ਵੇਖਿਆ, ਤਾਂ ਲਾਡੀ ਸ਼ੇਰੋਂਵਾਲੀਆ ਵੱਲੋਂ ਗੱਡੀ ਰੋਕ ਕੇ ਆਪ ਐਮਐਲਏ ਨੂੰ ਚੇਤਾਵਨੀ ਦਿੱਤੀ ਗਈ।

Congress MLA surrounded AAP MLA
Congress MLA surrounded AAP MLA
author img

By

Published : May 10, 2023, 1:22 PM IST

ਸ਼ਾਹਕੋਟ 'ਚ ਕਾਂਗਰਸੀ ਵਿਧਾਇਕ ਨੇ 'ਆਪ' ਵਿਧਾਇਕ ਨੂੰ ਘੇਰਿਆ, ਕਿਹਾ- ਸਰਕਾਰ ਤੁਹਾਡੀ, ਪਰ ਇੱਥੇ ਬਦਮਾਸ਼ੀ ਨੀ ਚੱਲਣ ਦਿਆਂਗਾ

ਕਪੂਰਥਲਾ: ਪਿੰਡ ਰੂਪੇਵਾਲਾ ਵਿੱਚ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸੀ ਵਰਕਰਾਂ ਵਿੱਚ ਝੜਪ ਹੋ ਗਈ। ਸ਼ਾਹਕੋਟ ਤੋਂ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਇਲਜਾਮ ਲਾਇਆ ਕਿ ਬਾਬਾ ਬਕਾਲਾ ਤੋਂ ‘ਆਪ’ ਵਿਧਾਇਕ ਦਲਵੀਰ ਸਿੰਘ ਟੌਂਗ ਜਲੰਧਰ ਵਿੱਚ ਘੁੰਮ ਰਹੇ ਹਨ। ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਵੋਟਿੰਗ ਵਾਲੇ ਦਿਨ ਬਾਹਰੀ ਵਿਅਕਤੀ ਜਲੰਧਰ ਨਹੀਂ ਆ ਸਕਦੇ। ਇਸ ਦੇ ਬਾਵਜੂਦ ਵਿਧਾਇਕ ਇੱਥੋਂ ਦੇ ਵੋਟਰਾਂ ਨੂੰ ਪ੍ਰਭਾਵਿਤ ਕਰ ਰਹੇ ਹਨ।

ਦੂਜੇ ਪਾਸੇ ‘ਆਪ’ ਆਗੂਆਂ ਨੇ ਦੋਸ਼ ਲਾਇਆ ਕਿ ਕਾਂਗਰਸੀ ਵਰਕਰਾਂ ਨੇ ਹੀ ਧੱਕੇਸ਼ਾਹੀ ਕੀਤੀ। ਜਿਸ ਤੋਂ ਬਾਅਦ ਵਿਧਾਇਕ ਟੌਂਗ ਨੂੰ ਉਥੇ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ। ਮੌਕੇ 'ਤੇ ਪਹੁੰਚੀ ਪੁਲਿਸ ਨੇ ਵਿਧਾਇਕ ਨੂੰ ਬਾਹਰ ਕੱਢਿਆ ਅਤੇ ਹੁਣ ਥਾਣੇ ਲੈ ਗਈ ਹੈ।

ਇਸ ਤੋਂ ਪਹਿਲਾਂ ਸ਼ਾਹਕੋਟ ਵਿੱਚ ਆਪ ਤੇ ਕਾਂਗਰਸੀ ਵਰਕਰਾਂ ਵਿਚਾਲੇ ਝੜਪ: ਜਲੰਧਰ ਜਿਮਨੀ ਚੋਣ ਦੀ ਵੋਟਿੰਗ ਦੌਰਾਨ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਆਪਸ ਵਿੱਚ ਭਿੜ ਗਏ। ਕਾਂਗਰਸੀ ਵਰਕਰਾਂ ਨੇ ਇਲਜਾਮ ਲਾਏ ਕਿ ਆਪ ਵਰਕਰਾਂ ਵਲੋਂ ਪੋਲਿੰਗ ਬੂਥ ਉੱਤੇ ਭੰਨਤੋੜ ਕੀਤੀ ਗਈ ਹੈ। ਇਸ ਦੇ ਨਾਲ ਹੀ, ਉਨ੍ਹਾਂ ਇਲਜਾਮ ਲਾਏ ਕਿ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਦੂਜੇ ਪਾਸੇ, ਜਲੰਧਰ ਤੋਂ ਕਾਂਗਰਸ ਦੀ ਉਮੀਦਵਾਰ ਕਰਮਜੀਤ ਕੌਰ ਵੱਲੋਂ ਚੋਣ ਕਮਿਸ਼ਨ ਨੂੰ ਆਮ ਆਦਮੀ ਪਾਰਟੀ ਵੱਲੋਂ ਬਾਹਰਲੇ ਜ਼ਿਲ੍ਹਿਆਂ ਤੋਂ ਬੁਲਾਏ ਗਏ ਦੇ ਵਰਕਰਾਂ ਅਤੇ ਆਗੂਆਂ ਨੂੰ ਲੈ ਕੇ ਲਿਖਤੀ ਸ਼ਿਕਾਇਤ ਦਿੱਤੀ ਹੈ।

  1. Jalandhar By-Poll: ਅਕਾਲੀ ਦਲ, ਕਾਂਗਰਸ ਅਤੇ 'ਆਪ' ਉਮੀਦਵਾਰਾਂ ਨੇ ਪਾਈ ਵੋਟ, ਕਿਹਾ- ਵਿਕਾਸ ਦੇ ਮੁਦੇ 'ਤੇ ਲੜ ਰਹੇ ਚੋਣ
  2. Jalandhar By-Poll : ਜਲੰਧਰ ਜਿਮਨੀ ਚੋਣ ਲਈ ਵੋਟਿੰਗ, ਲੋਕਾਂ ਨੇ ਕਿਹਾ- ਕਈ ਕੰਮ ਹਾਲੇ ਅਧੂਰੇ
  3. Jalandhar By-Election 2023 Updates: ਜਲੰਧਰ ਲੋਕ ਸਭਾ ਸੀਟ ਲਈ ਜਿਮਨੀ ਚੋਣ ਲਈ ਵੋਟਿੰਗ ਜਾਰੀ, ਕਾਂਗਰਸੀ ਉਮੀਦਵਾਰ ਨੇ ਆਪ ਵਿਰੁੱਧ ਕੀਤੀ ਸ਼ਿਕਾਇਤ

ਜ਼ਿਕਰਯੋਗ ਹੈ ਕਿ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਵੋਟਿੰਗ ਜਾਰੀ ਹੈ, ਹਾਲਾਂਕਿ ਵੋਟਿੰਗ ਦੀ ਰਫ਼ਤਾਰ ਬਹੁਤ ਮੱਠੀ ਹੈ। ਸਵੇਰੇ 11 ਵਜੇ ਤੱਕ ਸਿਰਫ 17.46% ਵੋਟਿੰਗ ਹੋਈ ਹੈ। ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। 9 ਵਿਧਾਨ ਸਭਾ ਹਲਕਿਆਂ ਵਾਲੀ ਇਸ ਲੋਕ ਸਭਾ ਸੀਟ 'ਤੇ 1972 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ 'ਤੇ ਜ਼ਿਲ੍ਹੇ ਦੇ 16 ਲੱਖ 21 ਹਜ਼ਾਰ ਵੋਟਰ ਨਵੇਂ ਸੰਸਦ ਮੈਂਬਰ ਦੀ ਚੋਣ ਕਰਨਗੇ | ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਇਸ ਸਾਲ ਜਨਵਰੀ 'ਚ ਰਾਹੁਲ ਗਾਂਧੀ ਦੇ ਭਾਰਤ ਜੋੜੋ ਦੌਰੇ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਇੱਥੇ ਉਪ ਚੋਣ ਹੋ ਰਹੀ ਹੈ। ਵੋਟਾਂ ਦੀ ਗਿਣਤੀ 13 ਮਈ ਨੂੰ ਹੋਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.