ਜਲੰਧਰ: ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਲੈ ਕੇ ਕਸਬਾ ਫਿਲੌਰ ਦੇ ਵਾਰਡ ਨੰਬਰ 8 ਅਤੇ 9 ਵਿਖੇ ਸਰਬੱਤ ਸਿਹਤ ਬੀਮਾ ਯੋਜਨਾ ਦੇ ਅਧੀਨ ਇੱਕ ਕੈਂਪ ਲਗਾਇਆ ਗਿਆ। ਕੈਂਪ ਵਿੱਚ ਲੋਕਾਂ ਦੇ ਬੀਮਾ ਕਾਰਡ, ਸਮਾਰਟ ਕਾਰਡ, ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਅਭੈ ਹੈਂਡੀਕੈਪ ਪੈਨਸ਼ਨ ਕੈਂਪ ਲਗਾਇਆ ਗਿਆ।
ਇਸ ਕੈਂਪ ਰਾਹੀਂ ਸੈਂਕੜੇ ਹੀ ਲੋਕਾਂ ਨੇ ਫਾਇਦਾ ਚੁੱਕਿਆ ਅਤੇ ਇੱਕੋ ਹੀ ਛੱਤ ਥੱਲੇ ਆਪਣੇ ਕਾਰਡ ਬਣਵਾਏ। ਇਸ ਸਬੰਧੀ ਵੈਭਨ ਸ਼ਰਮਾ ਨੇ ਦੱਸਿਆ ਕਿ ਕੈਪਟਨ ਸਰਕਾਰ ਦੇ ਯਤਨਾਂ ਸਦਕਾ ਹੀ ਇਹ ਕੈਂਪ ਲੱਗ ਸਕਿਆ ਹੈ ਅਤੇ ਹਰ ਇੱਕ ਗ਼ਰੀਬ ਪਰਿਵਾਰ ਨੂੰ ਉਹ ਹਰ ਇੱਕ ਸਹੂਲਤ ਮਿਲ ਰਹੀ ਹੈ।
ਐਮਸੀ ਨੇ ਫਿਲੌਰ ਦੇ ਹਲਕਾ ਇੰਚਾਰਜ ਚੌਧਰੀ ਵਿਕਰਮਜੀਤ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਇਹ ਵੀ ਕਿਹਾ ਕਿ ਅੱਗੋਂ ਉਹ ਲੋਕਾਂ ਦੀ ਭਲਾਈ ਲਈ ਹੋਰ ਵੀ ਕੰਮ ਕਰਦੇ ਰਹਾਂਗੇ।