ਚੰਡੀਗੜ੍ਹ/ਜਲੰਧਰ: ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਕਿਹਾ ਕਿ ਇਸ ਸਕੂਲ ਆਫ਼ ਐਮੀਨੈਂਸ ਦੇ ਉਦਘਾਟਨ ਸਬੰਧੀ ਭਗਵੰਤ ਮਾਨ ਵੱਲੋਂ ਕੀਤੀ ਗਈ ਰੈਲੀ ਵੀ ਫਲਾਪ ਰਹੀ ਅਤੇ ਇਸ ਫਲਾਪ ਰੈਲੀ ਵਿੱਚ ਹੀ ਭਗਵੰਤ ਮਾਨ ਅਤੇ ਕੇਜਰੀਵਾਲ ਵੱਲੋਂ ਉਦਘਾਟਨ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਗੁਰੂਨਗਰੀ ਅੰਮ੍ਰਿਤਸਰ ਵਿੱਚ ਪਹਿਲਾਂ ਤੋਂ ਚੱਲ ਰਹੇ ਸਮਾਰਟ ਸਕੂਲ ਨੂੰ ਕਰੋੜਾਂ ਰੁਪਏ ਖਰਚ ਕਰਕੇ ਸਕੂਲ ਨੂੰ ਰੰਗ ਕਰਕੇ ਅਤੇ ਉਸਦਾ ਨਾਮ ਬਦਲ ਕੇ ਸਕੂਲ ਆਫ ਐਮੀਨੈਂਸ ਤਬਦੀਲ ਕੀਤੇ ਜਾਣ ‘ਚ ਕਰੋੜਾਂ ਰੁਪਏ ਦੇ ਘਪਲੇ ਦੀ ਬਦਬੂ ਆ ਰਹੀ ਹੈ।
ਪੈਸਾ ਬਰਬਾਦ: ਜੀਵਨ ਗੁਪਤਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਪਹਿਲਾਂ ਤੋਂ ਚੱਲ ਰਹੇ ਸਕੂਲਾਂ ਦੇ ਇਨਫਰਾਸਟ੍ਰਕਚਰ ਵੱਲ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਹਾਲੇ ਵੀ ਪੰਜਾਬ ਦੇ ਕਈ ਸਰਕਾਰੀ ਸਕੂਲਾਂ ‘ਚ ਬੱਚੇ ਹਾਲੇ ਵੀ ਟਾਟ ਉੱਤੇ ਬੈਠ ਕੇ ਪੜਦੇ ਹਨ। ਕਈ ਸਕੂਲਾਂ ਦੀਆਂ ਇਮਾਰਤਾਂ ਦਾ ਰੈਨੋਵੇਸ਼ਨ ਹੋਣ ਵਾਲਾ ਹੈ ਅਤੇ ਕਈ ਸਕੂਲਾਂ ਦੀਆਂ ਛੱਤਾ ਚੋਂਦੀਆਂ ਹਨ, ਜਿਹਨਾਂ ਨੂੰ ਠੀਕ ਕੀਤਾ ਜਾਣਾ ਚਾਹੀਦਾ ਹੈ ਪਰ ਭਗਵੰਤ ਮਾਨ ਸਰਕਾਰ ਨੂੰ ਇਸ ਨਾਲ ਕੋਈ ਲੈਣਾ-ਦੇਣਾ ਨਹੀ ਹੈ। ਉਹ ਸਿਰਫ ਆਪਣੀ ਝੂਠੀ ਵਾਹਵਾਹੀ ਲੁੱਟਣ ਲਈ ਪਹਿਲਾਂ ਤੋਂ ਚੱਲ ਰਹੇ ਸਮਾਰਟ ਸਕੂਲਾਂ ‘ਤੇ ਪੈਸੇ ਬਰਬਾਦ ਕਰ ਰਹੇ ਹਨI ਪੰਜਾਬ ਸਰਕਾਰ 'ਸਕੂਲ ਆਫ਼ ਐਮੀਨੈਂਸ' ਬਣਾਉਣ ਲਈ ਪੈਸਾ ਬਰਬਾਦ ਕਰਨ ਦੀ ਥਾਂ ਪਹਿਲਾਂ ਤੋਂ ਚੱਲ ਰਹੇ ਸਰਕਾਰੀ ਸਕੂਲਾਂ ਦੇ ਰਖ-ਰਖਾਵ ਅਤੇ ਟੀਚਰਾਂ ਦੀ ਭਰਤੀ ‘ਤੇ ਖਰਚ ਕੀਤਾ ਜਾਣਾ ਚਾਹੀਦਾ ਸੀ ।
ਪੰਜਾਬੀਆਂ ਨਾਲ ਬਹੁਤ ਭੱਦਾ ਮਜ਼ਾਕ: ਜੀਵਨ ਗੁਪਤਾ ਨੇ ਕਿਹਾ ਕਿ ਭਗਵੰਤ ਮਾਨ ਵੱਲੋਂ ਪਹਿਲਾਂ ਹੀ ਗੁਰੂਨਗਰੀ ਵਿੱਚ ਚੱਲ ਰਹੇ ਸਮਾਰਟ ਸਕੂਲ ‘ਤੇ 6.5 ਕਰੋੜ ਰੁਪਏ ਤੋਂ ਵੱਧ ਖਰਚ ਕਰਕੇ ਰੰਗ ਕਰਕੇ ਉਸਨੂੰ ਨਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਇਸ ਦਾ ਨਾਂ ਬਦਲ ਕੇ ਸਕੂਲ ਆਫ ਐਮੀਨੈਂਸ ਰੱਖ ਦਿੱਤਾ ਗਿਆ। ਇਹ ਪੰਜਾਬੀਆਂ ਨਾਲ ਬਹੁਤ ਭੱਦਾ ਮਜ਼ਾਕ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਸਿੱਖਿਆ ਪ੍ਰਣਾਲੀ ਵਿੱਚ ਵੱਡੀ ਤਬਦੀਲੀ ਲਿਆ ਰਹੀ ਹੈ। ਪੰਜਾਬ ਵਿੱਚ ਸਮਾਰਟ ਸਕੂਲ ਪਹਿਲਾਂ ਹੀ ਚੱਲ ਰਹੇ ਹਨ। ਇਹ ਲੋਕ ਹੁਣ ਆਪਣੀ ਝੂਠੀ ਵਾਹਵਾਹੀ ਲਈ ਸਿੱਖਿਆ ਪ੍ਰਣਾਲੀ ਨਾਲ ਖਿਲਵਾੜ ਕਰਨ ਲੱਗ ਪਏ ਹਨ। ਹੁਣ ਕੇਜਰੀਵਾਲ ਪੂਰੇ ਦੇਸ਼ ਵਿਚ ਇਹ ਸ਼ੇਖੀ ਮਾਰ ਕੇ ਦੱਸਦੇ ਫਿਰਣਗੇ ਕਿ ਉਸਨੇ ਇਹ ਸਕੂਲ ਪੰਜਾਬ ਵਿਚ ਖੋਲ੍ਹਿਆ ਹੈ, ਜਦਕਿ ਇਹ ਸਰਾਸਰ ਝੂਠ ਹੈ।
- ETT Teacher Protest In Rally: ਪੰਜਾਬ 'ਚ ਬਦਲੀ ਸਿੱਖਿਆ ਦੀ ਨੁਹਾਰ, ਵਿਦਿਆਰਥੀ ਦਾ ਭਵਿੱਖ ਉਜਵੱਲ, ਪਰ ਅਧਿਆਪਕ ਹਨੇਰੇ 'ਚ
- Kunwar Vijay Pratap On School Of Eminence : ਸਕੂਲ ਆਫ ਐਮੀਨੈਂਸ 'ਤੇ ਭਖਿਆ ਵਿਵਾਦ, ਆਪ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਕੀਤਾ ਸਵਾਲ, ਤਾਂ ਉਡਾਇਆ ਕਮੈਂਟ, ਪੜ੍ਹੋ ਪੂਰਾ ਮਾਮਲਾ
- Kisan Mela In PAU : ਲੁਧਿਆਣਾ 'ਚ ਕਿਸਾਨ ਮੇਲਾ ਸ਼ੁਰੂ, ਖੇਤੀਬਾੜੀ ਮੰਤਰੀ ਅਫ਼ੀਮ ਦੀ ਖੇਤੀ ਦਾ ਸਵਾਲ ਕਰ ਗਏ ਗੋਲ-ਮੋਲ, ਪੜ੍ਹੋ ਕੀ ਕਿਹਾ
ਵਾਅਦਿਆਂ ਨੂੰ ਪੂਰਾ ਕਰਨ ਤੋਂ ਭੱਜ ਰਹੀ ਸਰਕਾਰ : ਜੀਵਨ ਗੁਪਤਾ ਨੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਸਰਕਾਰ ਦੇ ਝੂਠੇ ਵਾਅਦਿਆਂ ਅਤੇ ਕੰਮਾਂ ਦਾ ਵਿਸ਼ਲੇਸ਼ਣ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਅੱਜ ਪੰਜਾਬ ਦੇ ਸਾਰੇ ਵਿਭਾਗਾਂ ਦੇ ਲੋਕਾਂ ਸਮੇਤ, ਕਿਸਾਨ ਅਤੇ ਹੋਰ ਜਥੇਬੰਦੀਆਂ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੇ ਹਨ। ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਚੋਣ ਵਾਅਦਿਆਂ ਨੂੰ ਪੂਰਾ ਕਰਨ ਤੋਂ ਭੱਜ ਰਹੀ ਹੈ।