ਜਲੰਧਰ : ਜਲੰਧਰ ਦੇ ਲਾਗੇ ਭੋਗਪੁਰ ਵਿੱਚ ਇਕ ਗੁਰੂਦੁਆਰਾ ਸਾਹਿਬ ਵਿਖੇ ਦੋ ਧਿਰਾਂ ਵਿਚਾਲੇ ਝੜਪ ਹੋਣ ਦੀ ਖਬਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਧਿਰਾਂ ਨੇ ਇਕ ਦੂਜੇ ਉੱਤੇ ਗੰਭੀਰ ਇਲਜਾਮ ਲਗਾਉਂਦਿਆਂ ਕੁੱਟਮਾਰ ਕੀਤੀ ਅਤੇ ਪੱਗਾਂ ਦੀ ਵੀ ਬੇਪਤੀ ਕੀਤੀ ਹੈ। ਜਾਣਕਾਰੀ ਮੁਤਾਬਿਤ ਗੁਰੂਦੁਆਰਾ ਸਾਹਿਬ ਦਾ ਹੈੱਡ ਗ੍ਰੰਥੀ ਬਦਲਣ ਨੂੰ ਲੈ ਹੋਈ ਇਸ ਲੜਾਈ ਕਾਰਨ ਇਹ ਮਾਹੌਲ ਬਣਿਆ ਹੈ। ਡਾਂਗਾ ਸੋਟੇ ਵੀ ਚੱਲੇ ਹਨ ਅਤੇ ਕਈ ਲੋਕ ਗੰਭੀਰ ਜ਼ਖਮੀ ਹਨ। ਗੁਰੂਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗੁਰਪ੍ਰੀਤ ਸਿੰਘ ਦੀ ਕਮੇਟੀ ਮੈਂਬਰਾਂ ਨਾਲ ਲੜਾਈ ਹੋਈ ਹੈ। ਹਾਲਾਂਕਿ ਪੁਲਿਸ ਵੀ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
ਕਈ ਦਿਨਾਂ ਤੋਂ ਚੱਲ ਰਿਹਾ ਵਿਵਾਦ : ਦਰਅਸਲ, ਭੋਗਪੁਰ ਦੇ ਗੁਰੂਦੁਆਰਾ ਗੁਰਮਤ ਪ੍ਰਚਾਰ ਸਭਾ ਗੁਰੂਨਾਨਕ ਨਗਰ ਇਹ ਸਾਰੀ ਘਟਨਾ ਵਾਪਰੀ ਹੈ। ਇਹ ਗੁਰੂਦੁਆਰਾ ਭੋਗਪੁਰ ਜਲੰਧਰ ਦੇ ਵਾਰਡ ਨੰਬਰ -6 ਵਿੱਚ ਹੈ। ਜਾਣਕਾਰੀ ਮੁਤਾਬਿਕ ਸੰਗਰਾਂਦ ਮੌਕੇ ਇਹ ਝੜਪ ਹੋਈ ਅਤੇ ਦੋਵੇਂ ਪਾਸਿਆਂ ਦੇ ਕਈ ਲੋਕ ਜ਼ਖਮੀ ਹੋਏ ਹਨ। ਹਾਲਾਤ ਇਹ ਸਨ ਕਿ ਇਕ ਦੂਜੇ ਦੀਆਂ ਦਸਤਾਰਾਂ ਲਾਹ ਕੇ ਵਾਲ ਵੀ ਪੁੱਟੇ ਗਏ ਹਨ। ਇਹ ਸਾਰਾ ਵਿਵਾਦ ਕਈ ਦਿਨਾਂ ਤੋਂ ਚਲਿਆ ਆ ਰਿਹਾ ਹੈ। ਇਸ ਤੋਂ ਬਾਅਦ ਪਿੰਡ ਵਿੱਚ ਵੀ ਤਣਾਅ ਦਾ ਮਾਹੌਲ ਹੈ। ਇਕ ਧਿਰ ਦੇ ਹੈੱਡ ਗ੍ਰੰਥੀ ਗੁਰਪ੍ਰੀਤ ਸਿੰਘ ਨੇ ਦੂਜੇ ਪਾਸੇ ਦੇ ਲੋਕਾਂ ਉੱਤੇ ਇਲਜ਼ਾਮ ਲਗਾਇਆ ਹੈ ਕਿ 2 ਮਹੀਨੇ ਦੀ ਤਨਖ਼ਾਹ ਨਹੀਂ ਦਿੱਤੀ ਗਈ। ਇਸ ਤੋਂ ਇਲਾਵਾ ਕੁੱਟਮਾਰ ਵੀ ਕੀਤੀ ਗਈ ਹੈ। ਇਹੀ ਨਹੀਂ ਉਸਦੇ ਕੇਸ ਵੀ ਪੁੱਟੇ ਗਏ ਹਨ। ਉਸ ਵੱਲੋਂ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ।
- ਮਾਮੂਲੀ ਝਗੜੇ ਤੋਂ ਬਾਅਦ ਦੁਕਨਦਾਰ ਉੱਤੇ ਜਾਨਲੇਵਾ ਹਮਲਾ, ਵੀਡੀਓ ਹੋਈ ਵਾਇਰਲ
- Harjinder Singh Dhami: "ਪੰਥ ਦੀ ਮੰਗ 'ਤੇ ਗਿਆਨੀ ਹਰਪ੍ਰੀਤ ਸਿੰਘ ਦੀ ਸਵੈਇੱਛਾ ਅਨੁਸਾਰ ਗਿਆਨੀ ਰਘਬੀਰ ਸਿੰਘ ਨੂੰ ਥਾਪਿਆ ਜਥੇਦਾਰ"
- ਗੰਦੇ ਪਾਣੀ ਤੋਂ ਦੁਖੀ ਲੋਕ ਜੀਅ ਰਹੇ ਨਰਕ ਭਰੀ ਜ਼ਿੰਦਗੀ, ਪ੍ਰਸ਼ਾਸਨ ਖ਼ਿਲਾਫ਼ ਲੋਕਾਂ ਨੇ ਕੱਢੀ ਭੜਾਸ
ਹਾਲਾਂਕਿ ਦੂਜੀ ਧਿਰ ਨੇ ਵੀ ਇਲਜਾਮ ਲਗਾਏ ਹਨ। ਇਸ ਮੌਕੇ ਹੰਸ ਰਾਜ ਦਾ ਕਹਿਣਾ ਹੈ ਕਿ ਗ੍ਰੰਥੀ ਤੋਂ ਪਿਛਲੇ ਮਹੀਨੇ ਦਾ ਹਿਸਾਬ ਮੰਗਿਆ ਗਿਆ ਅਤੇ ਜਦੋਂ ਉਸਨੇ ਨਹੀਂ ਦਿੱਤਾ ਤਾਂ ਇਹ ਮਾਹੌਲ ਬਣਿਆ ਹੈ। ਉਸਨੇ ਕਿਹਾ ਕਿ ਉਸਦੇ ਵੀ ਕਈ ਸਾਥੀ ਜ਼ਖਮੀ ਹੋਏ ਹਨ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕਰਨ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ।