ਜਲੰਧਰ: ਕਸਬਾ ਫਿਲੌਰ ਵਿਖੇ ਬੀਤੀ ਰਾਤ ਨਾਈਟ ਲੋਕਡਾਊਨ ਦੇ ਦੌਰਾਨ ਨੌਜਵਾਨਾਂ ਦੇ ਦੋ ਧਿਰਾਂ ਵਿਚਾਲੇ ਭਿਆਨਕ ਝੜਪ ਹੋ ਗਈ। ਇਹ ਝੜਪ ਇਨ੍ਹੀ ਜਿਆਦਾ ਭਿਆਨਕ ਸੀ ਕਿ ਕਈ ਨੌਜਵਾਨ ਇਸ ਦੌਰਾਨ ਜ਼ਖਮੀ ਹੋਏ। ਇਕ ਪਾਸੇ ਜਿੱਥੇ ਨਾਈਟ ਕਰਫਿਊ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਵਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਦੂਜੇ ਪਾਸੇ ਇਸ ਤਰ੍ਹਾਂ ਦੇ ਮਾਮਲਿਆਂ ਨਾਲ ਪੁਲਿਸ ਪ੍ਰਸ਼ਾਸਨ ਨੂੰ ਸਵਾਲਾਂ ਦੇ ਘੇਰੇ ਚ ਲਿਆ ਕੇ ਖੜਾ ਕਰ ਦਿੱਤਾ ਹੈ।
ਮਿਲੀ ਜਾਣਕਾਰੀ ਮੁਤਾਬਿਕ 25 ਤੋਂ 30 ਦੇ ਕਰੀਬ ਨੌਜਵਾਨ ਸਰਕਾਰੀ ਸਕੂਲ ਦੇ ਬਾਹਰ ਆਪਸ ਚ ਭੀੜ ਗਏ ਇਸ ਦੌਰਾਨ ਉਨ੍ਹਾਂ ਨੇ ਇੱਕ ਦੂਜੇ ਤੇ ਤੇਜ਼ ਹਥਿਆਰ ਵੀ ਚਲਾਏ ਅਤੇ ਮੌਕੇ ’ਤੇ ਮੌਜੂਦ ਲੋਕਾਂ ਦੀਆਂ ਗੱਡੀਆਂ ਤੇ ਵੀ ਹਮਲਾ ਕੀਤਾ। ਇਸ ਸਬੰਧ ਚ ਪ੍ਰਤੱਖਦਰਸੀ ਨੇ ਦੱਸਿਆ ਕਿ ਕੁਝ ਨੌਜਵਾਨਾਂ ਦੇ ਆਪਸ ਚ ਲੜਾਈ ਹੋ ਗਈ ਸੀ।
ਇਹ ਵੀ ਪੜੋ: ਲੁਧਿਆਣਾ ’ਚ ਐਤਵਾਰ ਨੂੰ ਪੂਰਨ ਤਾਲਾਬੰਦੀ ਸਿਰਫ਼ ਜ਼ਰੂਰੀ ਸੇਵਾਵਾਂ ਰਹਿਣਗੀਆਂ ਜਾਰੀ
ਇਸ ਦੌਰਾਨ ਉਨ੍ਹਾਂ ਨੇ ਕਈ ਮਾਰੂ ਹਥਿਆਰਾਂ ਨਾਲ ਇੱਕ ਦੂਜੇ ’ਤੇ ਹਮਲਾ ਕੀਤਾ। ਜਿਸ ਕਾਰਨ ਕਈ ਨੌਜਵਾਨ ਇਸ ਹਮਲੇ ’ਚ ਜ਼ਖਮੀ ਹੋ ਗਏ। ਉਨ੍ਹਾਂ ਦੀਆਂ ਗੱਡੀਆਂ ਦੇ ਨਾਲ ਭੰਨਤੋੜ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਇਸ ਸਬੰਧ ਚ ਸੂਚਨਾ ਦਿੱਤੀ। ਮੌਕੇ ਤੇ ਪਹੁੰਚੀ ਪੁਲਿਸ ਨੇ ਘਟਨਾ ਦਾ ਜਾਇਜਾ ਲਿਆ। ਇਸ ਸਬੰਧ ’ਚ ਪੁਲਿਸ ਅਧਿਕਾਰੀ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।