ETV Bharat / state

ATM Fraud Arrested: ATM ਕਾਰਡ ਬਦਲ ਕੇ ਲੋਕਾਂ ਨਾਲ ਮਾਰਦੇ ਸੀ ਠੱਗੀਆਂ, ਪੁਲਿਸ ਨੇ ਕੀਤੇ ਕਾਬੂ - Punjab Crime news

ਧੋਖਾਧੜੀ ਦੇ ਮਾਮਲੇ ਅੱਜ ਕੱਲ ਇੰਨੇ ਵੱਧ ਚੁਕੇ ਹਨ ਕਿ ਠੱਗ ਠੱਗੀਆਂ ਮਾਰਨ ਲਈ ਵੱਖ ਵੱਖ ਨੁਸਖੇ ਅਪਣਾਉਂਦੇ ਹਨ। ਅਜਿਹੇ ਦੋ ਠੱਗ ਫਗਵਾੜਾ ਪੁਲਿਸ ਦੇ ਹੱਥੇ ਚੜ੍ਹੇ ਹਨ ਜੋ ਕਿ ਏਟੀਐਮ ਨਾਲ ਫਰੌਡ ਕਰਦੇ ਸਨ। ਪੁਲਿਸ ਵੱਲੋਂ ਇਨਾਂ ਠੱਗਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ।

City police station ATM has arrested 2 members of a gang of thugs In Phagwara
Phagwara police arrested 2 in fraud : ATM ਕਾਰਡ ਬਦਲ ਕੇ ਲੋਕਾਂ ਨਾਲ ਮਾਰਦੇ ਸੀ ਠੱਗੀਆਂ, ਪੁਲਿਸ ਨੇ ਕੀਤੇ ਕਾਬੂ, ਜਾਣੋ ਕਿਵੇਂ ਮਾਰਦੇ ਸਨ ਠੱਗੀ
author img

By

Published : Mar 6, 2023, 10:18 AM IST

ਜਲੰਧਰ: ਧੋਖਾਧੜੀ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਜਿਸ ਵਿੱਚ ਭੋਲੇ-ਭਾਲੇ ਲੋਕਾਂ ਨੂੰ ਠੱਗਾਂ ਵੱਲੋਂ ਵੱਖ-ਵੱਖ ਤਰੀਕਿਆਂ ਨਾਲ ਠੱਗੀ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਸ਼ਹਿਰ ਦੇ ਫਗਵਾੜਾ ਥਾਣਾ ਖੇਤਰ ਤੋਂ ਅਜਿਹਾ ਹੀ ਇਕ ਮਾਲਾ ਸਾਹਮਣੇ ਆਇਆ ਹੈ, ਜਿੱਥੇ ਏ. ਟੀ. ਐੱਮ. ਕੇਂਦਰਾਂ ਦੇ ਬਾਹਰ ਭੋਲੇ ਭਾਲੇ ਲੋਕਾਂ ਨਾਲ ਠੱਗੀ ਮਾਰਨ ਦੇ ਦੋਸ਼ ਹੇਠ ਠੱਗ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮਾਮਲੇ ਦੀ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਗਵਾੜਾ ਦੇ ਐੱਸ. ਐੱਚ. ਓ ਅਮਨਦੀਪ ਸਿੰਘ ਨਾਹਰ ਨੇ ਦੱਸਿਆ ਕਿ ਪੁਲਿਸ ਨੂੰ ਸ਼ਿਕਾਇਤ ਮਿਲੀ ਸੀ ਕਿ ਇਕ ਔਰਤ ਦੇ ਬੈਂਕ ਖਾਤੇ 'ਚੋਂ 5,82,000 ਰੁਪਏ ਦੀ ਠੱਗੀ ਮਾਰੀ ਗਈ ਹੈ। ਪੁਲਿਸ ਨੇ ਪੀੜਤ ਔਰਤ ਅੰਮ੍ਰਿਤਾ ਦੇਵੀ ਪਤਨੀ ਪਰਮੇਸ਼ਵਰ ਰਾਮ ਵਾਸੀ ਫਗਵਾੜਾ ਦੇ ਬਿਆਨਾਂ 'ਤੇ ਅਣਪਛਾਤੇ ਮੁਲਜ਼ਮਾਂ ਖਿਲਾਫ ਧੋਖਾਦੇਹੀ ਦੇ ਦੋਸ਼ 'ਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੀ ਕਾਰਵਾਈ ਵਿੱਚ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਗਰੋਹ ਦੇ ਸਾਥੀਆਂ ਵੱਲੋਂ ਬੜੀ ਚਲਾਕੀ ਨਾਲ ਸਾਰੀ ਖੇਡ ਨੂੰ ਅੰਜਾਮ ਦਿੱਤਾ ਗਿਆ।

ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ: ਉਸ ਨੇ ਦੱਸਿਆ ਕਿ ਪੁਲਿਸ ਨੇ ਮੁਲਤਾਨੀ ਚੱਕੀ ਵਾਲੀ ਰੋਡ ਪੁਲਿਸ ਸਟੇਸ਼ਨ ਨੇੜਿਓਂ ਅਜੈ ਕੁਮਾਰ ਵਾਸੀ ਪਿੰਡ ਲਾਮ ਜ਼ਿਲ੍ਹਾ ਜਲੰਧਰ, ਭੁਪਿੰਦਰ ਕੁਮਾਰ ਉਰਫ਼ ਸੋਨੂੰ ਪੁੱਤਰ ਰਾਕੇਸ਼ ਕੁਮਾਰ ਵਾਸੀ ਗੁਲਮਰਗ ਐਵੀਨਿਊ, ਰਾਮਾ ਮੰਡੀ, ਜਲੰਧਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮ ਤੋਂ 1,07,000 ਰੁਪਏ ਦੇ ਭਾਰਤੀ ਕਰੰਸੀ ਨੋਟ ਬਰਾਮਦ ਕੀਤੇ ਹਨ। ਵਾਰਦਾਤ ਵਿੱਚ ਵਰਤਿਆ ਗਿਆ ਕਾਰਡ ਅਤੇ ਮੋਟਰਸਾਈਕਲ ਬਰਾਮਦ ਕਰ ਲਿਆ ਗਿਆ ਹੈ।ਐੱਸ. ਐੱਚ. ਓ ਅਮਨਦੀਪ ਸਿੰਘ ਨਾਹਰ ਨੇ ਦੱਸਿਆ ਕਿ ਜਦੋਂ ਪੁਲਿਸ ਨੇ ਅਜੇ ਕੁਮਾਰ ਅਤੇ ਭੁਪਿੰਦਰ ਕੁਮਾਰ ਉਰਫ਼ ਸੋਨੂੰ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਦੋ ਹੋਰ ਸਾਥੀ ਉਪਕਾਰ ਸੋਮ ਦੇਵ ਸਿੰਘ ਅਤੇ ਰਾਜ ਕੁਮਾਰ ਉਰਫ਼ ਰਾਜੂ ਉਨ੍ਹਾਂ ਦੇ ਗਰੋਹ ਵਿੱਚ ਸ਼ਾਮਲ ਹਨ।

ਇਹ ਵੀ ਪੜ੍ਹੋ: POLICE ENCOUNTER: ਕੁਤਬ ਮੀਨਾਰ ਮੈਟਰੋ ਸਟੇਸ਼ਨ ਨੇੜੇ ਪੁਲਿਸ ਅਤੇ ਦੀਪਕ ਮੁੰਡੀ ਦੇ ਸਾਥੀ ਵਿਚਕਾਰ ਮੁਕਾਬਲਾ, ਮੁਲਜ਼ਮ ਗ੍ਰਿਫ਼ਤਾਰ

ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਂਦਾ: ਉਨ੍ਹਾਂ ਦੱਸਿਆ ਕਿ ਫਗਵਾੜਾ 'ਚ ਹੋਈ ਲੁੱਟ ਦੌਰਾਨ ਮੁਲਜ਼ਮਾਂ ਨੇ ਔਰਤ ਦੇ ਲੜਕੇ ਦੀ ਕੁੱਟਮਾਰ ਕਰਕੇ ਉਸ ਦੀ ਮਾਂ ਤੋਂ ਏਟੀਐਮ ਕਾਰਡ ਬਦਲ ਕੇ ਉਸ ਨੇ 5 ਹਜ਼ਾਰ ਰੁਪਏ ਆਪਣੇ ਆਪ ਲੈ ਲਏ ਅਤੇ ਬਾਅਦ ਵਿਚ ਉਸ ਦਾ ਅਸਲੀ ਏ.ਟੀ. ਐੱਮ. ਕਾਰਡ ਦੀ ਵਰਤੋਂ ਕਰਕੇ ਉਸ ਦੀ ਮਾਂ ਦੇ ਬੈਂਕ ਖਾਤੇ ਵਿੱਚੋਂ ਲੱਖਾਂ ਰੁਪਏ ਕਢਵਾ ਲਏ ਗਏ। ਉਨ੍ਹਾਂ ਦੱਸਿਆ ਕਿ ਪੁਲਿਸ ਮੁਲਜ਼ਮਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕਰ ਰਹੀ ਹੈ ਅਤੇ ਇਸ ਪੂਰੇ ਮਾਮਲੇ ਵਿੱਚ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਅਜਿਹੇ ਕਈ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁਕੇ ਹਨ। ਜਿਸ ਤਹਿਤ ਪੁਲਿਸ ਅਤੇ ਬੈਂਕ ਆਫੀਸ਼ੀਅਲ ਵੱਲੋਂ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਂਦਾ ਹੈ ਕਿ ਆਪਣੇ ATM ਪਾਸਵਰਡ ਅਤੇ OTP ਨੰਬਰ ਕਿਸੇ ਨਾਲ ਵੀ ਸਾਂਝੇ ਨਾ ਕਰੋ ਤਾਂ ਜੋ ਠੱਗਾਂ ਤੋਂ ਬਚਾਅ ਹੋ ਸਕੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.