ਜਲੰਧਰ: ਪੰਜਾਬ ਦੇ ਜਲੰਧਰ ਵਿਖੇ ਵੀ ਇਸ ਤਿਉਹਾਰ ਨੂੰ ਲੋਕ ਬੜੀ ਹੀ ਧੂਮਧਾਮ ਨਾਲ ਮਨਾ ਰਹੇ ਹਨ, ਪਿਛਲੇ ਤਿੰਨ ਦਿਨਾਂ ਤੋਂ ਇਸ ਤਿਉਹਾਰ ਦੇ ਚੱਲਦੇ ਮੰਦਿਰਾਂ ਵਿੱਚ ਖੂਬ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਤਿਉਹਾਰ ਦੇ ਤੀਜੇ ਦਿਨ ਅੱਜ ਐਤਵਾਰ ਨੂੰ ਜਲੰਧਰ ਦੇ Devi Talab Temple in Jalandhar ਸ੍ਰੀਦੇਵੀ ਤਲਾਬ ਮੰਦਰ ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਇਕੱਠੇ ਹੋ ਸੂਰਜ ਦੇਵਤਾ ਨੂੰ ਅਰਗ ਦਿੱਤਾ।Chhath Puja at Devi Talab Temple in Jalandhar
ਦੱਸ ਦਈਏ ਕਿ ਇਹ 4 ਦਿਨ ਚੱਲਣ ਵਾਲਾ ਇਹ ਤਿਉਹਾਰ ਕੱਲ੍ਹ ਸੋਮਵਾਰ ਨੂੰ ਸਵੇਰੇ ਸੂਰਜ ਦੇਵਤਾ ਨੂੰ ਅਰਘ ਦੇ ਕੇ ਸੰਪੰਨ ਹੋ ਜਾਏਗਾ। ਜ਼ਿਕਰਯੋਗ ਹੈ ਕਿ ਜਲੰਧਰ ਵਿੱਚ ਹਜ਼ਾਰਾਂ ਦੀ ਗਿਣਤੀ ਵਿਚ ਉਹ ਲੋਕ ਰਹਿੰਦੇ ਹਨ, ਜੋ ਯੂਪੀ ਬਿਹਾਰ ਝਾਰਖੰਡ ਅਤੇ ਹੋਰ ਸੂਬਿਆਂ ਤੋਂ ਆ ਕੇ ਇੱਥੇ ਆਪਣੇ ਪਰਿਵਾਰਾਂ ਸਮੇਤ ਵਸੇ ਹੋਏ ਨੇ ਅਤੇ ਇਨ੍ਹਾਂ ਲੋਕਾਂ ਵੱਲੋਂ ਜਲੰਧਰ ਵਿੱਚ ਹੀ ਇਸ ਤਿਉਹਾਰ ਨੂੰ ਖੂਬ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।
ਇਸ ਮੌਕੇ ਸ਼ਰਧਾਲੂ ਮਮਤਾ ਅਤੇ ਵਿਨੋਦ ਨੇ ਦੱਸਿਆ ਕਿ ਛੱਠ ਪੂਜਾ ਦਾ ਇਹ ਤਿਉਹਾਰ ਜਿਸ ਵਿੱਚ ਚਾਰ ਦਿਨ ਸੂਰਜ ਦੇਵਤਾ ਅਤੇ ਸਿਫਰ ਛੱਠੀ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ। ਉਨ੍ਹਾਂ ਦੇ ਮੁਤਾਬਕ ਇਸ ਤਿਓਹਾਰ ਦੌਰਾਨ ਮਹਿਲਾਵਾਂ ਆਪਣੇ ਪਰਿਵਾਰ ਅਤੇ ਆਪਣੇ ਬੱਚਿਆਂ ਦੀ ਲੰਮੀ ਉਮਰ ਅਤੇ ਖੁਸ਼ਹਾਲੀ ਲਈ ਵਰਤ ਰੱਖਦੀਆਂ ਹਨ।
ਇਸ ਮੌਕੇ ਸ੍ਰੀ ਦੇਵੀ ਤਲਾਬ ਮੰਦਰ ਛੱਠ ਪੂਜਾ ਕਰਨ ਆਈ ਮਮਤਾ ਨੇ ਦੱਸਿਆ ਕਿ ਚਾਰ ਦਿਨ ਹੋਣ ਵਾਲੀ ਛਠ ਪੂਜਾ ਦਾ ਹਰ ਦਿਨ ਦਾ ਆਪਣਾ ਇੱਕ ਵੱਖਰਾ ਮਹੱਤਵ ਹੈ। ਇਸ ਦਿਨ ਚਾਰ ਦਿਨ ਮਹਿਲਾਵਾਂ ਵਲੋਂ ਕਠੋਰ ਵਰਤ ਰੱਖਿਆ ਜਾਂਦਾ ਹੈ ਅਤੇ ਚੌਥੇ ਦਿਨ ਸਵੇਰੇ ਸੂਰਜ ਦੇਵਤਾ ਨੂੰ ਅਰਘ ਦੇ ਕੇ ਇਹ ਤਿਉਹਾਰ ਸੰਪੰਨ ਹੁੰਦਾ ਹੈ।
ਇਹ ਵੀ ਪੜੋ:- ਮੇਲਾ ਗਦਰੀ ਬਾਬਿਆਂ ਦਾ: ਪਾਕਿਸਤਾਨ ਦੇ ਕਲਾਕਾਰਾਂ ਨੂੰ ਖਾਸ ਬੁਲਾਵਾ