ETV Bharat / state

ਚੱਕਾ ਜਾਮ: ਹੁਣ ਠੇਕਾ ਮੁਲਾਜ਼ਮਾਂ ਨੇ ਘੇਰਿਆ ਪਰਗਟ ਸਿੰਘ ਦਾ ਘਰ

ਪੀਆਰਟੀਸੀ ਦੇ ਪਨਬੱਸ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹਲਕਾ ਕੈਂਟ ਦੇ ਕਾਂਗਰਸ ਦੇ ਵਿਧਾਇਕ (Congress MLAs) ਪਰਗਟ ਸਿੰਘ (Constituency Kent MLA Pargat Singh) ਦੇ ਘਰ ਦਾ ਘਿਰਾਓ ਕੀਤਾ ਗਿਆ।

ਹੁਣ ਠੇਕਾ ਮੁਲਾਜ਼ਮਾਂ ਨੇ ਘੇਰਿਆ ਪਰਗਟ ਸਿੰਘ ਦਾ ਘਰ

author img

By

Published : Sep 13, 2021, 3:14 PM IST

ਜਲੰਧਰ: ਸੂਬੇ 'ਚ ਪਿਛਲੇ ਲੰਬੇ ਸਮੇਂ ਤੋਂ ਪਨਬੱਸ ਅਤੇ ਪੀਆਰਟੀਸੀ ਮੁਲਾਜਮਾਂ (PUNBUS and PRTC employees) ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲਾਂ ਕੀਤੀਆਂ ਜਾ ਰਹੀਆਂ ਹਨ। ਪਨਬੱਸ ਅਤੇ ਪੀਆਰਟੀਸੀ ਮੁਲਾਜਮਾਂ ਵੱਲੋਂ ਬੱਸਾਂ ਬੰਦ ਕਰ ਹੜਤਾਲ ਲਗਾਤਾਰ ਜਾਰੀ ਹੈ। ਪੀਆਰਟੀਸੀ ਮੁਲਾਜ਼ਮਾਂ (PRTC employees) ਵੱਲੋਂ ਸਰਕਾਰ ਖਿਲਾਫ਼ ਭੜਾਸ ਕੱਢਦੇ ਹੋਏ ਟਰਾਂਸਪੋਰਟ ਮਾਫੀਆ (Transport mafia) ਬੰਦ ਕਰਨ , ਠੇਕੇਦਾਰੀ ਸਿਸਟਮ ਬੰਦ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਸਰਕਾਰੀ ਬੱਸਾਂ ਦਾ ਪ੍ਰਬੰਧ ਕਰਨ ਅਤੇ ਪੱਕੀ ਭਰਤੀ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਗਈ ਹੈ।

ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਕਈ ਸਾਲਾਂ ਤੋਂ ਠੇਕੇਦਾਰੀ ਸਿਸਟਮ ਵਿੱਚ ਕੰਮ ਕਰ ਰਹੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਪੰਜਾਬ ਸਰਕਾਰ (Government of Punjab) ਨੂੰ ਦਿੱਤੇ ਗਏ ਤਹਿ ਪ੍ਰੋਗਰਾਮ ਦੇ ਤਹਿਤ 6 ਸਿਤੰਬਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕੀਤੀ ਹੋਈ ਹੈ।

ਹੁਣ ਠੇਕਾ ਮੁਲਾਜ਼ਮਾਂ ਨੇ ਘੇਰਿਆ ਪਰਗਟ ਸਿੰਘ ਦਾ ਘਰ

ਜਿਸਦੇ ਚੱਲਦੇ ਪੀਆਰਟੀਸੀ ਦੇ ਪਨਬੱਸ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹਲਕਾ ਕੈਂਟ ਦੇ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ (Constituency Kent MLA Pargat Singh) ਦੇ ਘਰ ਦਾ ਘਿਰਾਓ ਕੀਤਾ ਗਿਆ। ਜਿਸ ਦੇ ਬਾਰੇ ਕਾਂਟਰੈਕਟ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਆਉਣ ਵਾਲੀ 14 ਤਰੀਕ ਦੀ ਕੈਬਨਿਟ ਦੀ ਮੀਟਿੰਗ ਵਿੱਚ ਸਾਡੀਆਂ ਮੰਗਾਂ ਦਾ ਹੱਲ ਕੀਤੀ ਜਾਵੇਗਾ ਜੇਕਰ ਅਜਿਹਾ ਨਹੀਂ ਹੁੰਦਾ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ।

ਇਸ ਦੌਰਾਨ ਹਲਕਾ ਕੈਂਟ ਦੇ ਵਿਧਾਇਕ ਪਰਗਟ ਸਿੰਘ (MLA Pargat Singh) ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਮੁਲਾਜ਼ਮਾਂ ਦੀਆਂ ਜੋ ਵੀ ਮੰਗਾਂ ਹਨ, ਉਨ੍ਹਾਂ ਨੂੰ ਜਲਦੀ ਹੀ ਹੱਲ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਉਹ ਤਾਂ ਪਹਿਲਾਂ ਹੀ ਕਹਿੰਦੇ ਹਨ ਕਿ ਸਰਕਾਰਾਂ ਮੁਲਾਜ਼ਮ ਭਾਵੇਂ ਘੱਟ ਰੱਖ ਲੈਣ ਪਰ ਮੁਲਾਜ਼ਮ ਪੱਕੇ ਹੋਣੇ ਚਾਹੀਦੇ ਹਨ।

ਉਨ੍ਹਾਂ ਅੱਗੇ ਕਿਹਾ ਕਿ ਬਿਊਰੋਕ੍ਰੇਸੀ (Bureaucracy) ਵੱਲੋਂ ਦਿੱਤੀਆਂ ਜਾਣ ਵਾਲੀਆਂ ਇਹ ਸਲਾਹਾਂ ਸਹੀ ਨਹੀਂ ਹਨ, ਕਈ ਵਾਰ ਤਾਂ ਕਾਂਟਰੈਕਟ ਤੇ ਮੁਲਾਜ਼ਮਾਂ ਦੀ ਭਰਤੀ ਕਰਨ ਵਾਲੀਆਂ ਇਹ ਕੰਪਨੀਆਂ ਮੁਲਾਜ਼ਮਾਂ ਦੇ ਪੈਸੇ ਤੱਕ ਲੈ ਕੇ ਭੱਜ ਗਈਆਂ ਹਨ। ਉਹ ਖੁਦ ਇਸ ਬਾਰੇ ਆਪਣੇ ਸੀਨੀਅਰ ਨੇਤਾਵਾਂ ਨਾਲ ਗੱਲ ਕਰਨਗੇ ਤਾਂ ਕਿ ਇਹ ਮਸਲਾ ਜਲਦ ਹੱਲ ਹੋ ਸਕੇ।

ਇਹ ਵੀ ਪੜ੍ਹੋ: ਚੱਕਾ ਜਾਮ ਦੌਰਾਨ PRTC ਮੁਲਾਜ਼ਮਾਂ ਨੇ ਕਰਤੇ ਹੁਣ ਇਹ ਵੱਡੇ ਐਲਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.