ਜਲੰਧਰ: ਲੰਮਾ ਪਿੰਡ ਤੋ ਗੁਰੂ ਗੋਬਿੰਦ ਸਿੰਘ ਐਵਨਿਊ ਰੋਡ ਉੱਤੇ ਦੇਰ ਰਾਤ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਖ਼ਬਰ ਹੈ ਕਿ ਇੱਕ ਕਾਰੋਬਾਰੀ ਕੋਲੋਂ ਗੋਲੀ ਮਾਰ ਕੇ ਲੁਟੇਰਿਆਂ ਨੇ ਵਰਨਾ ਕਾਰ ਲੁੱਟ ਲਈ। ਗੋਲੀ ਕਾਰੋਬਾਰੀ ਦੇ ਪੈਰ ਵਿੱਚ ਲੱਗੀ ਜਿਸ ਤੋਂ ਬਾਅਦ ਉਸ ਨੂੰ ਨਿੱਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ।
ਵਪਾਰੀ ਵਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਦੇਰ ਰਾਤ ਚੰਡੀਗੜ੍ਹ ਤੋ ਘਰ ਵਾਪਸ ਆ ਰਹੇ ਸਨ। ਜਦੋ ਉਹ ਲੰਮਾ ਪਿੰਡ ਤੋ ਗੁਰੂ ਗੋਬਿੰਦ ਸਿੰਘ ਐਵਨਿਊ ਰੋਡ ਉਤੇ ਪੁੱਜੇ ਤਾਂ ਰਸਤੇ ਵਿੱਚ ਉਨ੍ਹਾਂ ਨੂੰ ਕੁਝ ਨੌਜਵਾਨਾਂ ਨੇ ਘੇਰ ਲਿਆ। ਜਦੋਂ ਤੱਕ ਉਹ ਕੁਝ ਸਮਝ ਪਾਉਂਦੇ, ਉਦੋਂ ਤੱਕ ਲੁਟੇਰਿਆਂ ਨੇ ਉਸ ਦੇ ਪੈਰ ਉੱਤੇ ਗੋਲੀ ਮਾਰ ਦਿੱਤੀ ਅਤੇ ਉਨ੍ਹਾਂ ਤੋਂ ਕਾਰ ਤੇ ਮੋਬਾਇਲ ਖੋਹ ਕੇ ਫ਼ਰਾਰ ਹੋ ਗਏ।
ਇਹ ਘਟਨਾ ਸੜਕ 'ਤੇ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ ਜਿਸ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਖੇਤਾਂ ਇੱਕ ਸਫੈਦ ਗੱਡੀ ਦੇ ਪਿੱਛੇ ਤੇਜ਼ ਰਫਤਾਰ ਨਾਲ ਦੂਜੀ ਗੱਡੀ ਜਾ ਰਹੀ ਹੈ।
ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਰਾਤ ਨੂੰ ਨਾਈਟ ਪੈਟਰੋਲਿੰਗ ਦੇ ਵੱਡੇ ਵੱਡੇ ਦਾਅਵੇ ਕਰਦੇ ਹਨ, ਪਰ ਇਸ ਵਾਰਦਾਤ ਨੇ ਉਨ੍ਹਾਂ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਕਾਰੋਬਾਰੀ ਦੀ ਮੰਨੋ ਤਾਂ ਰਾਤ ਨੂੰ ਉਨ੍ਹਾਂ ਕਿਸੇ ਵੀ ਚੌਂਕ 'ਤੇ ਪੁਲਿਸ ਨਜ਼ਰ ਨਹੀਂ ਆਈ।
ਇਹ ਵੀ ਪੜ੍ਹੋ: ਕੋਰੋਨਾ ਦਾ ਖ਼ਤਰਾ: ਭਾਜਪਾ ਵੱਲੋਂ ਸੂਬਾ ਇਕਾਈਆਂ ਨੂੰ ਸਖ਼ਤ ਨਿਰਦੇਸ਼