ਜਲੰਧਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੈਨੇਡਾ ਤੋਂ ਸੰਗਤ ਨਾਲ ਭਰੀ ਬੱਸ ਅੱਜ ਆਖਰੀ ਪੜਾਅ ਸੁਲਤਾਨਪੁਰ ਲੋਧੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿੱਚ ਪੁੱਜੀ। ਗੁਰਦੁਆਰਾ ਸ੍ਰੀ ਬੇਰ ਸਾਹਿਬ ਦੀ ਐਸਜੀਪੀਸੀ ਵੱਲੋਂ ਕੈਨੇਡਾ ਤੋਂ ਆਈ ਸੰਗਤ ਦਾ ਸਵਾਗਤ ਕੀਤਾ ਗਿਆ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਕੈਨੇਡਾ ਤੋਂ ਸੰਗਤ ਦਾ ਜੱਥਾ 27 ਹਜ਼ਾਰ ਕਿਲੋਮੀਟਰ ਚੱਲ ਕੇ ਪਾਕਿਸਤਾਨ ਵਿੱਚੋਂ ਹੁੰਦਾ ਹੋਇਆ ਜੱਥਾ ਅੱਜ ਰਾਤ ਸੁਲਤਾਨਪੁਰ ਲੋਧੀ ਵਿਖੇ ਪੁੱਜਿਆ।
ਕੈਨੇਡਾ ਤੋਂ ਚੱਲੀ ਸਿੱਖ ਸੰਗਤਾਂ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿੱਚ ਆਖਰੀ ਪੜਾਅ ਸੀ। ਕੈਨੇਡਾ ਤੋਂ ਆਈ ਸੰਗਤ ਦਾ ਕਹਿਣਾ ਹੈ ਕਿ 10 ਸਤੰਬਰ ਤੋਂ ਚੱਲੀ ਇਹ ਬੱਸ 17 ਦੇਸ਼ਾਂ ਵਿੱਚੋਂ ਚੱਲ ਕੇ ਪਾਕਿਸਤਾਨ ਪੁੱਜੇ ਅਤੇ ਉੱਥੇ 17 ਦਿਨ ਪਾਕਿਸਤਾਨ ਵਿੱਚ ਠਹਿਰੇ।
ਕੈਨੇਡਾ ਤੋਂ ਆਏ ਸ਼ਰਧਾਲੂ ਗੁਰਚਰਨ ਸਿੰਘ ਨੇ ਕਿਹਾ ਕਿ ਪਾਕਿਸਤਾਨ 'ਚ ਪਾਕਿਸਤਾਨੀਆਂ ਨੇ ਉਨ੍ਹਾਂ ਦਾ ਬਹੁਤ ਹੀ ਖੁਸ਼ੀ ਨਾਲ ਸਵਾਗਤ ਕੀਤਾ ਅਤੇ ਕੱਲ੍ਹ ਉਹ ਵਾਹਘਾ ਬਾਰਡਰ ਦੇ ਰਾਹੀਂ ਭਾਰਤ ਵਿੱਚ ਦਾਖ਼ਲ ਹੋਏ ਅਤੇ ਇੱਕ ਰਾਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਰੁਕੇ ਅਤੇ ਅੰਮ੍ਰਿਤਸਰ ਤੋਂ ਹੁੰਦੇ ਹੋਏ ਅੱਜ ਆਖ਼ਰੀ ਪੜਾਅ ਜੋ ਉਨ੍ਹਾਂ ਦਾ ਮਿਸ਼ਨ ਸੀ ਅੱਜ ਸੁਲਤਾਨਪੁਰ ਲੋਧੀ ਸ੍ਰੀ ਗੁਰਦੁਆਰਾ ਬੇਰ ਸਾਹਿਬ ਵਿੱਚ ਪੁੱਜੇ।