ਜਲੰਧਰ: ਦੋਮੋਰੀਆ ਪੁੱਲ ਕੋਲ ਕਾਜ਼ੀ ਮੰਡੀ ਇਲਾਕੇ 'ਚ ਪੁੱਲ ਉੱਤੋਂ ਬੋਰਾ ਮਿਲਿਆ ਜਿਸ ਵਿੱਚ ਪੁਰਾਣਾ ਬੰਬ ਸੀ। ਉੱਥੋ ਦੇ ਸਥਾਨਕ ਵਾਸੀ ਤੇ ਕਬਾੜ ਦਾ ਕੰਮ ਕਰਨ ਵਾਲੇ ਮੇਘਰਾਜ ਦਾ ਕਹਿਣਾ ਹੈ ਕਿ ਬੱਚੇ ਇਹ ਬੋਰਾ ਲੈ ਕੇ ਜਾ ਰਹੇ ਸਨ। ਬੋਰਾ ਭਾਰੀ ਦਿਖਿਆ ਤਾਂ ਬੱਚਿਆਂ ਨੂੰ ਪੁੱਛਣ ਉੱਤੇ ਉਨ੍ਹਾਂ ਦੱਸਿਆਂ ਕਿ ਬੋਰਾ ਪੁੱਲ ਉੱਤੋਂ ਮਿਲਿਆ ਹੈ। ਜਦੋਂ ਉਸ ਨੇ ਖੋਲ੍ਹ ਕੇ ਵੇਖਿਆ ਤਾਂ, ਉਸ ਵਿੱਚੋਂ ਜੰਗ ਲੱਗੀ ਹੋਈ ਲੋਹੇ ਦੀ ਭਾਰੀ ਵਸਤੂ ਨਿਕਲੀ।
ਮੇਘਰਾਜ ਨੇ ਦੱਸਿਆ ਕਿ ਬੋਰੇ ਵਿੱਚੋਂ ਨਿਕਲੀ ਭਾਰੀ ਬੰਬਨੁਮਾ ਵਸਤੂ ਵੇਖਣ ਤੋਂ ਬਾਅਦ ਉਸ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ। ਰਾਮਾ ਮੰਡੀ ਦੀ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਜਾਂਚ ਕੀਤੀ ਤਾਂ ਦੱਸਿਆਂ ਕਿ ਇਹ ਪੁਰਾਣਾ ਮੋਰਟਾਰ (ਬੰਬ) ਹੈ ਜਿਸ ਨੂੰ ਜੰਗ ਲੱਗ ਚੁੱਕਿਆ ਹੈ। ਪੁਲਿਸ ਉਹ ਬੋਰਾ ਆਪਣੇ ਨਾਲ ਥਾਣੇ ਲੈ ਆਈ।
ਡੀਸੀਪੀ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਮੋਰਟਾਰ ਮਿਲਿਆ ਹੈ, ਜੋ ਕਿ ਮਰ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਫਿਰ ਵੀ ਬੰਬ ਨੂੰ ਡਿਫਿਊਜ਼ ਕਰਨ ਤੇ ਜਾਂਚ ਲਈ ਅਧਿਕਾਰੀਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ। ਮਾਮਲੇ ਦੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ:ਪੰਜਾਬ ਵਿੱਚ ਕੋਰੋਨਾ ਦੇ ਤੀਜੇ ਮਾਮਲੇ ਦੀ ਪੁਸ਼ਟੀ