ETV Bharat / state

ਲੱਖਾਂ ਖਰਚ ਕੇ ਵੀ ਨਹੀਂ ਬਣ ਸਕੇ ਡਾਕਟਰ, ਆਪਣੇ ਦੇਸ਼ ਦੀ ਪੜ੍ਹਾਈ ’ਚ ਕੀ ਹੈ ਕਮੀ...

author img

By

Published : Mar 5, 2022, 7:38 AM IST

Updated : Mar 7, 2022, 10:32 AM IST

ਜਲੰਧਰ ਵਿਖੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ (National Vice President of the Indian Medical Association) ਡਾ. ਨਵਜੋਤ ਦਹੀਆ ਨੇ ਕਿਹਾ ਕਿ ਡਾਕਟਰੀ ਦੀ ਪੜ੍ਹਾਈ ਲਈ ਬੱਚੇ ਵਿਦੇਸ਼ਾਂ ਵਿੱਚ ਤਾਂ ਜ਼ਰੂਰ ਜਾਂਦੇ ਹਨ, ਪਰ ਜੋ ਬੱਚੇ ਰੂਸ, ਯੂਕਰੇਨ, ਚਾਈਨਾ ਅਤੇ ਇਨ੍ਹਾਂ ਦੇ ਨਾਲ ਲੱਗਦੇ ਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਦੇ ਹਨ, ਉਨ੍ਹਾਂ ਵਿੱਚੋਂ ਆਪਣੇ ਦੇਸ਼ ਆ ਕੇ ਮਹਿਜ਼ 17 ਤੋਂ 18 ਪ੍ਰਤੀਸ਼ਤ ਹੀ ਪੱਕੇ ਤੌਰ ‘ਤੇ ਡਾਕਟਰ ਬਣ ਪਾਉਂਦੇ ਹਨ।

ਲੱਖਾਂ ਖਰਚ ਕੇ ਵੀ ਨਹੀਂ ਬਣ ਸਕੇ ਡਾਕਟਰ
ਲੱਖਾਂ ਖਰਚ ਕੇ ਵੀ ਨਹੀਂ ਬਣ ਸਕੇ ਡਾਕਟਰ

ਜਲੰਧਰ: ਹਰ ਸਾਲ ਲੱਖਾਂ ਰੁਪਏ ਖਰਚ ਕੇ ਪੰਜਾਬ ਦੇ ਲੱਖਾਂ ਵਿਦਿਆਰਥੀ (Millions of students in Punjab) ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿੱਚ ਪੜ੍ਹਾਈ ਲਈ ਪੰਜਾਬ ਤੋਂ ਬਾਹਰ ਜਾਂਦੇ ਹਨ। ਇਸ ਵਿੱਚ ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਆਖਿਰ ਆਪਣੇ ਦੇਸ਼ ਦੀ ਸਿੱਖਿਆ ਪ੍ਰਣਾਲੀ (The country's education system) ਵਿੱਚ ਅਜਿਹੀ ਕੀ ਕਮੀ ਹੈ ਕਿ ਸਾਡੇ ਬੱਚੇ ਆਖਿਰ ਕਿਉਂ ਨਹੀਂ ਆਪਣੇ ਦੇਸ਼ ਵਿੱਚ ਹੀ ਕਰਦੇ ਆਪਣੀ ਪੜ੍ਹਾਈ ਪੂਰੀ ਨਹੀਂ ਕਰ ਪਾ ਰਹੇ।

ਖ਼ਾਸ ਕਰਕੇ ਜੇਕਰ ਗੱਲ ਕਰੀਏ ਯੂਕਰੇਨ, ਰਸ਼ੀਆ, ਚੀਨ ਅਤੇ ਇਨ੍ਹਾਂ ਦੇ ਨਾਲ ਲੱਗਦੇ ਦੇਸ਼ਾਂ ਵਿੱਚ ਡਾਕਟਰੀ ਦੀ ਪੜ੍ਹਾਈ ਕਰਨ ਵਾਲੇ ਬੱਚਿਆਂ ਦੀ ਤਾਂ ਲੱਖਾਂ ਰੁਪਈਆ ਖਰਚ ਕੇ ਪੜ੍ਹਾਈ ਕਰਨ ਤੋਂ ਬਾਅਦ ਵੀ ਜਦ ਏ ਬੱਚੇ ਡਾਕਟਰ ਬਣ ਕੇ ਆਪਣੇ ਦੇਸ਼ ਪਰਤਦੇ ਹਨ, ਤਾਂ ਇੱਥੇ ਇਨ੍ਹਾਂ ਨੂੰ ਇੱਕ ਵਾਰ ਫੇਰ ਡਾਕਟਰੀ ਦੇ ਇਲਜ਼ਾਮ ਅਤੇ ਇੰਟਰਨਸ਼ਿਪ ਕਰਨੀ ਪੈਂਦੀ ਹੈ। ਇਸ ਤੋਂ ਬਾਅਦ ਵੀ ਇਹ ਬੱਚੇ ਪੂਰਨ ਤੌਰ ‘ਤੇ ਡਾਕਟਰ ਬਣ ਪਾਉਂਦੇ ਹਨ, ਹੁਣ ਬਿਲਕੁਲ ਇਹੀ ਹਾਲ ਉਨ੍ਹਾਂ 17 ਹਜ਼ਾਰ ਤੋਂ 20 ਹਜ਼ਾਰ ਬੱਚਿਆਂ ਦਾ ਹੈ ਜੋ ਯੂਕਰੇਨ ਰੂਸ ਅਤੇ ਯੂਕਰੇਨ ਦੀ ਜੰਗ ਦੇ ਚੱਲਦੇ ਵਾਪਸ ਆ ਰਹੇ ਹਨ।

ਉਨ੍ਹਾਂ ਦੱਸਿਆ ਕਿ ਡਾਕਟਰੀ ਦੀ ਪੜ੍ਹਾਈ ਜੇਕਰ ਇੱਕ ਵਿਦਿਆਰਥੀ 18 ਸਾਲ ਦੀ ਉਮਰ ਤੋਂ ਸ਼ੁਰੂ ਕਰਦਾ ਹੈ ਤਾਂ ਸੁਪਰ ਸਪੈਸ਼ਲਿਸਟ ਬਣਨ ਤੱਕ ਉਸ ਨੂੰ ਕਰੀਬ 10 ਤੋਂ 12 ਸਾਲ ਲੱਗਦੇ ਹਨ। ਇਸ ਦੌਰਾਨ ਇਨ੍ਹਾਂ ਨੂੰ ਕਈ ਤਰ੍ਹਾਂ ਦੇ ਟੈਸਟ ਅਤੇ ਇੰਟਰਨਸ਼ਿਪ (Tests and internships) ਕਰਨੀ ਪੈਂਦੀ ਹੈ। ਉਨ੍ਹਾਂ ਮੁਤਾਬਕ ਦੇਸ਼ ਵਿੱਚ ਡਾਕਟਰੀ ਦੀ ਪੜ੍ਹਾਈ ਕਰਾਉਣ ਲਈ ਜਾ ਤਾਂ ਸਰਕਾਰੀ ਕਾਲਜ ਨੇ ਜਾਂ ਫਿਰ ਪ੍ਰਾਈਵੇਟ ਸਰਕਾਰੀ ਕਾਲਜਾਂ ਵਿੱਚ ਸਾਰੇ ਵਿਦਿਆਰਥੀਆਂ ਦੀ ਐਡਮਿਸ਼ਨ ਨਹੀਂ ਹੋ ਪਾਉਂਦੀ, ਜਿਸ ਕਰਕੇ ਉਨ੍ਹਾਂ ਨੂੰ ਪ੍ਰਾਈਵੇਟ ਕਾਲਜਾਂ ਦਾ ਰੁਖ ਕਰਨਾ ਪੈਂਦਾ ਹੈ, ਪਰ ਮੁਸ਼ਕਿਲ ਇਹ ਹੈ ਕਿ ਪ੍ਰਾਈਵੇਟ ਕਾਲਜਾਂ ਵਿੱਚ ਫ਼ੀਸਾਂ ਲੱਖਾਂ ਵਿੱਚ ਹੈ ਜੋ ਇੱਕ ਆਮ ਆਦਮੀ ਆਪਣੇ ਬੱਚੇ ਲਈ ਐਵਾਰਡ ਨਹੀਂ ਕਰ ਸਕਦਾ।

ਉਨ੍ਹਾਂ ਦੱਸਿਆ ਕਿ ਇਹੀ ਕਾਰਨ ਹੈ ਕਿ ਇਹ ਬੱਚੇ ਡਾਕਟਰੀ ਦੀ ਪੜ੍ਹਾਈ ਲਈ ਉਨ੍ਹਾਂ ਦੇਸ਼ਾਂ ਵਿੱਚ ਜਾ ਕੇ ਵੱਸਦੇ ਹਨ, ਜਿੱਥੇ ਇਹ ਪੜ੍ਹਾਈ ਸਸਤੀ ਹੁੰਦੀ ਹੈ, ਪਰ ਇਸ ਗੱਲ ਦੀ ਸਹੀ ਜਾਣਕਾਰੀ ਜ਼ਿਆਦਾਤਰ ਬੱਚਿਆਂ ਨੂੰ ਨਹੀਂ ਹੁੰਦੀ, ਕਿ ਡਾਕਟਰੀ ਦੀ ਪੜ੍ਹਾਈ ਕਰਕੇ ਆਪਣੇ ਦੇਸ਼ ਵਿੱਚ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੂੰ ਇੱਕ ਵਾਰ ਫੇਰ ਇੱਥੋਂ ਦੇ ਟੈਸਟ ਅਤੇ ਇੰਟਰਨਸ਼ਿਪ ਕਰਨੀ ਪਵੇਗੀ, ਇਹੀ ਕਾਰਨ ਹੈ ਕਿ ਰਸੀਆਂ, ਯੂਕਰੇਨ ਅਤੇ ਚਾਈਨਾ ਵਰਗੇ ਦੇਸ਼ਾਂ ਤੋਂ ਇਹ ਪੜ੍ਹਾਈ ਕਰਨ ਤੋਂ ਬਾਅਦ ਇਹ ਬੱਚੇ ਇੱਥੇ ਆ ਕੇ ਡਾਕਟਰੀ ਪੇਸ਼ੇ ਵਿੱਚ ਸਹੀ ਤਰ੍ਹਾਂ ਆਉਣ ਦੀ ਬਜਾਏ ਵੱਡੇ-ਵੱਡੇ ਹਸਪਤਾਲਾਂ ਵਿੱਚ ਡਾਕਟਰਾਂ ਦੇ ਥੱਲੇ ਕੰਮ ਕਰਦੇ ਹਨ।

ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਡਾਕਟਰਾਂ ਦੀ ਪੜ੍ਹਾਈ ਲਈ ਅਜਿਹੀ ਪ੍ਰਣਾਲੀ ਬਣਾਉਣੀ ਚਾਹੀਦੀ ਹੈ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਇਸ ਪੜ੍ਹਾਈ ਨੂੰ ਕਰਨ ਦੀ ਬਜ਼ਾਏ ਇਹ ਲੋਕ ਆਪਣੇ ਹੀ ਦੇਸ਼ ਵਿੱਚ ਪੜ੍ਹਾਈ ਕਰਕੇ ਡਾਕਟਰ ਬਣ ਸਕਣ।

ਉਨ੍ਹਾਂ ਦੱਸਿਆ ਕਿ ਜੇਕਰ ਅਮਰੀਕਾ, ਇੰਗਲੈਂਡ ਅਤੇ ਕੈਨੇਡਾ ਵਰਗੇ ਦੇਸ਼ਾਂ ਵਿੱਚ ਜਾ ਕੇ ਬੱਚਿਆਂ ਨੇ ਡਾਕਟਰੀ ਦੀ ਪੜ੍ਹਾਈ ਕਰਨੀ ਹੋਵੇ ਤਾਂ ਘੱਟ ਤੋਂ ਘੱਟ 50 ਤੋਂ 60 ਲੱਖ ਰੁਪਏ ਦਾ ਖਰਚ ਆਉਂਦਾ ਹੈ, ਜਿਸ ਨੂੰ ਆਮ ਵਿਆਕਤੀ ਅਫੋਰਡ ਨਹੀਂ ਕਰ ਸਕਦਾ।

ਉਧਰ ਦੂਸਰੇ ਪਾਸੇ ਪੰਜਾਬ ਦੇ ਇਮੀਗ੍ਰੇਸ਼ਨ ਐਕਸਪਰਟ ਇਹ ਮੰਨਦੇ ਹਨ, ਕਿ ਦੇਸ਼ ਵਿੱਚੋਂ 2 ਤਰ੍ਹਾਂ ਦੇ ਵਿਦਿਆਰਥੀ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਹਨ, ਜਿਨ੍ਹਾਂ ਵਿੱਚੋਂ ਇੱਕ ਤਾਂ ਉਹ ਨੇ ਜੋ ਇੱਥੇ ਐਗਜ਼ਾਮ ਦੇ ਕੇ ਪਾਸ ਨਹੀਂ ਹੋ ਪਾਉਂਦੇ, ਉੱਥੇ ਦੂਸਰੇ ਉਹ ਜੋ ਮਹਿੰਗੀ ਪੜ੍ਹਾਈ ਦੇ ਚੱਲਦੇ ਉਨ੍ਹਾਂ ਦੇਸ਼ਾਂ ਦਾ ਰੁੱਖ ਕਰਦੇ ਹਨ, ਜਿੱਥੇ ਪੜ੍ਹਾਈ ਸਸਤੀ ਹੋ ਸਕੇ, ਇਮੀਗ੍ਰੇਸ਼ਨ ਐਕਸਪਰਟ ਅਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਅਜਿਹੀ ਗੱਲ ਨਹੀਂ ਕਰਕੇ ਯੂਕਰੇਨ ਰਸੀਆ ਬੈਲਾਰੂਸ ਚਾਈਨਾ ਵਰਗੇ ਦੇਸ਼ਾਂ ਤੋਂ ਪੜ੍ਹ ਕੇ ਬੱਚੇ ਸੈਟਲ ਨਹੀਂ ਹੁੰਦੇ, ਬਲਕਿ ਇਹ ਅਜਿਹੇ ਦੇਸ਼ ਨੇ ਜਿਨ੍ਹਾਂ ਵਿੱਚੋਂ ਡਾਕਟਰੀ ਦੀ ਪੜ੍ਹਾਈ ਕਰਕੇ ਬੱਚੇ ਦੁਨੀਆ ਦੇ ਹੋਰ ਦੇਸ਼ਾਂ ਵਿੱਚ ਜਾ ਕੇ ਸਫ਼ਲ ਹੋ ਰਹੇ ਹਨ।

ਫਿਲਹਾਲ ਇਨ੍ਹਾਂ ਸਾਰੀਆਂ ਗੱਲਾਂ ਦੇ ਵਿੱਚ ਇੱਕ ਸੁਖਾਵੀਂ ਗੱਲ ਇਹ ਕਿ ਖ਼ੁਦ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਇਸ ਵਾਰ ਸਰਕਾਰ ਨੂੰ ਕਿਹਾ ਹੈ ਕਿ ਜੋ ਬੱਚੇ ਰੂਸ ਅਤੇ ਯੂਕਰੇਨ ਦੀ ਲੜਾਈ ਦੇ ਚੱਲਦੇ ਆਪਣੀ ਪੜ੍ਹਾਈ ਛੱਡ ਕੇ ਵਾਪਸ ਆਉਣ ਨੂੰ ਮਜਬੂਰ ਹੋਏ ਨੇ ਉਨ੍ਹਾਂ ਦੀਆਂ ਡਿਗਰੀਆਂ ਨੂੰ ਇੱਥੇ ਪੂਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਦੇਸ਼ ਆਪਣੇ ਸਤਾਰਾਂ ਤੋਂ ਵੀਹ ਹਜ਼ਾਰ ਡਾਕਟਰਾਂ ਦੀ ਪੜ੍ਹਾਈ ਨੂੰ ਬਚਾ ਸਕੇ।

ਇਹ ਵੀ ਪੜ੍ਹੋ:Hola Mohalla 2022: ਹੋਲੇ ਮਹੱਲਾ ਦੀਆਂ ਤਿਆਰੀਆਂ ਸਬੰਧੀ ਕੀਤੀ ਮੀਟਿੰਗ

Last Updated : Mar 7, 2022, 10:32 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.