ਜਲੰਧਰ: ਪਿਛਲੇ ਕੁਝ ਦਿਨ੍ਹਾਂ ਤੋਂ ਐਸਜੀਪੀਸੀ ਚੋਣਾਂ ਨੂੰ ਲੈ ਕੇ ਅਕਾਲੀ ਦਲ ਅਨੁਸ਼ਾਸਨਿਕ ਪਾਰਟੀ ਅਤੇ ਬੀਬੀ ਜਗੀਰ ਕੌਰ ਵਿੱਚ ਚੱਲ ਰਹੀ ਤਣਾਤਣੀ ਦੇ ਚੱਲਦੇ ਅੱਜ ਬੀਬੀ ਜਗੀਰ ਕੌਰ ਖੁੱਲ੍ਹ ਕੇ ਮੀਡੀਆ ਦੇ ਸਾਹਮਣੇ ਆਏ। ਜਲੰਧਰ ਦੇ ਪੰਜਾਬ ਪ੍ਰੈੱਸ ਕਲੱਬ ਵਿਖੇ ਬੀਬੀ ਜਗੀਰ ਕੌਰ ਨੇ ਐਸਜੀਪੀਸੀ ਚੋਣਾਂ ਲੜਨ ਦਾ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਕੋਈ ਇਕ ਵਿਅਕਤੀ ਉਨ੍ਹਾਂ ਨੂੰ ਪਾਰਟੀ ਚੋਂ ਬਾਹਰ ਨਹੀਂ ਕੱਢ ਸਕਦਾ। ਉਨ੍ਹਾਂ ਨੇ ਸਾਫ ਕੀਤਾ ਕਿ ਉਹ ਇੱਕ ਲੰਮੇ ਸਮੇਂ ਤੋਂ ਅਕਾਲੀ ਦਲ ਦੀ ਸੇਵਾ ਕਰਦੇ ਆ ਰਹੇ ਨੇ ਅਤੇ ਕਦੀ ਵੀ ਕੋਈ ਪਾਰਟੀ ਵਿਰੋਧੀ ਗੱਲ ਨਹੀਂ ਕੀਤੀ। ਬੀਬੀ ਜਗੀਰ ਕੌਰ ਨੇ ਐਸਜੀਪੀਸੀ ਚੋਣਾਂ ਲਈ ਆਪਣੇ ਏਜੰਡੇ ਵੀ ਕਲੀਅਰ ਕੀਤੇ ਹਨ।Bibi Jagir Kaur will contest SGPC elections. Jalandhar latest news in Punjabi.
'ਧਾਰਮਿਕ ਤੇ ਸਮਾਜਿਕ ਖੇਤਰ ਵਿਚ ਸਿੱਖ ਪੰਥ ਦੀ ਅਗਵਾਈ ਕਰਦੀ ਆਈ ਸ਼੍ਰੋਮਣੀ ਕਮੇਟੀ': ਇਸੇ ਦੌਰਾਨ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੀ ਸੇਵਾ ਲਈ ਉਨ੍ਹਾਂ ਦਾ ਅੱਗੇ ਆਉਣਾ ਕਿਉਂ ਜਰੂਰੀ ਹੈ? ਸਿੱਖ ਜਗਤ ਦੀ ਵਾਹਦ ਨੁਮਾਇੰਦਾ ਤੇ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਜ਼ਾਦ, ਖੁਦਮੁਖਤਿਆਰ ਅਤੇ ਪੰਥਕ ਰੁਤਬਾ ਬਹਾਲ ਕਰਨਾ। ਇਤਿਹਾਸ ਇਸ ਤੱਥ ਦਾ ਗਵਾਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਂਦ ਵਿਚ ਆਉਣ ਤੇ ਬਾਅਦ ਸ਼੍ਰੋਮਈ ਅਕਾਲੀ ਦਲ ਇਸ ਦੀ ਵਲੰਟੀਅਰ ਕੌਰ ਵਜੋਂ ਹੋਂਦ ਵਿਚ ਆਇਆ ਸੀ ਤਾਂ ਕਿ ਗੁਰਦੁਆਰਾ ਸਾਹਿਬਾਨ ਨੂੰ ਮਹੰਤਾਂ ਦੇ ਕਬਜ਼ੇ ਵਿਚੋਂ ਛੁਡਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਤਕਰੀਬਨ ਕੋਈ ਸਦੀ ਤੱਕ ਸ਼੍ਰੋਮਣੀ ਕਮੇਟੀ ਹੀ ਧਾਰਮਿਕ, ਸਿਆਸੀ ਅਤੇ ਸਮਾਜਿਕ ਖੇਤਰ ਵਿਚ ਸਿੱਖ ਪੰਥ ਦੀ ਅਗਵਾਈ ਕਰਦੀ ਆਈ ਹੈ।ਪਰ ਕੁਝ ਪਿਛਲੇ ਕੁਝ ਦਹਾਕਿਆ ਤੋਂ ਅਜਿਹਾ ਉਲਟ ਫੇਰ ਹੋਇਆ ਕਿ ਸ਼੍ਰੋਮਣੀ ਕਮੇਟੀ ਦੀ ਇਸ ਦੀ ਅਜ਼ਾਦ, ਖੁਦਮੁਖਤਿਆਰ ਅਤੇ ਪੰਥਕ ਹਸਤੀ ਨੂੰ ਜ਼ਬਰਦਸਤ ਖੋਰਾ ਲੱਗਿਆ ਹੈ।
'ਸਿੱਖ ਪੰਥ ਨਾਲ ਮੇਰਾ ਪਹਿਲਾ ਵਾਅਦਾ': ਉਨ੍ਹਾਂ ਕਿਹਾ ਕਿ ਮੇਰਾ ਸਿੱਖ ਪੰਥ ਨਾਲ ਪਹਿਲਾ ਵਾਅਦਾ ਹੈ ਕਿ ਸੇਵਾ ਮਿਲਣ ਦੀ ਸੂਰਤ ਵਿਚ ਇਸ ਮਹਾਨ ਸੰਸਥਾ ਦਾ ਅਜਾਦ, ਖੁਦਮੁਖਤਿਆਰ ਅਤੇ ਪੰਥਕ ਰੁਤਬਾ ਬਹਾਲ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਪੰਥ ਦੀ ਨੁਮਾਇੰਦਾ ਜਥੇਬੰਦੀ ਹੈ, ਇਸ ਕੰਮਕਾਜ ਅਤੇ ਰੋਲ ਨੂੰ ਸਹੀ ਮਾਅਨਿਆਂ ਵਿੱਚ ਨੁਮਾਇੰਦਾ ਜਥੇਬੰਦੀ ਵਜੋਂ ਚਲਾ ਕੇ ਪੰਥਕ ਏਕਤਾ ਲਈ ਮਾਹੌਲ ਸਿਰਜਣਾ ਅਤੇ ਪਲੇਟਫਾਰਮ ਤਿਆਰ ਕਰਨਾ ਹੈ। ਕੁਝ ਸਾਡੇ ਕੌਮੀ ਮੁੱਦਿਆਂ ਉੱਤੇ, ਜਿਵੇਂ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ, ਉੱਤੇ ਸਿਆਸੀ ਵਖਰੇਵਿਆਂ ਦੇ ਬਾਵਜੂਦ ਵੱਖ-ਵੱਖ ਸਿੱਖ ਧਿਰਾਂ ਨੂੰ ਇਕੱਠਾ ਕਰਨਾ। ਇਸ ਕਾਰਜ ਲਈ ਗੈਰ ਰਾਜਨੀਤਕ ਪਰ ਪ੍ਰਮੁੱਖ ਸਿੱਖ ਹਸਤੀਆਂ ਅਤੇ ਕਾਰਕੁਨਾਂ ਨੂੰ ਵੀ ਇਨ੍ਹਾਂ ਯਤਨਾਂ ਵਿਚ ਸ਼ਾਮਿਲ ਕਰਨਾ ਹੈ।
'ਪੰਥ ਵਿੱਚ ਦੁਫੇੜ ਪੈਦਾ ਕਰਨ ਵਾਲੀਆਂ ਸ਼ਕਤੀਆਂ ਨਖੇੜਨ ਲਈ ਵੀ ਬਣਾਵਾਂਗੇ ਯੋਜਨਾ': ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਵਾਨਿਤ ਸਿੱਖ ਰਹਿਤ ਮਰਿਯਾਦਾ 'ਤੇ ਪਹਿਰਾ ਦੇਣਾ ਤਾਂ ਜੇ ਪੰਥ ਵਿੱਚ ਦੁਫੇੜ ਪੈਦਾ ਕਰਨ ਵਾਲੀਆਂ ਸ਼ਕਤੀਆਂ ਨੂੰ ਨਿਖੇੜਿਆ ਜਾ ਸਕੇ ਤਾਂ ਉਹ ਵੀ ਕਰਾਂਗੇ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਅਤੇ ਇਸ ਦੇ ਜਥੇਦਾਰ ਸਾਹਿਬ ਦੀ ਪਦਵੀ ਦੀ ਸਰਬਉੱਚਤਾ ਅਮਲੀ ਰੂਪ ਵਿਚ ਉਸ ਸਮੇਂ ਤੱਕ ਕਾਇਮ ਨਹੀਂ ਹੋ ਸਕਦੀ। ਜਦੋਂ ਤੱਕ ਇਸ ਦੇ ਜਥੇਦਾਰ ਦੀ ਪਦਵੀ ਦੀ ਨਿਯੁਕਤੀ, ਸੇਵਾ ਨਿਯਮ ਅਤੇ ਹਟਾਉਣ ਬਾਰੇ ਪੱਕੇ ਨਿਯਮ ਨਹੀਂ ਬਣਦੇ।
'ਸ੍ਰੀ ਦਰਬਾਰ ਸਾਹਿਬ ਵਿਚ ਹੁੰਦੇ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਣ ਲਈ ਆਪਣਾ ਟੀਵੀ ਜਾਂ ਵੈਬ ਚੈਨਲ ਸ਼ੁਰੂ ਕਰਨ ਦੀ ਦਿੱਤੀ ਸੀ ਹਦਾਇਤ': ਇਸ ਸਬੰਧੀ ਕਈ ਸਾਲ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਵੀ ਦਿੱਤੇ ਗਏ ਸਨ, ਪਰ ਇਸ ਸਬੰਧੀ ਸ਼੍ਰੋਮਣੀ ਕਮੇਟੀ ਵਲੋਂ ਕੋਈ ਖਾਸ ਕਦਮ ਨਹੀਂ ਚੁੱਕਿਆ ਗਿਆ। ਇਸ ਤੋਂ ਬਿਨਾ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸ਼੍ਰੋਮਣੀ ਕਮੇਟੀ ਨੂੰ ਸ੍ਰੀ ਦਰਬਾਰ ਸਾਹਿਬ ਵਿਚ ਹੁੰਦੇ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਣ ਲਈ ਆਪਣਾ ਟੀਵੀ ਜਾ ਵੈਬ ਚੈਨਲ ਸ਼ੁਰੂ ਕਰਨੀ ਦੀ ਹਿਦਾਇਤ ਨੇ ਕੀਤੀ ਸੀ, ਪਰ ਇਸ ਸਬੰਧੀ ਵੀ ਸ਼੍ਰੋਮਣੀ ਕਮੇਟੀ ਵਲੋਂ ਕੁਝ ਨਹੀਂ ਕੀਤਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹਰ ਹੁਕਮ ਅਤੇ ਆਦੇਸ਼ ਨੂੰ ਸਿੱਖ ਜਗਤ ਵਿਚ ਲਾਗੂ ਕਹਾਉਣ ਸ਼੍ਰੋਮਣੀ ਗੁਰਦੂ ਦਾ ਪ੍ਰਬੰਧਕ ਕਮੇਟੀ ਦਾ ਮੁੱਢਲਾ ਫਰਜ ਹੈ, ਪਰ ਅਫਸੋਸ ਹੈ ਸ਼੍ਰੋਮਣੀ ਕਮੇਟੀ ਖੁਦ ਹੀ ਇਹ ਆਦੇਸ਼ ਨਾ ਮੰਨ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਹਸ ਉੱਚਤਾ ਨੂੰ ਚਾਹ ਲਾ ਰਹੀ ਹੈ।
'ਬਿਨ੍ਹਾਂ ਕਿਸੇ ਕੰਟਰੋਲ ਅਤੇ ਦਬਾਅ ਤੇ ਆਪਣੇ ਫਰਜ ਨਿਭਾਅ ਸਕਣ ਜਥੇਦਾਰ ਸਾਹਿਬਾਨ': ਉਨ੍ਹਾਂ ਕਿਹਾ ਕਿ ਮੇਰਾ ਵਾਅਦਾ ਹੈ ਕਿ ਸ੍ਰੀ ਅਕਾਲ ਤਖਤ ਦੀ ਉਪਰੋਕਤ ਆਦੇਸ਼ਾਂ ਦੀ ਤੁਰੰਤ ਪਾਲਨਾ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰਨਾਂ ਤਖ਼ਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ ਦੀ ਨਿਯੁਕਤੀ, ਸੇਵਾ ਨਿਯਮ ਬਣਾਉਣ ਦਾ ਅਜਿਹਾ ਵਿਧੀ ਵਿਧਾਨ ਬਣਾਇਆ ਜਾਵੇਗਾ। ਜਿਸ ਅਨੁਸਾਰ ਜਥੇਦਾਰ ਸਾਹਿਬਾਨ ਬਿਨਾਂ ਕਿਸੇ ਕੰਟਰੋਲ ਅਤੇ ਦਬਾਅ ਤੇ ਆਪਣੇ ਫਰਜ ਨਿਭਾਅ ਸਕਣ। ਇਸੇ ਤਰ੍ਹਾਂ ਹੀ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਦੇ ਪ੍ਰਸਾਰਣ ਸਬੰਧੀ ਕੀਤੇ ਗਏ ਆਦੇਸ਼ ਦੀ ਵੀ ਤੁਰੰਤ ਪਾਲਣਾ ਕਰ ਕੇ ਅਜਿਹਾ ਪ੍ਰਬੰਧ ਕੀਤਾ ਜਾਵੇਗਾ ਜਿਸ ਉੱਤੇ ਕਿਸੇ ਇਕ ਧਿਰ ਦੀ ਇਜਾਰੇਦਾਰੀ ਨਹੀਂ ਹੋਵੇਗੀ।
ਪਿਛਲੇ ਕੁਝ ਸਾਲਾਂ ਵਿੱਚ ਸ਼੍ਰੋਮਣੀ ਕਮੇਟੀ ਅਤੇ ਪੰਥ ਵਿਚਲੇ ਵਿਦਵਾਨ ਸੱਜਣਾਂ ਵਿਚਾਲੇ ਦੂਰੀ ਵਧੀ ਹੈ। ਬਹੁਤ ਸਾਰੇ ਸੁਹਿਰਦ ਵਿਦਵਾਨਾਂ ਵਲੋਂ ਸ਼੍ਰੋਮਣੀ ਕਮੇਟੀ ਦੇ ਕੰਮਕਾਜ ਦੀ ਕੀਤੀ ਜਾਂਦੀ ਆਲੋਚਨਾ ਨੂੰ ਕਮੇਟੀ ਦੇ ਵਿਰੋਧੀਆਂ ਵਜੋਂ ਨਹੀਂ ਲੈਣਾ ਚਾਹੀਦਾ, ਅਸਲ ਵਿੱਚ ਬਹੁਤਿਆਂ ਵੱਲੋਂ ਇਹ ਆਲੋਚਨਾ ਵੀ ਪੰਥਕ ਪਿੜ ਦੇ ਵਿੱਚ ਪੜੋ ਕੇ ਕੀਤੀ ਗਈ ਸੀ ਅਤੇ ਕੀਤੀ ਜਾ ਰਹੀ ਹੈ। ਮੇਰਾ ਯਤਨ ਹੋਵੇਗਾ ਕਿ ਇਨ੍ਹਾਂ ਸੁਹਿਰਦ ਵਿਦਵਾਨਾਂ ਅਤੇ ਪੰਥਕ ਸੋਚ ਨਾਲ ਓਤਪੋਤ ਬੁੱਧੀਜੀਵੀਆਂ ਤੱਕ ਖੁਦ ਪਹੁੰਚ ਕੀਤੀ ਜਾਵੇ ਤਾਂ ਕਿ ਉਨ੍ਹਾਂ ਦੀ ਸਮਰੱਥਾ ਅਤੇ ਸ਼੍ਰੋਮਣੀ ਕਮੇਟੀ ਦੀ ਹਸਤੀ ਅਤੇ ਸਮਰੱਥਾ ਨੂੰ ਚਲਾ ਕੇ ਕੌਮ ਸਾਹਮਣੇ ਦਰਪੇਸ਼ ਮਸਲਿਆਂ ਨੂੰ ਮੁਖਾਤਬ ਹੋਇਆ ਜਾਵੇ ਤਾਂ ਕਿ ਨਤੀਜੇ ਹਾਸਿਲ ਕਰਨ ਵੱਲ ਵਧਿਆ ਜਾ ਸਕੇ। ਜੋ ਕਿਸੇ ਵਿਦਵਾਨ ਨੇ ਪਹਿਲਾਂ ਮੇਰੀ ਜਾਤੀ ਆਲੋਚਨਾ ਕੀਤੀ ਵੀ ਹੋਵੇ ਤਾਂ ਵੀ ਪੰਥਕ ਕਾਰਜਾਂ ਲਈ ਉਨ੍ਹਾਂ ਤੱਕ ਪਹੁੰਚ ਕਰਨ ਲਈ ਇਹ ਬਿਲਕੁਲ ਕੋਈ ਅੜਿੱਕਾ ਨਹੀਂ ਹੋਵੇਗੀ ਕਿਉਂਕਿ ਮੈਂ ਉਨ੍ਹਾਂ ਦੀ ਹਮਾਇਤ ਆਪਣੇ ਨਿਜ ਲਈ ਨਹੀਂ, ਸਗੋਂ ਕੌਮੀ ਹਿੱਤਾਂ ਲਈ ਲਈ ਹੋਵੇਗੀ।
ਸਿੱਖ ਇਤਿਹਾਸਕ ਵਿਰਾਸਤ ਦੀ ਸਾਂਭ ਸੰਭਾਲ: ਬੀਬੀ ਜਗੀਰ ਕੌਰ ਨੇ ਕਿਹਾ ਕਿ ਪਹਿਲਾਂ ਹੀ ਬਹੁਤ ਸਾਰੀ ਸਿੱਖ ਵਿਰਾਸਤ ਦਾ ਨੁਕਸਾਨ ਹੋ ਚੁੱਕਿਆ ਹੈ ਪਰ ਬਤੌਰ ਸ਼੍ਰੋਮਣੀ ਕਮੇਟੀ ਪ੍ਰਧਾਨ ਮੇਰਾ ਹਰ ਯਤਨ ਹੋਵੇਗਾ ਕਿ ਸਿੱਖ ਇਤਿਹਾਸ ਨਾਲ ਸਬੰਧਿਤ ਬੜੀਆਂ ਨਿਸ਼ਾਨੀਆਂ ਅਤੇ ਵਿਰਾਸਤ ਨੂੰ ਉਨ੍ਹਾਂ ਦੇ ਵੱਧ ਤੋਂ ਵੱਧ ਮੂਲ ਰੂਪ ਵਿੱਚ ਸਾਂਭਿਆ। ਜਦੋਂ ਅਸੀ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦਾ ਇਤਿਹਾਸ ਪੜ੍ਹਦੇ ਹਾਂ ਪਰ ਇਹ ਗੱਲ ਬਿਲਕੁਲ ਸਪੱਸ਼ਟ ਹੈ ਕਿ ਅਕਾਲੀ ਦਲ ਦੀ ਸਥਾਪਨਾ ਸ੍ਰੋਮਣੀ ਕਮੇਟੀ ਦੁਆਲੇ ਸੁਰੱਖਿਆ ਵਾੜ ਵਜੋਂ ਕੀਤੀ ਗਈ ਸੀ ਅਤੇ ਇਸ ਦੀ ਸਹਾਇਤਾ ਲਈ ਕੀਤੀ ਗਈ ਸੀ। ਵੈਸੇ ਵੀ ਮੀਰੀ ਪੀਰੀ ਦੇ ਸੁਮੇਲ ਵਿੱਚ ਧਰਮ ਦੀ ਹੀ ਉੱਤਮਤਾ ਹੈ ਤਾਂ ਕਿ ਸਿਆਸਤ ਧਰਮ ਮੁਤਾਬਿਕ ਚੱਲ ਕੇ ਨਿਆਕਾਰੀ ਹੋ ਸਕੇ। ਧਰਮ ਮੁਤਾਬਿਕ ਚੱਲਦੀ ਸਿਆਸਤ ਵੀ ਗਰੀਬ ਦੀ ਰੱਖਿਆ ਅਤੇ ਜਰਵਾਏ ਦੀ ਭੁਖਿਆ ਦੇ ਉਦੇਸ਼ ਨੂੰ ਪੂਰਾ ਕਰ ਸਕਦੀ ਹੈ। ਮੇਰੀ ਕੋਸ਼ਿਸ਼ ਇਹੀ ਹੋਵੇਗੀ ਕਿ ਧਰਮ ਤੇ ਸਿਆਸਤ ਦੇ ਇਸ ਸੁਮੇਲ ਵਿੱਚ ਧਰਮ ਦੀ ਉੱਤਮਤਾ ਹੋਵੇ, ਸਿਆਸਤ ਧਰਮ ਮੁਤਾਬਿਕ ਚੇਲੇ ਨਾ ਤੇ ਧਰਮ ਨੂੰ ਸਿਆਸੀ ਲੋੜਾਂ ਮੁਤਾਬਿਕ ਚਲਾਇਆ ਜਾਵੇ।
'ਸੁਪਰੀਮ ਕੋਰਟ ਦੇ ਤਾਜਾ ਫ਼ੈਸਲੇ ਤੋਂ ਬਾਅਦ ਸੁੰਗੜਿਆ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਦਾ ਦਾਇਰਾ': ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਹਾਲਾਂਕਿ ਸੁਪਰੀਮ ਕੋਰਟ ਦੇ ਤਾਜਾ ਫ਼ੈਸਲੇ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਦਾ ਦਾਇਰਾ ਹੋਰ ਸੁੰਗੜ ਗਿਆ ਹੈ ਪਰ ਮੇਰੀ ਇਹ ਕੋਸ਼ਿਸ਼ ਹੋਵੇਗੀ ਕਿ ਸ਼੍ਰੋਮਣੀ ਕਮੇਟੀ ਨੂੰ ਅਸਲ ਵਿੱਚ ਸਮੁੱਚੇ ਪੰਥ ਦੀ ਨੁਮਾਇੰਦਾ ਜਥੇਬੰਦੀ ਬਣਾਉਣ ਲਈ ਵਿਦੇਸਾ ਅਤੇ ਦੇਸ਼ ਦੇ ਹੋਰ ਸੂਬਿਆਂ ਵਿਚਲੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਜਾਬ ਵਿਚਲੀਆਂ ਗੁਰਦੁਆਰਾ ਕਮੇਟੀਆਂ ਅਤੇ ਪ੍ਰਮੁੱਖ ਸਿੱਖ ਸੰਸਥਾਵਾਂ ਨਾਲ ਤਾਲਮੇਲ ਕਰਕੇ ਉਨ੍ਹਾਂ ਨੂੰ ਵੀ ਸ਼੍ਰੋਮਣੀ ਕਮੇਟੀ ਦੇ ਨਾਲ ਲਿਆ ਜਾਵੇ ਤਾਂ ਕਿ ਨਾ ਸਿਰਫ ਪੰਥ ਦੇ ਅੰਦਰ ਬਿਹਤਰ ਤਾਲਮੇਲ ਪੈਦਾ ਕੀਤਾ ਜਾ ਸਕੇ ਸਗੋਂ ਸਾਡੀ ਪੰਥਕ ਸ਼ਕਤੀ ਵਜੋਂ ਉਤਾਰਿਆ ਜਾਵੇ।
ਸ਼੍ਰੋਮਣੀ ਕਮੇਟੀ ਨੇ ਕਾਫ਼ੀ ਮਹੱਤਵਪੂਰਨ ਸਿੱਖ ਸਾਹਿਤ ਛਾਪਿਆ ਅਤੇ ਵੰਡਿਆ ਹੈ, ਜਿਸ ਵਿਚ ਨਾ ਸਿਰਫ ਲਾਗਤ ਮੁੱਲ ਤੇ ਕਿਤਾਬਾਂ ਉਪਲਬਧ ਕਰਾਈਆਂ ਗਈਆਂ ਸਗੋਂ ਬਹੁਤ ਸਾਰਾ ਮੁਫ਼ਤ ਲਿਟਰੇਚਰ ਵੀ ਵੰਡਿਆ ਗਿਆ ਪਰ ਪਿਛਲੇ ਕੁਝ ਸਾਲਾਂ ਵਿੱਚ ਕਈ ਸਾਰੀਆਂ ਮਹੱਤਵਪੂਰਨ ਪ੍ਰਕਾਸ਼ਨਾਵਾਂ ਜਾਂ ਤਾਂ ਦੁਬਾਰਾ ਛਾਪੀਆ ਹੀ ਨਹੀਂ ਜਾ ਰਹੀਆਂ ਤੇ ਜਾਂ ਉਨ੍ਹਾਂ ਨੂੰ ਵੱਡੇ ਪੱਧਰ ਤੇ ਉਤਾਰਨ ਲਈ ਵੱਡਾ ਹੰਭਲਾ ਨਹੀਂ ਮਾਰਿਆ ਗਿਆ। ਵਿਦਵਾਨ ਸੱਜਣਾਂ ਦੀ ਸਲਾਹ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਹੀ ਪ੍ਰਕਾਸਤ ਮਹੱਤਵਪੂਰਨ ਕਿਤਾਬਾਂ ਅਤੇ ਕਿਤਾਬਚਿਆਂ ਨੂੰ ਹੋਰ ਭਾਸ਼ਾਵਾਂ ਵਿੱਚ ਉਲੰਬਾ ਕਰਵਾ ਕੇ ਪ੍ਰਚਾਰਨ ਅਤੇ ਪ੍ਰਸਾਰਤ ਕਰਨ ਲਈ ਨਿੱਗਰ ਯਤਨ ਕੀਤੇ ਜਾਣਗੇ।
ਇਹ ਵੀ ਪੜ੍ਹੋ: ਬੀਬੀ ਜਗੀਰ ਕੌਰ ਨੇ ਕੀਤੇ ਵਿਰਸਾ ਸਿੰਘ ਵਲਟੋਹਾ ਉੱਤੇ ਤਿੱਖੇ ਸ਼ਬਦੀ ਹਮਲੇ, ਸੁਣੋ ਕੀ ਕਿਹਾ...
ਇਸ ਕਾਰਜ ਲਈ ਡਿਜੀਟਲ ਸਾਧਨਾਂ/ਪਲੈਟਫਾਰਮ ਦੀ ਵੀ ਢੁੱਕਵੀਂ ਵਰਤੋਂ ਕੀਤੀ ਜਾਵੇਗੀ। ਗੈਰ ਸਿੱਖਾਂ ਵਿੱਚ ਸਿੱਖੀ ਪ੍ਰਤੀ ਅਤੇ ਸਿੱਖ ਆਦਰਸ਼ਾਂ ਲਈ ਕਿੰਨੀ ਖਿੱਚ ਹੋ ਸਕਦੀ ਹੈ। ਇਹ ਕਿਸਾਨ ਅੰਦੋਲਨ ਦੌਰਾਨ ਬੜੀ ਚੰਗੀ ਤਰ੍ਹਾਂ ਜ਼ਾਹਿਰ ਹੋਇਆ ਲੋਕਾਂ ਦੇ ਵਿਚ ਸਿੱਖੀ ਅਤੇ ਸਿੱਖਾਂ ਪ੍ਰਤੀ ਜਾਨਣ ਲਈ ਤਾਂਘ ਹੈ। ਮਹੱਤਵਪੂਰਨ ਸਿੱਖ ਸਾਹਿਤ ਦੇ ਉਲੇਖ ਰਾਹੀਂ ਲੋਕਾਂ ਵਿਚਲੀ ਇਸ ਤਾਪ ਤੱਕ ਪਹੁੰਚਿਆ ਜਾਵੇਗਾ। ਗੁਰਦੁਆਰਾ ਪ੍ਰਬੰਧ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦਾ ਮੂਲ ਉਦੇਸ਼ ਧਰਮ ਪ੍ਰਚਾਰ ਹੈ, ਇਸ ਉਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਰਵਾਇਤੀ ਤਰੀਕਿਆਂ ਤੋਂ ਇਲਾਵਾ ਤਕਨੀਕੀ ਤਰੀਕਿਆਂ ਦੀ ਵੀ ਸੁਯੋਗ ਵਰਤੋਂ ਵਧਾਈ ਜਾਵੇਗੀ। ਸ਼੍ਰੋਮਣੀ ਕਮੇਟੀ ਦੇ ਆਪਣੇ ਪ੍ਰਚਾਰਕਾਂ ਤੋਂ ਇਲਾਵਾ ਹੋਰ ਪ੍ਰਚਾਰਕਾਂ ਨਾਲ ਵੀ ਤਾਲਮੇਲ ਕਰਕੇ ਇਸ ਲਹਿਰ ਨੂੰ ਵੱਡਾ ਹੁਲਾਰਾ ਦਿੱਤਾ ਜਾਵੇਗਾ।
ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਵੱਖੋ-ਵੱਖਰੇ ਸੇਵਾ ਕਾਰਜਾਂ ਜਿਵੇਂ ਸਿੱਖਿਆ ਅਤੇ ਸਿਹਤ ਲਈ ਵੱਖ-ਵੱਖ ਖੇਤਰਾਂ ਵਿੱਚ ਉੱਘਾ ਯੋਗਦਾਨ ਪਾ ਚੁੱਕੇ ਸਿੱਖਾਂ ਦੀ ਸਲਾਹ ਅਤੇ ਸੇਵਾਵਾਂ ਲਈਆਂ ਜਾਣਗੀਆਂ। ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਯੋਗ ਅਵਾਜ਼ ਉਠਾਉਣ ਤੋਂ ਇਲਾਵਾ ਇਸ ਖੇਤਰ ਵਿੱਚ ਪਹਿਲਾਂ ਹੀ ਕੰਮ ਕਰ ਰਹੇ ਵਕੀਲ ਸਾਹਿਬਾਨ ਅਤੇ ਕਾਰਕੁਨਾਂ ਨਾਲ ਵੀ ਤਾਲਮੇਲ ਰੱਖਿਆ ਜਾਏਗਾ। ਰਾਮ ਰਹੀਮ ਦੇ 2007 ਵਾਲੇ ਸਵਾਂਗ ਰਚਣ ਵਾਲੇ ਕੇਸ ਤੋਂ ਲੈ ਕੇ ਬੇਅਦਬੀ ਦੇ ਕੇਸਾਂ ਤੱਕ ਸ਼੍ਰੋਮਣੀ ਕਮੇਟੀ ਦੇ ਜਿਸ ਤਰਾਂ ਦੇ ਵੀ ਬੇਲ ਨਿਭਾਉਣ ਦੀ ਲੋੜ ਹੋਈ, ਉਹ ਯਕੀਨੀ ਬਣਾਇਆ ਜਾਵੇਗਾ। ਇਹ ਚੌਲ ਆਪਣੀ ਪਹਿਲਕਦਮੀ ਦਾ ਵੀ ਹੋ ਸਕਦਾ ਹੈ ਅਤੇ ਪਹਿਲਾਂ ਹੀ ਲੜ ਰਹੇ ਗੁਰਸਿੱਖਾਂ ਦੀ ਯੋਗ ਹਮਾਇਤ ਅਤੇ ਸਹਿਯੋਗ ਦਾ ਵੀ ਹੋ ਸਕਦਾ ਹੈ। ਗੁਰਦੁਆਰਾ ਪ੍ਰਬੰਧ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦਾ ਮੂਲ ਉਦੇਸ਼ ਧਰਮ ਪ੍ਰਚਾਰ ਹੈ, ਇਸ ਉਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਰਵਾਇਤੀ ਤਰੀਕਿਆਂ ਤੋਂ ਇਲਾਵਾ ਤਕਨੀਕੀ ਤਰੀਕਿਆਂ ਦਾ ਵੀ ਸੁਯੋਗ ਵਰਤੋਂ ਵਧਾਈ ਜਾਵੇਗੀ। ਸ਼੍ਰੋਮਣੀ ਕਮੇਟੀ ਦੇ ਆਪਣੇ ਪ੍ਰਚਾਰਕਾਂ ਤੋਂ ਇਲਾਵਾ ਹੋਰ ਪ੍ਰਚਾਰਕਾਂ ਨਾਲ ਵੀ ਤਾਲਮੇਲ ਕਰਕੇ ਇਸ ਲਹਿਰ ਨੂੰ ਵੱਡਾ ਹੁਲਾਰਾ ਦਿੱਤਾ ਜਾਵੇਗਾ। ਸ਼੍ਰੋਮਣੀ ਕਮੇਟੀ ਦੇ ਵੱਖੋ-ਵੱਖਰੇ ਸੇਵਾ ਕਾਰਜਾਂ ਜਿਵੇਂ ਸਿੱਖਿਆ ਅਤੇ ਸਿਹਤ ਲਈ ਵੱਖ-ਵੱਖ ਖੇਤਰਾਂ ਵਿੱਚ ਉੱਘਾ ਯੋਗਦਾਨ ਪਾ ਚੁੱਕੇ ਸਿੱਖਾਂ ਦੀ ਸਲਾਹ ਅਤੇ ਸੇਵਾਵਾਂ ਲਈਆਂ ਜਾਣਗੀਆਂ।
ਇਹ ਵੀ ਪੜ੍ਹੋ: ਸ਼੍ਰੋਮਣੀ ਅਕਾਲੀ ਦਲ ਦਾ ਮੰਥਨ, ਬੀਬੀ ਜਗੀਰ ਨੂੰ ਮਿਲਿਆ ਕੱਲ੍ਹ 12 ਵਜੇ ਤੱਕ ਦਾ ਸਮਾਂ