ਜਲੰਧਰ: ਟ੍ਰੈਫਿਕ ਨਿਯਮਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹੇ ਵਿਖੇ ਕਮਿਸ਼ਨਰੇਟ ਪੁਲੀਸ ਨੇ ਇਕ ਟ੍ਰੈਫ਼ਿਕ ਅਵੇਅਰਨੈੱਸ ਮੰਥ ਦੇ ਅਧੀਨ ਕੈਂਪ ਲਗਾਇਆ ਹੈ। ਜਿਸ ਵਿੱਚ ਹਰ ਰੋਜ਼ ਨਵੇਂ ਤਰੀਕੇ ਨਾਲ ਲੋਕਾਂ ਨੂੰ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨ ਬਾਰੇ ਦੱਸਿਆ ਜਾ ਰਿਹਾ ਹੈ ਤੇ ਅੱਜ ਜਲੰਧਰ ਦੇ ਵਰਕਸ਼ਾਪ ਚੌਕ ਵਿਖੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੇ ਪਰਚੇ ਵੰਡ ਕੇ ਸੁਚੇਤ ਕੀਤਾ ਜਾ ਰਿਹਾ ਹੈ।
ਇਸ ਕੈਂਂਪ ਦੇ ਬਾਰੇ ਵਿੱਚ ਗੱਲਬਾਤ ਕਰਦੇ ਹੋਏ ਏਸੀਪੀ ਟ੍ਰੈਫਿਕ ਹਰਵਿੰਦਰ ਸਿੰਘ ਭੱਲਾ ਨੇ ਕਿਹਾ ਕਿ ਇੱਕ ਮਹੀਨਾ ਟ੍ਰੈਫਿਕ ਨਿਯਮਾਂ ਬਾਰੇ ਚੱਲਣ ਵਾਲੀ ਇਸ ਮੁਹਿੰਮ ਵਿੱਚ ਉਹ ਅੱਜ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੇ ਪਰਚੇ ਵੰਡ ਕੇ ਟਰੈਫਿਕ ਨਿਯਮਾਂ ਬਾਰੇ ਸੁਚੇਤ ਕੀਤਾ ਜਾ ਰਿਹਾ ਹੈ। ਲੋਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਜਿਸ ਨਾਲ ਹਾਦਸੇ ਨਾਂ ਹੋਣ, ਅਤੇ ਲੋਕਾਂ ਦਾ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ 'ਤੇ ਧੰਨਵਾਦ ਵੀ ਕੀਤਾ ਜਾ ਰਿਹਾ ਹੈ।
ਜਿਸ ਨਾਲ ਕਿ ਉਨ੍ਹਾਂ ਦੀ ਹੌਸਲਾ ਵਧਾਈ ਹੋਵੇ ਤੇ ਉਨ੍ਹਾਂ ਵੱਲ ਵੇਖ ਕੇ ਹੋਰ ਲੋਕ ਵੀ ਟਰੈਫਿਕ ਨਿਯਮਾਂ ਦੀ ਪਾਲਣਾ ਸਹੀ ਢੰਗ ਨਾਲ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਜੋ ਲੋਕ ਹੈਲਮੇਟ ਨਹੀਂ ਪਾ ਰਹੇ ਜਾਂ ਫਿਰ ਗ਼ਲਤ ਡ੍ਰਾਈਵ ਕਰਦੇ ਨੇ ਉਸ ਦੇ ਨੁਕਸਾਨਾਂ ਬਾਰੇ ਵੀ ਲੋਕਾਂ ਨੂੰ ਜਾਣੂ ਕਰਾਇਆ ਕਿਉਂਕਿ ਇਹ ਮਨੁੱਖੀ ਜੀਵਨ ਬਹੁਤ ਹੀ ਕੀਮਤੀ ਨੇ ਤੇ ਗ਼ਲਤ ਢੰਗ ਨਾਲ ਵਾਹਨ ਚਲਾਉਣ ਤੇ ਭਾਰੀ ਨੁਕਸਾਨ ਵੀ ਹੋ ਸਕਦਾ ਹੈ।