ETV Bharat / state

ਫਿਲੌਰ ਵਿਖੇ ਡਾ.ਬੀ ਆਰ ਅੰਬੇਡਕਰ ਜੀ ਦੀ ਪ੍ਰਤਿਮਾ 'ਤੇ ਹੋਇਆ ਹਮਲਾ - Phillaur town of Jalandhar

ਜਲੰਧਰ ਦੇ ਕਸਬਾ ਫਿਲੌਰ (Phillaur town of Jalandhar) ਵਿਖੇ ਬੀਤੀ ਰਾਤ ਇੱਕ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇੱਕ ਨੌਜਾਵਨ ਵੱਲੋਂ ਬਾਬਾ ਸਾਹਿਬ ਡਾ. ਬੀ. ਆਰ ਅੰਬੇਡਕਰ ਜੀ (Dr. Baba Sahib B. R. Ambedkar) ਦੇ ਬੁੱਤ ਭੰਨ ਤੋੜ ਕੀਤੀ ਗਈ ਹੈ। ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ (CCTV cameras) ਵਿੱਚ ਕੈਦ ਹੋ ਗਈਆਂ ਹਨ।

ਫਿਲੌਰ ਵਿਖੇ ਡਾ.ਬੀ ਆਰ ਅੰਬੇਡਕਰ ਜੀ ਦੀ ਪ੍ਰਤਿਮਾ 'ਤੇ ਹੋਇਆ ਹਮਲਾ

author img

By

Published : Sep 21, 2021, 5:03 PM IST

ਜਲੰਧਰ: ਜਲੰਧਰ ਦੇ ਕਸਬਾ ਫਿਲੌਰ (Phillaur town of Jalandhar) ਵਿਖੇ ਬੀਤੀ ਰਾਤ ਇੱਕ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇੱਕ ਨੌਜਾਵਨ ਵੱਲੋਂ ਬਾਬਾ ਸਾਹਿਬ ਡਾ. ਬੀ. ਆਰ ਅੰਬੇਡਕਰ ਜੀ (Dr. Baba Sahib B. R. Ambedkar) ਦੇ ਬੁੱਤ ਭੰਨ ਤੋੜ ਕੀਤੀ ਗਈ ਹੈ। ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ (CCTV cameras) ਵਿੱਚ ਕੈਦ ਹੋ ਗਈਆਂ ਹਨ।

ਫਿਲੌਰ ਵਿਖੇ ਡਾ.ਬੀ ਆਰ ਅੰਬੇਡਕਰ ਜੀ ਦੀ ਪ੍ਰਤਿਮਾ 'ਤੇ ਹੋਇਆ ਹਮਲਾ
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਹੁਜਨ ਸਮਾਜ ਪਾਰਟੀ (Bahujan Samaj Party) ਦੇ ਕਾਰਜਕਰਤਾਵਾਂ ਵੱਲੋਂ ਡਾ. ਬੀ.ਆਰ ਅੰਬੇਡਕਰ ਜੀ (Dr. Baba Sahib B. R. Ambedkar) ਦੀ ਪ੍ਰਤਿਮਾ ਤੋੜਨ ਤੇ ਚਲਦਿਆਂ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਬਹੁਜਨ ਸਮਾਜ ਪਾਰਟੀ (Bahujan Samaj Party) ਦੇ ਕਰਾਜਕਰਤਾਵਾਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ।

ਉਨ੍ਹਾਂ ਨੇ ਕਿਹਾ ਹੈ ਕਿ ਬਾਬਾ ਸਾਹਿਬ ਡਾ. ਬੀ. ਆਰ ਅੰਬੇਡਕਰ (Dr. Baba Sahib B. R. Ambedkar) ਸੰਵਿਧਾਨ ਨਿਰਮਾਤਾ ਦੇ ਨਾਲ ਕੀਤਾ ਗਿਆ ਹੈ ਘਿਨੌਣਾ ਕੰਮ ਬਹੁਤ ਹੀ ਨਿੰਦਣਯੋਗ ਘਟਨਾ ਹੈ ਅਤੇ ਇਸ ਤਰ੍ਹਾਂ ਦੀ ਹਰਕਤ ਕਰਨ ਵਾਲੇ ਇਸ ਯੁਵਕ 'ਤੇ ਬਣਦੀ ਕਾਰਵਾਈ ਕੀਤੀ ਜਾਵੇ।

ਹਮਲਾ ਕਰਨ ਵਾਲੇ ਨੂੰ ਫੜ੍ਹ ਕੇ ਲਿਜਾਂਦੀ ਹੋਈ ਪੁਲਿਸ

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਹੋ ਜਿਹੇ ਕਾਰਨਾਮੇ ਕਈ ਵਾਰ ਹਿੰਸਕ ਪਰਿਣਾਮ ਵੀ ਪੈਦਾ ਕਰ ਦਿੰਦੇ ਹਨ। ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਉਸ ਨੌਜਵਾਨ ਨੂੰ ਗ੍ਰਿਫ਼ਤਾਰ (Arrest) ਕਰ ਲਿਆ ਹੈ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਫਿਲੌਰ ਦੇ ਡੀ. ਐੱਸ. ਪੀ ਹਰਦੀਪ ਸਿੰਘ (Phillaur's d. S. P. Hardeep Singh) ਨੇ ਦੱਸਿਆ ਕਿ ਉਨ੍ਹਾਂ ਵੱਲੋਂ ਨੌਜਵਾਨ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ। ਜਿਸ ਦੀ ਹਾਲੇ ਪਛਾਣ ਨਹੀਂ ਹੋ ਪਾਈ ਅਤੇ ਇਸ ਦੀ ਉਮਰ ਤਕਰੀਬਨ 27 ਤੋਂ 28 ਸਾਲ ਦੀ ਲੱਗ ਰਹੀ ਹੈ।

ਬਾਕੀ ਸਭ ਪੁੱਛਗਿੱਛ ਦੌਰਾਨ ਹੀ ਪਤਾ ਲੱਗ ਸਕੇਗਾ ਕਿ ਇਸ ਨੇ ਅਜਿਹਾ ਕਿਉਂ ਕੀਤਾ ਹੈ। ਫਿਲਹਾਲ ਉਨ੍ਹਾਂ ਨੇ ਨੌਜਵਾਨ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਬਹੁਤਜਨ ਸਮਾਜ ਪਾਰਟੀ ਦੇ ਕਾਰਜਕਰਤਾਵਾਂ ਨਾਲ ਪੁਲਿਸ

ਇਸ ਘਟਨਾ ਦੀ ਜਾਣਕਾਰੀ ਮਿਲਣ ‘ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ ਨੂੰ ਮੰਦਭਾਗਾ ਦੱਸਿਆ 'ਤੇ ਕਿਹਾ ਕਿ ਇਸ ਨਾਲ ਉਨ੍ਹਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ, ਜਿਹੜੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਅੰਬੇਦਕਰ ਦਾ ਸਤਿਕਾਰ ਕਰਦੇ ਹਨ। ਉਨ੍ਹਾਂ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਅਜਿਹੀ ਕਾਇਰਤਾ ਭਰਪੂਰ ਹਰਕਤਾਂ ਕਰਨ ਵਾਲਿਆਂ ਵਿਰੁੱਧ ਮਿਸਾਲੀ ਕਾਰਵਾਈ ਯਕੀਨੀ ਬਣਾਈ ਜਾਵੇਗੀ।

ਘਟਨਾ ਸਥਾਨ ਤੇ ਪਹੁੰਚੀ ਪੁਲਿਸ
ਘਟਨਾ ਸਥਾਨ ਤੇ ਪਹੁੰਚੀ ਪੁਲਿਸ

ਸੀਐਮ ਚੰਨੀ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਕਿਸੇ ਨੂੰ ਵੀ ਸੂਬੇ ਵਿੱਚ ਮਿਹਨਤ ਨਾਲ ਕਾਇਮ ਕੀਤੀ ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਉਨ੍ਹਾਂ ਨੇ ਪਹਿਲਾਂ ਹੀ ਪੁਲਿਸ ਮੁਖੀ ਨੂੰ ਸੂਬੇ ਦੇ ਹਰੇਕ ਕੋਨੇ ‘ਚ ਨਿਗਰਾਨੀ ਵਧਾਉਣ ਦੀ ਹਦਾਇਤਾਂ ਕੀਤੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਰਹੱਦੀ ਸੂਬਾ ਹੋਣ ਕਾਰਨ ਸੂਬੇ ਦੀ ਸਥਿਤੀ ਹਮੇਸ਼ਾ ਸੰਵੇਦਨਸ਼ੀਲ ਬਣੀ ਰਹਿੰਦੀ ਹੈ ਪਰ ਸੂਬਾ ਸਰਕਾਰ ਇਸ ਨਾਲ ਨਜਿੱਠਣ ਅਤੇ ਸਮਾਜ ਵਿਰੋਧੀ ਅਤੇ ਦੇਸ਼ ਵਿਰੋਧੀ ਅਨਸਰਾਂ ਦੇ ਨਾਪਾਕ ਮਨਸੂਬਿਆਂ ਨੂੰ ਰੋਕਣ ਲਈ ਪੂਰੀ ਤਰ੍ਹਾਂ ਸੁਚੇਤ ਹੈ।

ਉਨ੍ਹਾਂ ਕਿਹਾ ਕਿ ਸੂਬੇ ਦੀ ਅਮਨ-ਕਾਨੂੰਨ ਦੀ ਸਥਿਤੀ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰੇਗਾ, ਉਸ ਵਿਰੁੱਧ ਮਿਸਾਲੀ ਕਾਰਵਾਈ ਕੀਤੀ ਜਾਵੇਗੀ। ਲੋਕਾਂ ਦੇ ਪੂਰਨ ਸਹਿਯੋਗ ਅਤੇ ਸਹਿਯੋਗ ਦੀ ਮੰਗ ਕਰਦੇ ਹੋਏ, ਸ਼੍ਰੀ. ਚੰਨੀ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਪੰਜਾਬ ਨੂੰ ਸਭ ਤੋਂ ਸ਼ਾਂਤੀਪੂਰਨ ਅਤੇ ਭਾਈਚਾਰਕ ਤੌਰ 'ਤੇ ਸਦਭਾਵਨਾ ਵਾਲਾ ਸੂਬਾ ਬਣਾਉਣ ਲਈ ਫਿਰਕੂ ਸਦਭਾਵਨਾ, ਸ਼ਾਂਤੀ ਅਤੇ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਮਜ਼ਬੂਤ ​​ਕਰਨ ਵਿੱਚ ਸਰਗਰਮ ਭੂਮਿਕਾ ਨਿਭਾਉਣ।

ਇਹ ਵੀ ਪੜ੍ਹੋ: 45.04 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ ਡਾ. ਭੀਮ ਰਾਓ ਅੰਬੇਦਕਰ ਯਾਦਗਾਰੀ ਅਤੇ ਸਭਿਆਚਾਰਕ ਕੇਂਦਰ

ETV Bharat Logo

Copyright © 2024 Ushodaya Enterprises Pvt. Ltd., All Rights Reserved.