ETV Bharat / state

ਕੋਰੋਨਾ ਕਾਰਨ ਹਰੇਕ ਵਿਧਾਨ ਸਭਾ ਹਲਕੇ ਲਈ ਇੱਕ ਦੀ ਬਜਾਏ 2 ਗਿਣਤੀ ਹਾਲ ਸਥਾਪਤ

Punjab Assembly Election 2022: ਜਲੰਧਰ ਵਿਖੇ ਜ਼ਿਲ੍ਹਾ ਚੋਣ ਅਫ਼ਸਰ ਘਨਸ਼ਿਆਮ ਥੋਰੀ ਦੇ ਜ਼ਿਲ੍ਹੇ ਵਿੱਚ ਵਿਧਾਨ ਸਭਾ ਚੋਣਾਂ ਲਈ ਬਣਾਏ ਗਏ ਸਟਰਾਂਗ ਰੂਮਾਂ ਅਤੇ ਗਿਣਤੀ ਕੇਂਦਰਾਂ ਦਾ ਦੌਰਾ ਕੀਤਾ।

ਪੰਜਾਬ ਵਿਧਾਨ ਸਭਾ ਚੋਣਾਂ 2022
ਪੰਜਾਬ ਵਿਧਾਨ ਸਭਾ ਚੋਣਾਂ 2022
author img

By

Published : Feb 8, 2022, 6:47 AM IST

ਜਲੰਧਰ: ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਘਨਸ਼ਿਆਮ ਥੋਰੀ ਨੇ ਜ਼ਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ਲਈ ਬਣਾਏ ਗਏ ਸਟਰਾਂਗ ਰੂਮਾਂ ਅਤੇ ਗਿਣਤੀ ਕੇਂਦਰਾਂ ਵਿਖੇ ਗਿਣਤੀ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਹਨਾਂ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਕਾਰਨ ਇਸ ਵਾਰ ਹਰ ਹਲਕੇ ਲਈ ਹਰੇਕ ਗਿਣਤੀ ਕੇਂਦਰ ‘ਚ ਇੱਕ ਦੀ ਬਜਾਏ 2 ਗਿਣਤੀ ਹਾਲ ਸਥਾਪਤ ਕੀਤੇ ਗਏ ਹਨ, ਜਿਨ੍ਹਾਂ ਵਿੱਚ 7-7 ਮੇਜ਼ ਲਗਾਏ ਜਾਣਗੇ।

ਇਹ ਵੀ ਪੜੋ: ਪੰਜਾਬ ਦੀ ਰਾਜਨੀਤੀ ਚ ਆਉਣ ਵਾਲਾ ਹੈ ਭੂਚਾਲ! ਚੰਨੀ ਦੇ ਭਾਣਜੇ ਨੇ ਗੁਨਾਹ ਕੀਤੇ ਕਬੂਲ

10 ਮਾਰਚ ਨੂੰ ਗਿਣਤੀ ਵਾਲੇ ਦਿਨ ਲਈ ਕੀਤੇ ਗਏ ਪ੍ਰਬੰਧਾਂ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਸਾਰੇ ਲੋੜੀਂਦੇ ਪ੍ਰਬੰਧ ਅਗਾਊਂ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਗਿਣਤੀ ਦੀ ਸਮੁੱਚੀ ਪ੍ਰਕਿਰਿਆ ਨੂੰ ਨਿਰਵਿਘਨ ਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਫਿਲੌਰ ਲਈ ਸਥਾਨਕ ਮੈਰੀਟੋਰੀਅਸ ਸਕੂਲ, ਕਪੂਰਥਲਾ ਰੋਡ ਦੇ ਲੜਕੀਆਂ ਦੇ ਹੋਸਟਲ ਦੇ ਹਾਲ ਵਿੱਚ ਈ.ਵੀ.ਐਮ ਸਟਰਾਂਗ ਰੂਮ ਤੇ ਕਾਊਂਟਿੰਗ ਸੈਂਟਰ ਸਥਾਪਤ ਕੀਤਾ ਗਿਆ ਹੈ। ਇਸੇ ਤਰ੍ਹਾਂ ਨਕੋਦਰ ਲਈ ਕਪੂਰਥਲਾ ਰੋਡ ਸਥਿਤ ਸਟੇਟ ਪਟਵਾਰ ਸਕੂਲ ਦੇ ਹਾਲ ਨੰਬਰ 1 ਤੇ 2, ਸ਼ਾਹਕੋਟ ਲਈ ਦਫ਼ਤਰ ਡਾਇਰੈਕਟਰ ਲੈਂਡ ਰਿਕਾਰਡਜ਼ ਦੀ ਗਰਾਊਂਡ ਤੇ ਪਹਿਲੀ ਮੰਜ਼ਿਲ ‘ਤੇ ਸਥਿਤ ਹਾਲ ਅਤੇ ਹਲਕਾ ਕਰਤਾਰਪੁਰ ਲਈ ਸਰਕਾਰੀ ਆਰਟਸ ਅਤੇ ਸਪੋਰਟਸ ਕਾਲਜ ਦਾ ਇਨਡੋਰ ਸਟੇਡੀਅਮ ਕਾਊਂਟਿੰਗ ਸੈਂਟਰ ਹੋਣਗੇ।

ਇਹ ਵੀ ਪੜੋ: ਗੁਰਮੀਤ ਰਾਮ ਰਹੀਮ ਜੇਲ੍ਹ ਤੋਂ ਆਇਆ ਬਾਹਰ, 21 ਦਿਨਾਂ ਦੀ ਮਿਲੀ ਫਰਲੋ.....

ਉਨ੍ਹਾਂ ਅੱਗੇ ਦੱਸਿਆ ਕਿ ਜਲੰਧਰ ਪੱਛਮੀ ਲਈ ਸਪੋਰਟਸ ਕਾਲਜ ਦਾ ਜਿਮਨੇਜ਼ੀਅਮ ਹਾਲ, ਜਲੰਧਰ ਕੇਂਦਰੀ ਲਈ ਦਫ਼ਤਰ ਡਾਇਰੈਕਟਰ ਲੈਂਡ ਰਿਕਾਰਡਜ਼ ਦੀ ਨਵੀਂ ਬਿਲਡਿੰਗ ਦੀ ਤੀਜੀ ਤੇ ਪੰਜਵੀਂ ਮੰਜ਼ਿਲ ‘ਤੇ ਸਥਿਤ ਹਾਲ, ਜਲੰਧਰ ਉੱਤਰੀ ਲਈ ਮੈਰੀਟੋਰੀਅਸ ਸਕੂਲ ਦੇ ਲੜਕਿਆਂ ਦੇ ਹੋਸਟਲ ਦਾ ਹਾਲ ਸਟਰਾਂਗ ਰੂਮ ਤੇ ਗਿਣਤੀ ਕੇਂਦਰ ਵਜੋਂ ਨਿਰਧਾਰਿਤ ਕੀਤੇ ਗਏ ਹਨ। ਇਸ ਤੋਂ ਇਲਾਵਾ ਜਲੰਧਰ ਛਾਉਣੀ ਲਈ ਸਥਾਨਕ ਆਰਟਸ ਅਤੇ ਸਪੋਰਟਸ ਕਾਲਜ ਦੇ ਪੈਵੀਲੀਅਨ ਹਾਲ ਅਤੇ ਆਦਮਪੁਰ ਲਈ ਇਸੇ ਕਾਲਜ ਦੇ ਇਨਡੋਰ ਸਟੇਡੀਅਮ ਵਿਖੇ ਈ.ਵੀ.ਐਮ. ਸਟਰਾਂਗ ਰੂਮ ਤੇ ਗਿਣਤੀ ਕੇਂਦਰ ਸਥਾਪਤ ਕੀਤੇ ਗਏ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.