ਜਲੰਧਰ: ਜਲੰਧਰ ਵਿਖੇ BSF ਪੰਜਾਬ ਫਰੰਟੀਅਰ ਵੱਲੋਂ ਅੱਜ ਇੱਕ ਰੁਜ਼ਗਾਰ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵੱਲੋਂ ਖਾਸ ਤੌਰ ਤੇ ਹਿੱਸਾ ਲਿਆ ਗਿਆ ਅਤੇ ਇਸ ਮੌਕੇ ਉਨ੍ਹਾਂ ਵੱਲੋਂ BSF ਵਿਚ ਭਰਤੀ ਹੋਏ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੀ ਸੌਂਪੇ ਗਏ। Employment Fair at BSF Frontier Headquarters.Job fair in Jalandhar
ਨੌਜਵਾਨਾਂ ਵਿੱਚ ਖੁਸ਼ੀ ਦੀ ਲਹਿਰ: ਦੇਸ਼ ਵਿੱਚ ਲੱਖਾਂ ਨੌਜਵਾਨਾਂ ਨੂੰ ਨੌਕਰੀ ਦੇਣ ਲਈ ਸ਼ੁਰੂ ਕੀਤੀ ਗਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਪਹਿਲ ਤੂੰ ਨੌਜਵਾਨ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਇਸ ਪ੍ਰੋਗਰਾਮ ਦੇ ਤਹਿਤ ਅਲੱਗ-ਅਲੱਗ ਮਹਿਕਮਿਆਂ ਵਿਚ ਲੱਖਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ।
ਜਲੰਧਰ ਵਿਖੇ BSF ਫਰੰਟੀਅਰ ਹੈਡਕੁਆਟਰ ਵਿਖੇ ਕੀਤਾ ਗਿਆ ਸਿੱਖ ਰੁਜ਼ਗਾਰ ਮੇਲੇ ਦਾ ਆਯੋਜਨ: ਇਸੇ ਦੇ ਚੱਲਦੇ ਅੱਜ ਜਲੰਧਰ ਵਿਖੇ BSF ਫਰੰਟੀਅਰ ਹੈਡਕੁਆਟਰ ਵਿਖੇ ਸਿੱਖ ਰੁਜ਼ਗਾਰ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਰੁਜ਼ਗਾਰ ਮੇਲੇ ਵਿੱਚ ਅੱਜ ਸੈਂਕੜੇ ਨੌਜਵਾਨਾਂ ਨੂੰ BSF ਵਿਚ ਭਰਤੀ ਦੇ ਨਿਯੁਕਤੀ ਪੱਤਰ ਸੌਂਪੇ ਗਏ। ਇਸ ਮੌਕੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਵਿਚ ਨੌਜਵਾਨਾਂ ਨੂੰ ਨੌਕਰੀ ਦੇਣ ਲਈ ਯੋਜਨਾ ਬਣਾਈ ਗਈ ਹੈ 10 ਲੱਖ ਨੌਜਵਾਨਾਂ ਨੂੰ ਨੌਕਰੀ ਦਿੱਤੀ ਜਾਣੀ ਹੈ।
71000 ਨੌਜਵਾਨਾਂ ਨੂੰ ਦਿੱਤੇ ਗਏ ਨਿਯੁਕਤੀ ਪੱਤਰ: ਇਸ ਲੜੀ ਦੇ ਤਹਿਤ ਅੱਜ 71000 ਨੌਜਵਾਨਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬਟਨ ਦਬਾ ਕੇ ਇਹ ਨਿਯੁਕਤੀ ਪੱਤਰ ਸੌਂਪੇ ਗਏ ਹਨ। ਇਹ ਰੋਜ਼ਗਾਰ ਮੇਲੇ ਫਿਲਹਾਲ ਦੇਸ਼ ਵਿਚ 45 ਥਾਵਾਂ ਤੇ ਲਗਾਏ ਗਏ ਹਨ। ਇਸੇ ਦੇ ਚਲਦੇ ਜਲੰਧਰ ਦੇ BSF ਫਰੰਟੀਅਰ ਹਰ ਕੌਤਕ ਵਿਚ ਵੀ ਆਪ ਮੇਲਾ ਲਗਾਇਆ ਗਿਆ ਸੀ।
ਬੀ. ਐਸ. ਐਫ ਵਿੱਚ ਭਰਤੀ ਹੋਏ ਦੋ ਨੌਜਵਾਨਾਂ ਨੂੰ ਸੌਂਪਿਆ ਗਿਆ ਨਿਯੁਕਤੀ ਪੱਤਰ: ਜਿਸ ਵਿੱਚ ਬੀ. ਐਸ. ਐਫ ਵਿੱਚ ਭਰਤੀ ਹੋਏ ਦੋ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਿਆ ਗਿਆ। ਇਸ ਮੌਕੇ ਕੇਂਦਰੀ ਮੰਤਰੀ ਸੋਮਨਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਹਾਲੇ ਆਉਣ ਵਾਲੇ ਸਮੇਂ ਵਿਚ ਇਹ ਰੋਜ਼ਗਾਰ ਮੇਲੇ ਇਸੇ ਤਰ੍ਹਾਂ ਲੱਗਦੇ ਰਹਿਣਗੇ ਤਾਂ ਕਿ ਦੇਸ਼ ਦੇ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਮਿਲ ਸਕੇ।
ਬੀ. ਐਸ. ਐਫ ਵਿੱਚ ਭਰਤੀ ਹੋਏ ਨੌਜਵਾਨ ਲੜਕੇ ਲੜਕੀਆਂ ਨੇ ਵੀ ਸਰਕਾਰ ਦਾ ਧੰਨਵਾਦ: ਉਧਰ ਇਸ ਮੌਕੇ ਬੀ. ਐਸ. ਐਫ ਵਿੱਚ ਭਰਤੀ ਹੋਏ ਨੌਜਵਾਨ ਲੜਕੇ ਲੜਕੀਆਂ ਨੇ ਵੀ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹਨਾਂ ਰੋਜਗਾਰ ਮੇਲਿਆ ਨਾਲ ਦੇਸ਼ ਦੇ ਨੌਜਵਾਨਾਂ ਨੂੰ ਨੌਕਰੀ ਮਿਲ ਰਹੀ ਹੈ। ਨੌਜਵਾਨਾਂ ਵੱਲੋਂ ਕਿਹਾ ਗਿਆ ਕਿ ਉਹ ਸ਼ੁਰੂ ਤੋਂ ਹੀ ਡਿਫੈਂਸ ਵਿਚ ਨੌਕਰੀ ਕਰਨਾ ਚਾਹੁੰਦੇ ਸੀ ਅਤੇ ਅੱਜ ਉਨ੍ਹਾਂ ਦਾ ਇਹ ਸੁਪਨਾ ਸਾਕਾਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਰੋਜ਼ਗਾਰ ਮੇਲੇ ਨਾਲ ਜਿੱਥੇ ਉਹਨਾਂ ਨੂੰ ਇੱਕ ਰੁਜ਼ਗਾਰ ਮਿਲਿਆ ਹੈ ਉੱਥੇ ਉਨ੍ਹਾਂ ਦੇ ਘਰ ਦੀਆਂ ਅੱਖਾਂ ਵਿੱਚ ਵੀ ਅੱਜ ਖੁਸ਼ੀ ਦੇ ਹੰਝੂ ਦਿਖਾਈ ਦੇ ਰਹੇ ਹਨ।
ਇਹ ਵੀ ਪੜ੍ਹੋ: ਦੁੱਗਰੀ ਨਹਿਰ ਚੋਂ ਮਿਲੇ ਗੁਟਕਾ ਸਾਹਿਬ, ਸਿੱਖ ਸੰਗਤ ਵਿੱਚ ਭਾਰੀ ਰੋਸ