ਜਲੰਧਰ: ਕਸਬਾ ਲਾਂਬੜਾ ਵਿਖੇ ਪੈਂਦੇ ਪਿੰਡ ਰਾਮਪੁਰ ਲੱਲੀਆਂ ਵਿੱਚ ਪਰਵਾਸੀ ਲੇਬਰ ਦੇ ਤਿੰਨ ਤੋਂ ਚਾਰ ਲੋਕਾਂ ਦੀ ਆਪਸ ਵਿੱਚ ਸ਼ਰਾਬ ਪੀਂਦੇ ਹੋਏ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਜਿਸ ਤੋਂ ਬਾਅਦ ਯੂਪੀ ਦੇ ਰਹਿਣ ਵਾਲੇ ਮੰਗਲ ਰਾਜਗੁਰੂ ਦੇ ਢਿੱਡ ਤੇ ਚਾਕੂ ਮਾਰ ਦਿੱਤਾ। ਜ਼ਖ਼ਮੀ ਨੂੰ ਨਿੱਜੀ ਹਸਪਤਾਲ ਵਿੱਚ ਲੈ ਕੇ ਗਏ ਜਿੱਥੇ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਤਨੀ ਨੇ ਪੁਲਿਸ ਕੋਲ ਆਪਣੇ ਬਿਆਨ ਦਰਜ ਕਰਵਾਉਂਦੇ ਹੋਏ ਮੁਲਜ਼ਮਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।ਪੀੜਤ ਮਹਿਲਾ ਦਾ ਕਹਿਣੈ ਕਿ ਉਨ੍ਹਾਂ ਨੂੰ ਜਲਦ ਤੋਂ ਜਲਦ ਇਨਸਾਫ ਦਿੱਤਾ ਜਾਵੇ।ਪੁਲਿਸ ਨੇ ਪੀੜਤਾ ਨੂੰ ਇਨਸਾਫ ਦਾ ਭਰੋਸਾ ਦਿੱਤਾ ਹੈ।
ਦਿਹਾਤੀ ਪੁਲੀਸ ਦੇ ਡੀ ਐਸ ਪੀ ਸੁਖਪਾਲ ਸਿੰਘ ਨੇ ਦੱਸਿਆ ਕਿ ਥਾਣਾ ਰਾਮਪੁਰ ਦੇ ਅਧੀਨ ਪੈਂਦੇ ਪਿੰਡ ਰਾਮਪੁਰ ਵਿੱਚ ਇੱਕ ਗੱਤੇ ਦੀ ਫੈਕਟਰੀ ਵਿੱਚ ਕੰਮ ਕਰ ਰਹੀ ਲੇਬਰ ਸ਼ਰਾਬ ਪੀ ਕੇ ਆਪਸ ਵਿੱਚ ਲੜ ਪਈ ਜਿਸ ਵਿਚ ਯੂਪੀ ਦੇ ਰਹਿਣ ਵਾਲੇ ਮੰਗਲ ਰਾਜਗੁਰੂ ਦੇ ਚਾਕੂ ਮਾਰ ਕੇ ਉਸਦਾ ਕਤਲ ਕਰ ਦਿੱਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਚਾਰ ਲੋਕ ਸ਼ਰਾਬ ਪੀ ਰਹੇ ਸਨ ਅਤੇ ਆਪਸ ਵਿਚ ਹੀ ਲੜ ਪਏ ।ਉਨ੍ਹਾਂ ਦੱਸਿਆ ਕਿ 3 ਮੁਲਜ਼ਮਾਂ ਵਿੱਚੋਂ ਇੱਕ ਯੂਪੀ ਦਾ ਅਤੇ ਦੋ ਬਿਹਾਰ ਦੇ ਰਹਿਣ ਵਾਲੇ ਹਨ ਤੇ ਉਨ੍ਹਾਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜੋ:ਬਾਂਸ ਦੇ ਪੱਤਿਆਂ ਦੀ ਚਾਹ, ਤ੍ਰਿਪੁਰਾ ਨੇ ਬਣਾਈ ਵੱਖਰੀ ਪਛਾਣ