ਜਲੰਧਰ:ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਘਟਣ ਤੋਂ ਬਾਅਦ ਸਰਕਾਰ ਵੱਲੋਂ ਦੋ ਦਿਨ ਪਹਿਲੇ ਜਿਮ, ਹੋਟਲ ,ਰੈਸਟੋਰੈਂਟ ਅਤੇ ਥੀਏਟਰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਹਾਲਾਂਕਿ ਇਨ੍ਹਾਂ ਵਿੱਚ ਵੀ ਸਰਕਾਰ ਵੱਲੋਂ ਸਿਰਫ਼ 50 ਫੀਸਦੀ ਇਕੱਠ ਦੇ ਹੀ ਨਿਰਦੇਸ਼ ਦਿੱਤੇ ਗਏ ਹਨ। ਦੂਜੇ ਪਾਸੇ ਇਸ ਅਜੇ ਵੀ ਪੰਜਾਬ ਦੇ ਮੈਰਿਜ ਪੈਲੇਸ ਬੰਦ ਪਏ ਨੇ ਅਤੇ ਪੈਲੇਸ ਮਾਲਕ ਇਸ ਉਮੀਦ ਵਿਚ ਹਨ ਕਿ ਕਦੋਂ ਉੱਥੇ ਵੀ ਸ਼ਹਿਨਾਈ ਦੀਆਂ ਆਵਾਜ਼ਾਂ ਗੂੰਜਣ।
ਜੇਕਰ ਗੱਲ ਜਲੰਧਰ ਦੀ ਕਰੀਏ ਤਾਂ ਜਲੰਧਰ ਵਿੱਚ ਛੋਟੇ ਵੱਡੇ ਮਿਲਾ ਕੇ ਕੁੱਲ 160 ਮੈਰਿਜ ਪੈਲੇਸ ਹਨ ਜੋ ਕੋਵਿਡ ਦੇ ਚਲਦੇ ਪਿਛਲੇ ਕਰੀਬ ਡੇਢ ਸਾਲ ਤੋਂ ਬੰਦ ਪਏ ਹਨ। ਇਸ ਦੌਰਾਨ ਇਨ੍ਹਾਂ ਮੈਰਿਜ ਪੈਲੇਸ ਮਾਲਕਾਂ ਨੂੰ ਸਟਾਫ, ਮੈਰਿਜ ਪੈਲਸ ਦੀ ਮੇਂਨਟੈਂਸ ਅਤੇ ਬਿਜਲੀ ਦਾ ਖ਼ਰਚਾ ਕੱਢਣਾ ਵੀ ਮੁਸ਼ਕਿਲ ਹੋ ਗਿਆ ਹੈ। ਪਰ ਹੁਣ ਜਦੋਂ ਸਰਕਾਰ ਵੱਲੋਂ ਜ਼ਿਆਦਾਤਰ ਅਦਾਰਿਆਂ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਤਾਂ ਮੈਰਿਜ ਪੈਲੇਸ ਮਾਲਕਾਂ ਨੂੰ ਵੀ ਉਮੀਦ ਜਾਗੀ ਹੈ ਕਿ ਸ਼ਾਇਦ ਸਰਕਾਰ ਇਸ ਮਹੀਨੇ ਦੇ ਅੰਤ ਤੱਕ ਜਾਂ ਅਗਲੇ ਮਹੀਨੇ ਦੀ ਸ਼ੁਰੂਆਤ ਵਿੱਚ ਮੈਰਿਜ ਪੈਲੇਸਾਂ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦੇਵੇ।
ਮੈਰਿਜ ਪੈਲੇਸ ਮਾਲਕ ਰਣਬੀਰ ਸਿੰਘ ਟੁੱਟ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਚੰਗੇ ਯਤਨਾਂ ਦਾ ਨਤੀਜਾ ਹੈ ਕਿ ਅੱਜ ਕੋਵਿਡ ਬਹੁਤ ਘੱਟ ਹੋ ਗਿਆ ਹੈ ਜਿਸ ਕਰਕੇ ਸਾਰੇ ਅਦਾਰੇ ਹੁਣ ਹੌਲੀ ਹੌਲੀ ਖੁੱਲ੍ਹ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਨੂੰ ਵੀ ਉਮੀਦ ਹੈ ਕਿ ਸਰਕਾਰ ਜਲਦ ਹੀ ਮੈਰਿਜ ਪੈਲੇਸਾਂ ਬਾਰੇ ਵੀ ਇਨ੍ਹਾਂ ਨੂੰ ਖੋਲ੍ਹਣ ਦਾ ਨਿਰਣਾ ਲਵੇਗੀ।
ਇਹ ਵੀ ਪੜ੍ਹੋ:ਕੱਚੇ ਸਫਾਈ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਮੁੱਖ ਮੰਤਰੀ ਨੇ ਹੁਕਮ ਕੀਤੇ ਜਾਰੀ: ਵੇਰਕਾ