ਜਲੰਧਰ: ਨੰਦਨਪੁਰ ਇਲਾਕੇ (In Nandanpur area of Jalandhar) ਵਿੱਚ ਉਸ ਵੇਲੇ ਮਾਹੌਲ ਤਣਾਓਪੂਰਨ ਹੋ ਗਿਆ ਜਦ ਅਚਾਨਕ ਪਿੰਡ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ (satkar Committee) ਦੇ ਲੋਕਾਂ ਨੇ ਇਕ ਡੇਰੇ ਉੱਤੇ ਹਮਲਾ ਬੋਲ ਦਿੱਤਾ । ਦਰਅਸਲ ਇਸ ਡੇਰੇ ਵਿੱਚ ਇੱਕ ਪਾਖੰਡੀ ਸਾਧੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਲੋਕਾਂ ਨੂੰ ਧਾਗੇ ਤਵੀਤ ਅਤੇ ਰੱਖ ਦੇ ਕੇ ਉਨ੍ਹਾਂ ਦੇ ਅੰਦਰੋਂ ਭੂਤ ਕੱਢਣ ਭਾਰਤ ਦੇ ਨਾਮ ਉੱਤੇ ਉਨ੍ਹਾਂ ਨੂੰ ਠੱਗ ਰਿਹਾ ਸੀ ।
ਭੂਤ ਕੱਢਣ ਦੇ ਨਾਂਅ ਉੱਤੇ ਠੱਗੀ: ਧਰਮ ਦੇ ਨਾਂ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਲੋਕਾਂ ਨੂੰ ਠੱਗਣ ਵਾਲੇ ਇਹ ਸਾਧੂ (Sadhus who cheat people) ਬਾਰੇ ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨੂੰ ਪਤਾ ਲੱਗਾ ਤਾਂ ਉਹ ਫੌਰਨ ਮੌਕੇ ਉੱਤੇ ਪਹੁੰਚੇ ਤਾਂ ਇਸ ਤੋਂ ਪਹਿਲਾਂ ਕੇ ਪੁਲਿਸ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ (satkar Committee) ਦੇ ਲੋਕ ਮੌਕੇ ਉੱਤੇ ਪਹੁੰਚਦੇ ਪਾਖੰਡੀ ਸਾਧੂ ਆਪਣੇ ਡੇਰੇ ਤੋਂ ਫ਼ਰਾਰ ਹੋ ਚੁੱਕਿਆ ਸੀ ।ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨਾਲ ਸਬੰਧਤ ਬਾਬਾ ਕਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਜਲੰਧਰ ਦੇ ਨੰਦਨਪੁਰ ਇਲਾਕੇ ਵਿੱਚ ਇਕ ਵਿਅਕਤੀ ਮੈਂ ਆਪਣੇ ਘਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਹੈ ਅਤੇ ਇਸ ਦੀ ਆੜ ਵਿੱਚ ਉਹ ਲੋਕਾਂ ਨੂੰ ਠੱਗ ਰਿਹਾ ਹੈ ।
ਸਤਿਕਾਰ ਕਮੇਟੀ ਦਾ ਐਕਸ਼ਨ: ਉਨ੍ਹਾਂ ਇਹ ਵੀ ਦੱਸਿਆ ਕਿ ਜਿਸ ਸਥਾਨ ਉੱਪਰ ਇਹ ਪਾਖੰਡੀ ਇਹ ਸਭ ਕੁਝ ਕਰ ਰਿਹਾ ਹੈ ਉਹ ਜਗ੍ਹਾ ਵੀ ਵਕਫ ਬੋਰਡ ਦੀ ਹੈ ਜਿਸ ਤੇ ਇਸ ਨੇ ਕਬਜ਼ਾ ਕੀਤਾ ਹੋਇਆ ਹੈ। ਫਿਲਹਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ (satkar Committee) ਵੱਲੋਂ ਜਲੰਧਰ ਦੇ ਦਸੂਹਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਾਈ ਗਈ ਹੈ । ਬਾਬਾ ਕਰਨੈਲ ਸਿੰਘ ਨੇ ਕਿਹਾ ਕਿ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਜਲਦ ਹੀ ਇਸ ਉੱਤੇ ਕਾਰਵਾਈ ਹੋਵੇਗੀ । ਪਰ ਜੇ ਪੁਲੀਸ ਛੇਤੀ ਹੀ ਇਸ ਉੱਤੇ ਕਾਰਵਾਈ ਨਹੀਂ ਕਰਦੀ ਤਾਂ ਉਨ੍ਹਾਂ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ
ਇਹ ਵੀ ਪੜ੍ਹੋ: ਕੌਮਾਂਤਰੀ ਸਰਹੱਦ ਨੇੜਿਓਂ ਨਾਪਾਕ ਡ੍ਰੋਨ ਬਰਾਮਦ, BSF ਨੇ ਡ੍ਰੋਨ ਉੱਤੇ ਕੀਤੀ ਫਾਇਰਿੰਗ
ਕਾਰਵਾਈ ਦੀ ਭਰੋਸਾ: ਉੱਧਰ ਜਲੰਧਰ ਦੇ ਥਾਣਾ ਮਕਸੂਦਾਂ ਦੇ ਐੱਸ ਐੱਚ ਓ ਮਨਜੀਤ ਸਿੰਘ ਨੇ ਵੀ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵੱਲੋਂ ਉਨ੍ਹਾਂ ਨੂੰ ਇੱਕ ਸ਼ਿਕਾਇਤ ਦਿੱਤੀ ਗਈ ਹੈ ਜਿਸ ਉੱਤੇ ਜਲਦ ਹੀ ਕਾਰਵਾਈ ਕੀਤੀ ਜਾਵੇਗੀ ।