ਜਲੰਧਰ: ਅਜਿਹਾ ਹੀ ਕੁਝ ਅੱਜ ਕੱਲ੍ਹ ਜਲੰਧਰ ਦੀਆਂ ਸੜਕਾਂ ’ਤੇ ਦੇਖਣ ਨੂੰ ਮਿਲ ਰਿਹਾ ਹੈ। ਅੰਕੁਸ਼ ਸ਼ੁਕਲਾ ਨਾਮ ਦਾ ਇੱਕ ਨੌਜਵਾਨ ਆਪਣੇ ਹੱਥ ਵਿੱਚ ਬੈਨਰ ਲੈ ਕੇ ਜਲੰਧਰ ਦੀਆਂ ਸੜਕਾਂ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਕੇ ਸਿਰਫ਼ ਇਹ ਗੁਹਾਰ ਲਗਾ ਰਿਹਾ ਹੈ ਕਿ ਮੁੱਖ ਮੰਤਰੀ ਉਸ ਨੂੰ ਕੋਈ ਸਰਕਾਰੀ ਨੌਕਰੀ ਦੇ ਦੇਵੇ ਭਾਵੇਂ ਉਹ ਚਪੜਾਸੀ ਦੀ ਹੀ ਹੋਵੇ।
ਅੰਕੁਸ਼ ਸ਼ੁਕਲਾ ਨਾਮ ਦਾ ਇਹ ਨੌਜਵਾਨ ਪਿਛਲੇ ਤਿੰਨ ਦਿਨਾਂ ਤੋਂ ਜਲੰਧਰ ਦੀਆਂ ਸੜਕਾਂ ਉਪਰ ਘੁੰਮ ਰਿਹਾ ਹੈ। ਨੌਜਵਾਨ ਦਾ ਕਹਿਣਾ ਹੈ ਕਿ ਉਹ ਇੱਕ ਪ੍ਰਾਈਵੇਟ ਨੌਕਰੀ ਕਰਦਾ ਹੈ ਜਿਸ ਨਾਲ ਉਸਦੇ ਘਰ ਦਾ ਗੁਜ਼ਾਰਾ ਨਹੀਂ ਹੁੰਦਾ। ਇਹੀ ਕਾਰਨ ਹੈ ਕਿ ਸਰਕਾਰੀ ਨੌਕਰੀ ਨਾ ਹੋਣ ਕਰਕੇ ਅਤੇ ਘੱਟ ਤਨਖ਼ਾਹ ਹੋਣ ਕਰਕੇ ਉਸਦੀ ਪਤਨੀ ਅਤੇ ਉਸ ਵਿਚਕਾਰ ਤਲਾਕ ਦੇਣ ਤੱਕ ਦੀ ਨੌਬਤ ਆ ਗਈ ਹੈ।
ਨੌਜਵਾਨ ਨੇ ਦੱਸਿਆ ਕਿ ਉਸ ਨੇ ਸਿਰਫ਼ ਆਮ ਆਦਮੀ ਪਾਰਟੀ ’ਤੇ ਵਿਸ਼ਵਾਸ ਕਰਕੇ ਹੀ ਉਸ ਨੂੰ ਵੋਟ ਨਹੀਂ ਪਾਈ ਸੀ ਬਲਕਿ ਇਸ ਤੋਂ ਪਹਿਲਾਂ ਵੀ ਪਿਛਲੀ ਵਾਰ ਉਸ ਨੇ ਕਾਂਗਰਸ ਸਰਕਾਰ ਨੂੰ ਇਹ ਸੋਚ ਕੇ ਵੋਟ ਪਾਈ ਸੀ ਕਿ ਜੇਕਰ ਕਾਂਗਰਸ ਸਰਕਾਰ ਆਉਂਦੀ ਹੈ ਤਾਂ ਸ਼ਾਇਦ ਉਸਨੂੰ ਅਤੇ ਉਸਦੀ ਪਤਨੀ ਨੂੰ ਸਰਕਾਰੀ ਨੌਕਰੀ ਮਿਲ ਜਾਵੇਗੀ ਪਰ ਜੋ ਝੂਠੇ ਵਾਅਦੇ ਕਾਂਗਰਸ ਸਰਕਾਰ ਨੇ ਕੀਤੇ ਅਜਿਹਾ ਹੀ ਕੁਝ ਉਸ ਨੂੰ ਹੁਣ ਦਿਖ ਰਿਹਾ ਹੈ।
ਉਸਨੇ ਦੱਸਿਆ ਕਿ ਉਹ ਆਪਣੇ ਇਲਾਕੇ ਦੇ ਜਲੰਧਰ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਨੂੰ ਵੀ ਮਿਲਣ ਗਿਆ ਸੀ ਪਰ ਰਮਨ ਅਰੋੜਾ ਨਾਲ ਉੱਥੋਂ ਦੇ ਲੋਕਾਂ ਨੇ ਉਸ ਦੀ ਮੁਲਾਕਾਤ ਨਹੀਂ ਕਰਵਾਈ। ਨੌਜਵਾਨ ਨੇ ਕਿਹਾ ਕਿ ਹੁਣ ਉਹ ਚਾਹੁੰਦਾ ਹੈ ਕਿ ਕੋਈ ਉਸਦੀ ਮੁਲਾਕਾਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕਰਵਾ ਦੇਵੇ ਤਾਂ ਕਿ ਉਹ ਉਨ੍ਹਾਂ ਨੂੰ ਆਪਣੀ ਨੌਕਰੀ ਲਈ ਗੁਹਾਰ ਲਗਾ ਸਕੇ। ਅੰਕੁਸ਼ ਦਾ ਕਹਿਣਾ ਹੈ ਸਰਕਾਰ ਉਸ ਨੂੰ ਚਾਹੇ ਚਪੜਾਸੀ ਦੀ ਨੌਕਰੀ ਵੀ ਦੇ ਦੇਵੇ ਉਸ ਨੂੰ ਮਨਜ਼ੂਰ ਹੈ ਕਿਉਂਕਿ ਨੌਕਰੀ ਨਾਲ ਉਸ ਦਾ ਮੁੜ ਤੋਂ ਘਰ ਵਸ ਜਾਵੇਗਾ।
ਇਹ ਵੀ ਪੜ੍ਹੋ: ਪਨਗਰੇਨ ਦੇ ਕਣਕ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ, ਮੱਚਿਆ ਹੜਕੰਪ