ETV Bharat / state

ਨੌਕਰੀ ਛੱਡ ਗੁਰਪ੍ਰੀਤ ਕੌਰ ਪਤੀ ਨਾਲ ਚਲਾ ਰਹੀ ਪੀਜ਼ਾ ਬਰਗਰ ਦੀ ਰੇਹੜੀ, ਜਾਣੋ ਕਿਵੇਂ ਹੋਈ ਸੀ ਲਵ ਮੈਰਿਜ ਤੇ ਕਿਉਂ ਛੱਡੀ IT ਦੀ ਨੌਕਰੀ ? - ਗੁਰਪ੍ਰੀਤ ਕੌਰ ਪਤੀ ਨਾਲ ਚਲਾ ਰਹੀ ਪੀਜ਼ਾ ਬਰਗਰ ਦੀ ਰੇਹੜੀ

ਸੋਸ਼ਲ ਮੀਡੀਆ ਰਾਹੀਂ ਜੈਪੁਰ ਦੀ ਲੜਕੀ ਦਾ ਜਲੰਧਰ ਦੇ ਰਹਿਣ ਵਾਲੇ ਸਹਿਜ ਅਰੋੜਾ ਨਾਲ ਵਿਆਹ ਹੋਇਆ ਹੈ। ਆਈਟੀ ਕੰਪਨੀ ਵਿੱਚ ਨੌਕਰੀ ਕਰਦੀ ਗੁਰਪ੍ਰੀਤ ਨੇ ਆਪਣੀ ਨੌਕਰੀ ਛੱਡ ਆਪਣੇ ਪਤੀ ਨਾਲ ਪੀਜ਼ਾ ਬਰਗਰ ਦੀ ਰੇਹੜੀ ’ਤੇ ਕੰਮ ਕਰਨ ਦਾ ਫੈਸਲਾ ਲਿਆ ਹੈ। ਇਸ ਸਬੰਧੀ ਉਨ੍ਹਾਂ ਦੋਵਾਂ ਨੇ ਕਈ ਅਹਿਮ ਗੱਲਾਂ ਸਾਂਝੀਆਂ ਕੀਤੀਆਂ ਹਨ।

ਨੌਕਰੀ ਛੱਡ ਗੁਰਪ੍ਰੀਤ ਕੌਰ ਪਤੀ ਨਾਲ ਚਲਾ ਰਹੀ ਪੀਜ਼ਾ ਬਰਗਰ ਦੀ ਰੇਹੜੀ

author img

By

Published : Jul 19, 2022, 3:48 PM IST

ਜਲੰਧਰ: ਸੋਸ਼ਲ ਮੀਡੀਆ ਨੇ ਇੱਕ ਪਾਸੇ ਕਈ ਕਈ ਦਹਾਕਿਆਂ ਤੋਂ ਵਿਛੜੇ ਆਪਣੇ ਰਿਸ਼ਤੇਦਾਰਾਂ ਭੈਣ ਭਰਾਵਾਂ ਨੂੰ ਆਪਸ ਵਿੱਚ ਮਿਲਾਇਆ ਹੈ ਇਸ ਦੇ ਨਾਲ ਨਾਲ ਇਸ ਸੋਸ਼ਲ ਮੀਡੀਆ ਦੇ ਜ਼ਰੀਏ ਹਜ਼ਾਰਾਂ ਲੋਕ ਅਜਿਹੇ ਹਨ ਜੋ ਆਪਣੇ ਜੀਵਨ ਸਾਥੀ ਨੂੰ ਵੀ ਚੁਣ ਰਹੇ ਹਨ। ਅਜਿਹਾ ਹੀ ਇੱਕ ਜੋੜੀ ਜਲੰਧਰ ਦੇ ਸ਼ਹੀਦ ਬਾਬਾ ਊਧਮ ਸਿੰਘ ਨਗਰ ਦੇ ਰਹਿਣ ਵਾਲੇ ਸਹਿਜ ਅਰੋੜਾ ਅਤੇ ਉਸ ਦੀ ਪਤਨੀ ਗੁਰਪ੍ਰੀਤ ਕੌਰ ਦੀ ਹੈ। ਸਹਿਜ ਅਰੋੜਾ ਜੋ ਕਿ ਇੱਕ ਗੁਰਸਿੱਖ ਪਰਿਵਾਰ ਤੋਂ ਹੈ। ਉਹ ਸ਼ਹੀਦ ਊਧਮ ਸਿੰਘ ਨਗਰ ਵਿਖੇ ਆਪਣੀ ਇੱਕ ਪੀਜ਼ਾ ਅਤੇ ਬਰਗਰ ਦੀ ਰੇਹੜੀ ਲਗਾਉਂਦਾ ਹੈ।

ਕਿਵੇਂ ਹੋਇਆ ਸੀ ਇਸ਼ਕ?: ਉਸ ਦੀ ਕੁਝ ਸਮਾਂ ਪਹਿਲਾਂ ਜੈਪੁਰ ਦੀ ਰਹਿਣ ਵਾਲੀ ਇੱਕ ਲੜਕੀ ਗੁਰਪ੍ਰੀਤ ਕੌਰ ਨਾਲ ਇੰਸਟਾਗ੍ਰਾਮ ’ਤੇ ਮੁਲਾਕਾਤ ਹੋਈ। ਹੌਲੀ-ਹੌਲੀ ਇੰਸਟਾਗ੍ਰਾਮ ਤੋਂ ਗੱਲ ਪਹਿਲਾਂ ਦੋਸਤੀ ਤੱਕ ਪਹੁੰਚੀ ਅਤੇ ਉਸ ਤੋਂ ਬਾਅਦ ਦੋਵਾਂ ਨੇ ਵਿਆਹ ਕਰਵਾਉਣ ਦਾ ਫ਼ੈਸਲਾ ਲਿਆ। ਵਿਆਹ ਦੇ ਫ਼ੈਸਲੇ ਤੋਂ ਬਾਅਦ ਕੁਝ ਸਮਾਂ ਪਹਿਲਾਂ ਦੋਵਾਂ ਦੇ ਪਰਿਵਾਰਾਂ ਵੱਲੋਂ ਉਨ੍ਹਾਂ ਦੀ ਇਸ ਲਵ ਮੈਰਿਜ ਨੂੰ ਅਰੇਂਜ ਮੈਰਿਜ ਦਾ ਰੂਪ ਦਿੱਤਾ ਗਿਆ ਅਤੇ ਜੈਪੁਰ ਦੀ ਗੁਰਪ੍ਰੀਤ ਕੌਰ ਜਲੰਧਰ ਦੇ ਊਧਮ ਸਿੰਘ ਨਗਰ ਦੇ ਰਹਿਣ ਵਾਲੇ ਸਹਿਜ ਅਰੋੜਾ ਦੇ ਘਰ ਦੀ ਨੂੰਹ ਬਣ ਕੇ ਉਨ੍ਹਾਂ ਦੇ ਘਰ ਪਹੁੰਚੀ।

ਗੁਰਪ੍ਰੀਤ ਨੇ ਦੱਸੀ ਪਿਆਰ ਦੀ ਕਹਾਣੀ: ਗੁਰਪ੍ਰੀਤ ਕੌਰ ਦੱਸਦੀ ਹੈ ਕਿ ਸੋਸ਼ਲ ਮੀਡੀਆ ਜ਼ਰੀਏ ਹੀ ਉਸ ਨੇ ਸਹਿਜ ਅਰੋੜਾ ਨੂੰ ਪਸੰਦ ਕੀਤਾ ਸੀ। ਉਨ੍ਹਾਂ ਨੇ ਦੱਸਿਆ ਕਿ ਉਸ ਨੂੰ ਪਤਾ ਸੀ ਕਿ ਸਹਿਜ ਇੱਕ ਪੀਜ਼ਾ ਬਰਗਰ ਦੀ ਰੇਹੜੀ ਚਲਾਉਂਦਾ ਹੈ। ਗੁਰਪ੍ਰੀਤ ਦੇ ਮੁਤਾਬਕ ਉਹ ਜਾਣਦੀ ਸੀ ਕਿ ਜਲੰਧਰ ਵਿੱਚ ਕੋਈ ਏਨੀ ਵੱਡੀ ਆਈਟੀ ਕੰਪਨੀ ਨਹੀਂ ਹੈ ਜਿਥੇ ਉਹ ਕੰਮ ਕਰ ਸਕੇ ਪਰ ਬਾਵਜੂਦ ਇਸ ਦੇ ਉਸ ਨੇ ਸਹਿਜ ਨਾਲ ਵਿਆਹ ਕਰਵਾਇਆ ਅਤੇ ਅੱਜ ਉਸੇ ਦੇ ਨਾਲ ਰਲ ਕੇ ਇਸ ਕੰਮ ਨੂੰ ਅੱਗੇ ਵਧਾ ਰਹੀ ਹੈ।

ਨੌਕਰੀ ਛੱਡ ਗੁਰਪ੍ਰੀਤ ਕੌਰ ਪਤੀ ਨਾਲ ਚਲਾ ਰਹੀ ਪੀਜ਼ਾ ਬਰਗਰ ਦੀ ਰੇਹੜੀ

ਕਿਉਂ ਪਤੀ ਨਾਲ ਪੀਜ਼ਾ-ਬਰਗਰ ਦੀ ਰੇਹੜੀ ’ਤੇ ਕੰਮ ਕਰਨ ਦਾ ਲਿਆ ਫੈਸਲਾ?: ਗੁਰਪ੍ਰੀਤ ਦਾ ਕਹਿਣਾ ਹੈ ਕਿ ਉਸ ਨੂੰ ਇਸ ਕੰਮ ਨੂੰ ਕਰਨ ਵਿੱਚ ਕੋਈ ਵੀ ਸ਼ਰਮ ਨਹੀਂ ਕਿਉਂਕਿ ਇਹ ਆਪਣੇ ਪਤੀ ਨਾਲ ਰਲ ਕੇ ਉਸ ਦੇ ਇਸ ਕਾਰੋਬਾਰ ਵਿੱਚ ਸਾਥ ਦੇ ਰਹੀ ਹੈ। ਇਸਦੇ ਚੱਲਦੇ ਹੀ ਗੁਰਪ੍ਰੀਤ ਅੱਜ ਹੱਥਾਂ ਚ ਚੂੜਾ ਪਾ ਇੱਕ ਨਵੀਂ ਵਿਆਹੀ ਲਾੜੀ ਵਾਂਗ ਤਿਆਰ ਹੋ ਉਹ ਜਦ ਆਪਣੇ ਪਤੀ ਨਾਲ ਕੰਮ ’ਤੇ ਆਉਂਦੀ ਹੈ ਤਾਂ ਹਰ ਕੋਈ ਉਸ ਦੀ ਸ਼ਲਾਘਾ ਕਰਦਾ ਹੋਇਆ ਨਜ਼ਰ ਆਉਂਦਾ ਹੈ।

ਗੁਰਪ੍ਰੀਤ ਨੇ IT ਦੀ ਨੌਕਰੀ ਛੱਡਣ ਦਾ ਕਿਉਂ ਲਿਆ ਫੈਸਲਾ:? ਓਧਰ ਸਹਿਜ ਅਰੋੜਾ ਦਾ ਕਹਿਣਾ ਹੈ ਕਿ ਜਦ ਉਸ ਦਾ ਵਿਆਹ ਗੁਰਪ੍ਰੀਤ ਕੌਰ ਨਾਲ ਹੋਇਆ ਤਾਂ ਸ਼ੁਰੂ-ਸ਼ੁਰੂ ਵਿੱਚ ਜਲੰਧਰ ਦੇ ਵਿੱਚ ਕੋਈ ਵੱਡੀ ਆਈਟੀ ਕੰਪਨੀ ਨਾ ਹੋਣ ਕਰਕੇ ਉਨ੍ਹਾਂ ਨੇ ਜਲੰਧਰ ਨੂੰ ਛੱਡਣ ਦੀ ਯੋਜਨਾ ਬਣਾਈ ਸੀ ਪਰ ਬਾਅਦ ਵਿੱਚ ਦੋਨਾਂ ਨੇ ਬੈਠ ਕੇ ਸੋਚਿਆ ਕਿ ਬਜਾਏ ਕਿਸੇ ਦੂਸਰੇ ਸ਼ਹਿਰ ਵਿੱਚ ਜਾ ਕੇ ਕਿਸੇ ਦੀ ਨੌਕਰੀ ਕਰਨ ਨਾਲੋਂ ਆਪਣੇ ਹੀ ਕਾਰੋਬਾਰ ਨੂੰ ਵਧਾਇਆ ਜਾਏ। ਸਹਿਜ ਨੇ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਦੋਨਾਂ ਨੇ ਇਸੇ ਰੇਹੜੀ ’ਤੇ ਆਪਣੇ ਕੰਮ ਨੂੰ ਹੋਰ ਵਧਾਇਆ ਹੈ।

ਗੁਰਪ੍ਰੀਤ ਬਾਰੇ ਕੀ ਬੋਲਿਆ ਨੌਜਵਾਨ: ਸਹਿਜ ਅਰੋੜਾ ਦਾ ਕਹਿਣਾ ਹੈ ਕਿ ਪਹਿਲਾਂ ਉਹ ਰੋਜ਼ ਸਵੇਰੇ ਗਿਆਰਾਂ ਵਜੇ ਆਪਣੇ ਕੰਮ ਦੀ ਸ਼ੁਰੂਆਤ ਕਰਦਾ ਸੀ ਅਤੇ ਰਾਤ ਦੇ 12-1 ਦੇ ਕਰੀਬ ਉਸ ਨੂੰ ਕੰਮ ’ਤੇ ਹੀ ਵੱਜ ਜਾਂਦੇ ਸੀ ਉਸ ਦੇ ਮੁਤਾਬਕ ਇਹੀ ਕਾਰਨ ਸੀ ਕਿ ਸ਼ੁਰੂ ਸ਼ੁਰੂ ਵਿੱਚ ਉਹ ਗੁਰਪ੍ਰੀਤ ਨੂੰ ਸਮਾਂ ਨਹੀਂ ਦੇ ਪਾਉਂਦਾ ਸੀ ਪਰ ਹੁਣ ਜਦੋਂ ਤੋਂ ਗੁਰਪ੍ਰੀਤ ਵੀ ਕੰਮ ਵਿੱਚ ਉਸ ਦੇ ਨਾਲ ਆਉਣ ਲੱਗੀ ਹੈ ਤਾਂ ਉਹ ਹੁਣ ਚੌਵੀ ਘੰਟੇ ਇੱਕ ਦੂਜੇ ਦੇ ਨਾਲ ਰਹਿੰਦੇ ਹਨ।

ਚਰਚਾ ਦਾ ਵਿਸ਼ਾ ਬਣੀ ਜੋੜੀ: ਅੱਜ ਇੰਨ੍ਹਾਂ ਦੋਨਾਂ ਦੀ ਜੋੜੀ ਸ਼ਹਿਰ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇੱਕ ਪਾਸੇ ਜਿੱਥੇ ਗੁਰਪ੍ਰੀਤ ਨੇ ਆਈਟੀ ਕੰਪਨੀ ਵਿੱਚ ਕੰਮ ਛੱਡ ਕੇ ਆਪਣੇ ਪਤੀ ਨਾਲ ਕੰਮ ਕਰਨ ਦਾ ਫ਼ੈਸਲਾ ਲਿਆ ਹੈ ਓਧਰ ਦੂਸਰੇ ਪਾਸੇ ਸਹਿਜ ਵੀ ਇਸ ਗੱਲੋਂ ਖੁਸ਼ ਹੈ ਕਿ ਉਹ ਦੋਨੋਂ ਦਿਨ ਰਾਤ ਇਕੱਠੇ ਰਹਿੰਦੇ ਹਨ ਅਤੇ ਆਪਣੇ ਕਾਰੋਬਾਰ ਨੂੰ ਮਿਲਕੇ ਅੱਗੇ ਵਧਾ ਰਹੇ ਹਨ।

ਇਹ ਵੀ ਪੜ੍ਹੋ: ਸਿਮਰਨਜੀਤ ਮਾਨ ਖਿਲਾਫ ਗ਼ਲਤ ਬਿਆਨਬਾਜ਼ੀ, ਆਗੂਆਂ ਵੱਲੋਂ ਰਾਜਪਾਲ ਦੇ ਨਾਂ ਮੰਗ ਪੱਤਰ

ETV Bharat Logo

Copyright © 2025 Ushodaya Enterprises Pvt. Ltd., All Rights Reserved.