ETV Bharat / state

100 ਸਾਲ ਪੁਰਾਣੀ ਦੁਕਾਨ ਦੇ ਪੂਰੀ ਦੁਨੀਆਂ ਵਿੱਚ ਚਰਚੇ, ਪਾਕਿਸਤਾਨੀ ਡਿਸ਼ ਕੜਾਹ ਕਤਲਮਾਂ ਲਈ ਹੋਈ ਖ਼ਾਸ ਮਸ਼ਹੂਰੀ

ਜਲੰਧਰ ਵਿੱਚ ਗੁੱਜਰਾਂਵਾਲਾ ਸਵੀਟਸ (Gujranwala Sweets in Jalandhar) ਦੇ ਨਾਂਅ ਤੋਂ ਜਾਣੀ ਜਾਂਦੀ ਛੋਟੀ ਜਿਹੀ ਦੁਕਾਨ ਪੰਜਾਬ ਹੀ ਨਹੀਂ ਦੇਸ਼ ਵਿਦੇਸ਼ ਵਿੱਚ ਆਪਣੇ ਪੁਰਾਤਨ ਪਕਵਾਨਾਂ ਨੂੰ ਲੈਕੇ ਚਰਚਾ ਵਿੱਚ ਹੈ। ਦੁਕਾਨ ਮਾਲਿਕ ਦਾ ਕਹਿਣਾ ਹੈ ਕਿ ਹੁਣ ਆਪਣੇ ਭਰਾ ਦੀ ਮਦਦ ਨਾਲ ਵਿਦੇਸ਼ਾਂ ਵਿੱਚ ਵੀ ਢਾਬੇ ਖੋਲ੍ਹਣਗੇ ਅਤੇ ਪੁਰਾਤਨ ਪਕਵਾਨ ਲੋਕਾਂ ਤੱਕ ਪਹੁੰਚਾਉਣਗੇ।

A 100 year old shop at Jalandhar is talked about all over the world
100 ਸਾਲ ਪੁਰਾਣੀ ਦੁਕਾਨ ਦੇ ਚਰਚੇ ਪੂਰੀ ਦੁਨੀਆਂ ਵਿੱਚ, ਪਾਕਿਸਤਾਨੀ ਡਿਸ਼ ਘੜਾ ਕਤਲਮਾਂ ਲਈ ਹੋਈ ਖ਼ਾਸ ਮਸ਼ਹੂਰੀ
author img

By

Published : Oct 31, 2022, 5:40 PM IST

Updated : Oct 31, 2022, 7:54 PM IST

ਜਲੰਧਰ: ਅੱਜ ਦੇ ਆਧੁਨਿਕ ਸਮਾਜ ਵਿੱਚ ਦੁਨੀਆਂ ਕਿਤੇ ਦੀ ਕਿਤੇ ਪਹੁੰਚ ਗਈ ਹੈ। ਲੋਕ ਆਪਣੇ ਪੁਰਾਣੇ ਕੰਮਾਂ ਨੂੰ ਛੱਡ ਕੇ ਨਵੀਂ ਤਕਨੀਕ ਅਤੋੇ ਨਵੇਂ ਕੰਮਾਂ ਨਾਲ ਜੁੜ ਗਏ ਹਨ। ਪਰ ਇਸੇ ਸਮਾਜ ਵਿੱਚ ਅੱਜ ਵੀ ਉਹ ਲੋਕ ਮੌਜੂਦ ਨੇ ਜਿਨ੍ਹਾਂ ਨੇ ਆਪਣੀ ਪੁਰਾਣੀ ਰਵਾਇਤ ਨੂੰ ਅਜੇ ਵੀ ਕਾਇਮ ਰੱਖਿਆ ਹੋਇਆ ਹੈ। ਅਜਿਹਾ ਹੀ ਇਕ ਪਰਿਵਾਰ ਹੈ ਜਲੰਧਰ ਦੇ ਸਭ ਤੋਂ ਪੁਰਾਣੇ ਅਤੇ ਸੰਕਰੇ ਫੁੱਲਾਂ ਵਾਲੇ ਬਾਜ਼ਾਰ ਵਿੱਚ।

100 ਸਾਲ ਪੁਰਾਣੀ ਦੁਕਾਨ ਦੇ ਚਰਚੇ ਪੂਰੀ ਦੁਨੀਆਂ ਵਿੱਚ, ਪਾਕਿਸਤਾਨੀ ਡਿਸ਼ ਘੜਾ ਕਤਲਮਾਂ ਲਈ ਹੋਈ ਖ਼ਾਸ ਮਸ਼ਹੂਰੀ

ਗੁੱਜਰਾਂਵਾਲਾ ਸਵੀਟਸ ਦੇ ਨਾਮ ਤੋਂ ਜਾਣੀ ਜਾਂਦੀ ਜਲੰਧਰ(Gujranwala Sweets in Jalandhar) ਦੇ ਇਸ ਬਾਜ਼ਾਰ ਵਿੱਚ ਇੱਕ ਛੋਟੀ ਜਿਹੀ ਦੁਕਾਨ ਜੋ ਪਿਛਲੇ ਕਰੀਬ 100 ਸਾਲਾਂ ਤੋਂ ਇਕ ਐਸੀ ਦਬਿਸ਼ ਬਣਾ ਰਹੀ ਹੈ ਜੋ ਪੂਰੇ ਜਲੰਧਰ ਨੂੰ ਛੱਡ ਕੇ ਪੂਰੇ ਪੰਜਾਬ ਵਿੱਚ ਹੋਰ ਕੋਈ ਨਹੀਂ ਬਣਾਉਂਦਾ। ਗੁੱਜਰਾਂਵਾਲਾ ਸਵੀਟਸ ਵਿੱਚ ਬਣਨ ਵਾਲ "ਕੜਾਹ ਕਤਲਮਾਂ" ਇਕ ਐਸੀ ਡਿਸ਼ ਹੈ ਜੋ ਸਿਰਫ਼ ਪਾਕਿਸਤਾਨ ਵਿੱਚ ਬਣਾਈ ਜਾਂਦੀ ਹੈ

ਗੁੱਜਰਾਂਵਾਲਾ ਸਵੀਟਸ ਦੇ ਮਾਲਕ ਰਮਨਦੀਪ ਦੱਸਦੇ ਹਨ ਕਿ ਉਨ੍ਹਾਂ ਦੇ ਬਾਪ ਦਾਦਾ ਪਹਿਲਾਂ ਫੜੀ ਉੱਤੇ ਇਹ ਕੜਾਹ ਕਤਲਮਾਂ ਵੇਚਦੇ ਸੀ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਇਹ ਦੁਕਾਨ ਬਣਾ ਲਈ ਗਈ। ਉਨ੍ਹਾਂ ਦੇ ਮੁਤਾਬਕ ਗੁੱਜਰਾਂਵਾਲਾ ਜੋ ਕਿ ਅੱਜ ਪਾਕਿਸਤਾਨ ਵਿੱਚ ਹੈ ਉੱਥੋਂ ਆ ਕੇ ਇਹ ਪਰਿਵਾਰ ਇੱਥੇ ਵਸਿਆ ਸੀ ਅਤੇ ਇਸ ਟ੍ਰੈਡੀਸ਼ਨਲ ਕੜਾਹ ਕਤਲਮਾ (Traditional Karah Katalama) ਦੀ ਦੁਕਾਨ ਖੋਲ੍ਹੀ ਸੀ।

ਉਨ੍ਹਾਂ ਮੁਤਾਬਕ ਪਹਿਲਾਂ ਇਹ ਦੁਕਾਨ ਉਨ੍ਹਾਂ ਦੇ ਦਾਦਾ ਦੀ ਚਲਾਉਂਦੇ ਸੀ ਅਤੇ ਉਸ ਤੋਂ ਬਾਅਦ ਅੱਜ ਇਹ ਦੁਕਾਨ ਉਨ੍ਹਾਂ ਦੇ ਪਿਤਾ ਜੀ ਅਤੇ ਉਹ ਖੁਦ ਚਲਾ ਰਹੇ ਹਨ। ਦੁਕਾਨ ਵਿਚ ਬਣਨ ਵਾਲੀ ਇਹ ਖਾਸ ਡਿਸ਼ ਅੱਜ ਪੂਰੇ ਜਲੰਧਰ ਵਿੱਚ ਮਸ਼ਹੂਰ ਹੈ ਅਤੇ ਲੋਕ ਇਸ ਨੂੰ ਖਾਣ ਲਈ ਦੂਰੋਂ ਦੂਰੋਂ ਆਉਂਦੇ ਨੇ ਅਤੇ ਇਸ ਰੂਪ ਪੈਕ ਕਰਵਾ ਕੇ ਵੀ ਲੈ ਕੇ ਜਾਂਦੇ ਹਨ।

ਦੁਕਾਨ ਦੇ ਮਾਲਕ ਮੁਤਾਬਕ ਉਨ੍ਹਾਂ ਦਾ ਵੱਡਾ ਭਰਾ ਆਸਟ੍ਰੇਲੀਆ ਵਿੱਚ ਸੈਟਲ ਹੈ ਅਤੇ ਉੱਥੇ ਵੀ ਉਸ ਦਾ ਰੈਸਟੋਰੈਂਟ ਦਾ ਕੰਮ ਹੈ। ਉਨ੍ਹਾਂ ਵੱਲੋਂ ਹੁਣ ਇਸ ਖਾਸ ਡਿਸ਼ ਨੂੰ ਆਸਟ੍ਰੇਲੀਆ ਵਿਖੇ ਵੀ ਤਿਆਰ ਕੀਤਾ (The special dish is prepared in Australia) ਜਾਂਦਾ ਹੈ ਅਤੇ ਉੱਥੇ ਰਹਿ ਰਹੇ ਪੰਜਾਬੀ ਇਸ ਨੂੰ ਬੜੇ ਚਾਅ ਨਾਲ ਖਾਂਦੇ। ਇੱਥੋਂ ਤੱਕ ਕਿ ਆਸਟ੍ਰੇਲੀਆ ਤੋਂ ਉਨ੍ਹਾਂ ਦੇ ਭਰਾ ਦੇ ਬੱਚੇ ਵੀ ਜਦੋਂ ਇੰਡੀਆ ਆਉਂਦੇ ਹਨ ਤਾਂ ਇਸ ਖਾਸ ਡਿਸ਼ ਨੂੰ ਤਿਆਰ ਕਰਨ ਦੇ ਤਰੀਕੇ ਸਿੱਖ ਕੇ ਜਾਂਦੇ ਹਨ।

ਉਨ੍ਹਾਂ ਦੇ ਮੁਤਾਬਕ ਅੱਜ ਉਹ ਜਲੰਧਰ ਵਿੱਚ ਹੀ ਨਹੀਂ ਬਲਕਿ ਜਲੰਧਰ ਤੋਂ ਇਲਾਵਾ ਆਸਟ੍ਰੇਲੀਆ ਅਤੇ ਕੈਨੇਡਾ ਵਿੱਚ ਵੀ ਇਹ ਕੰਮ ਖੋਲ੍ਹਣ ਜਾ ਰਹੇ ਹਨ । ਰਮਨਦੀਪ ਦੇ ਮੁਤਾਬਕ ਉਨ੍ਹਾਂ ਦਾ ਵੱਡਾ ਭਰਾ ਜੋ ਕਿ ਆਸਟ੍ਰੇਲੀਆ ਵਿਚ ਰਹਿੰਦਾ ਹੈ ਇਸ ਡਿਸ਼ ਨੂੰ ਉੱਥੇ ਲੈ ਕੇ ਜਾ ਰਿਹਾ ਹੈ ਤਾਂ ਕਿ ਉੱਥੇ ਰਹਿ ਰਹੇ ਪੰਜਾਬੀਆਂ ਨੂੰ ਵੀ ਇਸ ਨੂੰ ਸਰਵ ਕੀਤਾ ਜਾ ਸਕੇ । ਉਨ੍ਹਾਂ ਦੇ ਮੁਤਾਬਕ ਇਸੇ ਕੰਮ ਲਈ ਆਸਟ੍ਰੇਲੀਆ ਤੋਂ ਉਨ੍ਹਾਂ ਦਾ ਭਤੀਜਾ ਇੱਥੇ ਆਇਆ ਹੋਇਆ ਹੈ ਤਾਂ ਕਿ ਉਹ ਇਸ ਨੂੰ ਪੂਰੀ ਤਰ੍ਹਾਂ ਸਿਖ ਸਕੇ।

ਰਮਨਦੀਪ ਦੱਸਦੇ ਨੇ ਕਿ ਜਦ ਉਨ੍ਹਾਂ ਦੇ ਪਿਤਾ ਜੀ ਸ਼ਗਨਾਂ ਦੇ ਜਲੰਧਰ ਆ ਕੇ ਇਹ ਕਾਰੋਬਾਰ ਸ਼ੁਰੂ ਕੀਤਾ ਸੀ ਤਾਂ ਉਸਦੇ ਨਾਲ ਦੇਸੀ ਘਿਓ ਦੀਆਂ ਪੂਰੀਆਂ ਦੀ ਵੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਮੁਤਾਬਕ ਅੱਜ ਉਨ੍ਹਾਂ ਦੀ ਦੁਕਾਨ ਉੱਪਰ ਬਣਨ ਵਾਲੀਆਂ ਦੇਸੀ ਘਿਓ ਦੀਆਂ ਪੂਰੀਆਂ ਅਤੇ ਖ਼ਾਸ ਤਰ੍ਹਾਂ ਨਾਲ ਬਣਾਏ ਗਏ ਅਚਾਰ ਪੰਜ ਕਿਸਮ ਦੇ ਆਚਾਰ ਦਾ ਸੁਆਦ ਵੀ ਦੂਰੋਂ ਦੂਰੋਂ ਲੋਕ ਚੱਖਣ ਲਈ ਆਉਂਦੇ ਹਨ।

ਰਮਨਦੀਪ ਨੇ ਕਿਹਾ ਕਿ ਭਵੇਂ ਉਨ੍ਹਾਂ ਦੀ ਦੁਕਾਨ ਜਲੰਧਰ ਦੇ ਸਭ ਤੋਂ ਸੰਕਰੇ ਬਾਜ਼ਾਰ ਵਿੱਚ ਇਕ ਛੋਟੀ ਜਿਹੀ ਦੁਕਾਨ ਹੈ ਲੇਕਿਨ ਸ਼ਹਿਰ ਦੀ ਸਭ ਤੋਂ ਪੁਰਾਣੀਆਂ ਦੁਕਾਨਾਂ ਵਿੱਚੋਂ ਇੱਕ ਦੁਕਾਨ ਅਤੇ ਖਾਸ ਤੌਰ ਉੱਤੇ ਜੋ ਡਿਸ਼ ਉਹ ਬਣਾਉਂਦੇ ਨੇ ਉਸ ਨੂੰ ਦੇਖਦੇ ਹੋਏ ਅੱਜ ਇਸ ਦੇ ਚਰਚੇ ਸਿਰਫ ਜਲੰਧਰ ਪੰਜਾਬ ਵਿੱਚ ਹੀ ਨਹੀਂ ਬਲਕਿ ਦੁਨੀਆਂ ਦੇ ਕੋਨੇ ਕੋਨੇ ਵਿੱਚ ਰਹਿ ਰਹੇ ਪੰਜਾਬੀਆਂ ਵਿੱਚ ਹਨ।

ਇਹ ਵੀ ਪੜ੍ਹੋ: ਮਜੀਠੀਆ ਮਾਣਹਾਨੀ ਕੇਸ ਵਿੱਚ ਸੰਜੇ ਸਿੰਘ ਦੀ ਹੋਈ ਪੇਸ਼ੀ, ਸੰਜੇ ਸਿੰਘ ਨੇ ਕਿਹਾ ਮਜੀਠੀਆ ਖ਼ਿਲਾਫ਼ ਜੋ ਬੋਲਿਆ ਉਹ ਸਭ ਕੁੱਝ ਸੱਚ

ਉ੍ਧੱਰ ਰਮਨਦੀਪ ਦਾ ਭਤੀਜਾ ਸੌਰਭ ਜਿਸ ਦੇ ਪਿਤਾ ਆਸਟਰੇਲੀਆ ਵਿੱਚ ਰਹਿੰਦੇ ਹਨ ਉਹ ਵੀ ਅੱਜਕੱਲ੍ਹ ਜਲੰਧਰ ਆਇਆ ਹੋਇਆ ਹੈ ਜਿਸ ਦਾ ਮਕਸਦ ਆਪਣੇ ਬਾਪ ਦਾਦੇ ਵੱਲੋਂ ਬਣਾਈ ਗਈ ਇਸ ਖਾਸ ਡਿਸ਼ ਨੂੰ ਬਣਾਉਣਾ ਸਿੱਖਣਾ ਹੈ। ਸੌਰਭ ਦੇ ਮੁਤਾਬਕ ਉਹ ਖਾਸ ਤੌਰ ਉੱਤੇ ਆਸਟ੍ਰੇਲੀਆ ਤੋਂ ਜਲੰਧਰ ਇਸ ਕੰਮ ਲਈ ਆਇਆ ਹੈ ਤਾਂ ਕਿ ਉਹ ਇਸ ਡਿਸ਼ ਨੂੰ ਬਣਾਉਣਾ ਅਤੇ ਸਰਵ ਕਰਨਾ ਪੂਰੀ ਤਰ੍ਹਾਂ ਸਿੱਖ ਸਕੇ ।

ਉਸ ਦੇ ਮੁਤਾਬਿਕ ਉਸ ਦੇ ਪਿਤਾ ਦਾ ਆਸਟ੍ਰੇਲੀਆ ਵਿੱਚ ਇਕ ਰੈਸਟੋਰੈਂਟ ਹੈ ਅਤੇ ਉਹ ਚਾਹੁੰਦੇ ਨੇ ਕਿ ਉਥੇ ਇਸ ਪਾਕਿਸਤਾਨੀ ਡਿਸ਼ ਨੂੰ ਖ਼ਾਸ ਤੌਰ ਉੱਤੇ ਗਾਹਕਾਂ ਨੂੰ ਸਰਵ ਕੀਤਾ ਜਾਏ ਜਿਸ ਨੂੰ ਅੱਜ ਵੀ ਉਨ੍ਹਾਂ ਦੇ ਬਾਪ ਦਾਦਿਆਂ ਵੱਲੋਂ ਜੀਵਿਤ ਰੱਖਿਆ ਗਿਆ ਹੋਇਆ ਹੈ ।

Last Updated : Oct 31, 2022, 7:54 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.