ਜਲੰਧਰ: ਬਾਲ ਮਜ਼ਦੂਰੀ ਵਿਰੁੱਧ ਕਾਰਵਾਈ ਕਰਦਿਆਂ ਪੁਲਿਸ ਨੇ ਦੋ ਫੈਕਟਰੀਆਂ ਵਿੱਚੋਂ 48 ਬਾਲ ਮਜ਼ਦੂਰਾਂ ਨੂੰ ਛੁਡਾਇਆ ਹੈ। ਇਨ੍ਹਾਂ ਵਿੱਚ 35 ਲੜਕੇ ਅਤੇ 13 ਲੜਕੀਆਂ ਸ਼ਾਮਲ ਹਨ। ਜਲੰਧਰ-ਕਪੂਰਥਲਾ ਰੋਡ 'ਤੇ ਇਹ ਫੈਕਟਰੀਆਂ ਜੇ.ਕੇ. ਰਬੜ ਇੰਡਸਟਰੀ ਪ੍ਰਾਈਵੇਟ ਲਿਮਟਿਡ ਯੂਨਿਟ ਅਤੇ ਜੇ.ਕੇ. ਪੌਲੀਮੇਰ ਇੰਡਸਟਰੀ ਵਰਿਆਣਾ ਲੈਦਰ ਕੰਪਲੈਕਸ ਵਿਖੇ ਸਥਿਤ ਹਨ।
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਐਨ.ਜੀ.ਓ. 'ਬਚਪਨ ਬਚਾਉ ਅੰਦੋਲਨ' ਨੇ ਫੈਕਟਰੀਆਂ ਵਿੱਚ ਬਾਲ ਮਜ਼ਦੂਰੀ ਬਾਰੇ ਸੂਚਨਾ ਦਿੱਤੀ ਸੀ। ਸੂਚਨਾ 'ਤੇ ਵਧੀਕ ਡੀਸੀ ਪੁਲਿਸ-1 ਵਤਸਲ ਗੁਪਤਾ ਦੀ ਅਗਵਾਈ ਹੇਠ ਬਾਲ ਮਜ਼ਦੂਰਾਂ ਨੂੰ ਲੱਭ ਕੇ ਫੈਕਟਰੀ ਵਿੱਚੋਂ ਛੁਡਾਇਆ ਗਿਆ। ਇਨ੍ਹਾਂ ਵਿੱਚ 35 ਲੜਕੇ ਅਤੇ 13 ਲੜਕੀਆਂ ਹਨ।
ਉਨ੍ਹਾਂ ਦੱਸਿਆ ਕਿ ਲੜਕੀਆਂ ਨੂੰ ਕੋਵਿਡ-19 ਤਹਿਤ ਆਈਸੋਲੇਟ ਕਰਨ ਲਈ ਸ਼ੈਲਟਰ ਹੋਮ ਵਿਖੇ ਭੇਜਿਆ ਗਿਆ ਹੈ ਅਤੇ ਲੜਕਿਆਂ ਨੂੰ ਚਿਲਡਰਨ ਹੋਮ ਹੁਸ਼ਿਆਰਪੁਰ ਵਿਖੇ ਭੇਜਿਆ ਗਿਆ ਹੈ।
-
13 girls were accommodated in children home for girls and they have been isolated from other children in shelter home as per COVID protocols and 35 boys have been sent to children home Hoshiarpur.
— Government of Punjab (@PunjabGovtIndia) August 8, 2020 " class="align-text-top noRightClick twitterSection" data="
(2/2)
">13 girls were accommodated in children home for girls and they have been isolated from other children in shelter home as per COVID protocols and 35 boys have been sent to children home Hoshiarpur.
— Government of Punjab (@PunjabGovtIndia) August 8, 2020
(2/2)13 girls were accommodated in children home for girls and they have been isolated from other children in shelter home as per COVID protocols and 35 boys have been sent to children home Hoshiarpur.
— Government of Punjab (@PunjabGovtIndia) August 8, 2020
(2/2)
ਉਨ੍ਹਾਂ ਦੱਸਿਆ ਕਿ ਬਾਲ ਮਜਦੂਰੀ ਕਾਨੂੰਨ ਤਹਿਤ ਫੈਕਟਰੀ ਮਾਲਕਾਂ ਅਤੇ ਬੱਚਿਆਂ ਨੂੰ ਸਪਲਾਈ ਕਰਨ ਵਾਲੇ ਠੇਕੇਦਾਰ ਵਿਰੁੱਧ ਕੇਸ ਦਰਜ ਕਰਕੇ ਕਾਰਵਾਈ ਅਰੰਭ ਦਿੱਤੀ ਗਈ ਹੈ।