ਜਲੰਧਰ: ਸਪੈਸ਼ਲ ਉਪਰੇਸ਼ਨ ਯੂਨਿਟ ਕਮਿਨਸ਼ਨਰੇਟ ਜਲੰਧ ਦੀ ਟੀਮ ਵੱਲੋਂ 3 ਵਿਅਕਤੀਆਂ ਨੂੰ 2 ਕਿਲੋ ਅਫੀਮ (opium) ਅਤੇ ਕਰੇਟਾ ਗੱਡੀ ਸਮੇਤ ਬਰਾਮਦ ਕੀਤਾ ਹੈ।ਸਪੈਸ਼ਲ ਉਪਰੇਸ਼ਨ ਯੂਨਿਟ ਕਮਿਸ਼ਨਰੇਟ ਜਲੰਧਰ ਦੀ ਪੁਲਿਸ ਟੀਮ ਚੈਕਿੰਗ ਦੌਰਾਨ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਨੇੜੇ ਪਰਾਗਪੁਰ ਚੂੰਗੀ ਜੀ.ਟੀ.ਰੋਡ ਜਲੰਧਰ ਮੋਜੂਦ ਸੀ ਕਿ ਇੱਕ ਗੱਡੀ ਮਾਰਕਾ ਕਰੇਟਾ ਨੰਬਰੀ PB10-FH-9207 ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਕਤ ਗੱਡੀ ਵਿੱਚ ਸਵਾਰ ਦੋ ਵਿਅਕਤੀਆਂ ਨੇ ਮੌਕਾ ਤੋਂ ਖਿਸਕਣ ਦੀ ਕੋਸ਼ਿਸ਼ ਕੀਤੀ ਪਰ ਕਾਬੂ ਕਰ ਲਿਆ ਗਿਆ।
ਡੀਸੀਪੀ ਗੁਰਮੀਤ ਸਿੰਘ ਨੇ ਦੱਸਿਆ ਹੈ ਕਿ ਮੁਲਜ਼ਮ ਗੁਰਪ੍ਰੀਤ ਸਿੰਘ ਨੇ ਮੰਨਿਆ ਕਿ ਉਹ ਟਰੱਕ ਡਰਾਈਵਰ ਹੈ ਅਤੇ ਬਰਮਪੁਰ (ਉੜੀਸਾ) ਤੋਂ ਅਫੀਮ ਲਿਆ ਕੇ ਆਪਣੇ ਸਾਥੀਆਂ ਗ੍ਰਿਫਤਾਰ ਦੋਸ਼ੀ ਦਵਿੰਦਰ ਸਿੰਘ ਅਤੇ ਇੱਕ ਹੋਰ ਸਾਥੀ ਕੁਲਦੀਪ ਸਿੰਘ ਪੁੱਤਰ ਸੰਤ ਸਿੰਘ ਵਾਸੀ ਪਿੰਡ ਦਹਿੜੂ ਜਿਲ੍ਹਾ ਲੁਧਿਆਣਾ ਰਾਹੀ ਅੱਗੇ ਸਪਲਾਈ ਕਰਦੇ ਹਨ। ਤੀਸਰੇ ਸਾਥੀ ਕੁਲਦੀਪ ਸਿੰਘ ਨੂੰ ਵੀ ਗ੍ਰਿਫ਼ਤਾਰ (Arrested) ਕਰਕੇ 01 ਕਿੱਲੋਗ੍ਰਾਮ ਅਫੀਮ ਬਰਾਮਦ ਕੀਤੀ ਹੈ।ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦਵਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਕੁਲਦੀਪ ਸਿੰਘ ਵਾਸੀ ਲੁਧਿਆਣਾ ਦੇ ਹਨ।
ਮੁਲਜ਼ਮ ਗੁਰਪ੍ਰੀਤ ਸਿੰਘ ਉਮਰ 48 ਸਾਲ ਹੈ ਜੋ ਦਸਵੀਂ ਕਲਾਸ ਕਰਨ ਤੋਂ ਬਾਅਦ ਟਰ4ਕ ਡਰਾਇਵਰੀ ਕਰਨ ਲੱਗ ਗਿਆ ਸੀ ਅਤੇ ਬਾਹਰਲੀ ਸਟੇਟ ਬਰਮਪੁਰ ਤੋਂ ਅਫੀਮ ਲਿਆ ਕੇ ਪੰਜਾਬ ਵਿਚ ਸਪਲਾਈ ਕਰਦਾ ਸੀ।ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਬਰਮਪੁਰ ਉੜੀਸਾ ਤੋਂ ਅਫੀਮ 4000/-ਰੁਪਏ ਪ੍ਰਤੀ ਸ਼ਟਾਂਕ,80,000/- ਰੁਪਏ ਪ੍ਰਤੀ ਕਿੱਲੋ ਖਰੀਦ ਕਰਕੇ ਅੱਗੇ 5000/- ਪ੍ਰਤੀ ਸ਼ਟਾਂਕ 1,00000/- ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਅੱਗੇ ਵੇਚ ਦਿੰਦਾ ਹੈ।ਦਵਿੰਦਰ ਸਿੰਘ ਵੀ ਗੁਰਪ੍ਰੀਤ ਤੋਂ ਅਫੀਮ ਲੈ ਕੇ ਅੱਗੇ ਸਪਲਾਈ ਕਰਦਾ ਸੀ।
ਮੁਲਜ਼ਮ ਕੁਲਦੀਪ ਸਿੰਘ ਦੀ ਉਮਰ 42 ਸਾਲ ਹੈ। ਜਿਸਨੇ ਦਸਵੀਂ ਤੱਕ ਦੀ ਪੜਾਈ ਕੀਤੀ ਹੈ ਅਤੇ ਪੇਸ਼ੇ ਵਜੋਂ ਦੁੱਧ ਸਪਲਾਈ ਕਰਨ ਦਾ ਕੰਮ ਕਰਦਾ ਹੈ। ਜੋ ਆਪਣੇ ਸਾਥੀ ਮੁਲਜ਼ਮ ਗੁਰਪ੍ਰੀਤ ਸਿੰਘ ਦੇ ਘਰ ਵੀ ਦੁੱਧ ਪਾਉਂਦਾ ਸੀ। ਗੁਰਪ੍ਰੀਤ ਸਿੰਘ ਨੇ ਕੁਲਦੀਪ ਸਿੰਘ ਪਾਸੋਂ ਵਿਆਜ 'ਤੇ ਪੈਸੇ ਲਏ ਸਨ। ਜੋ ਵਾਪਸ ਨਹੀਂ ਕਰ ਰਿਹਾ ਸੀ ਤਾਂ ਗੁਰਪ੍ਰੀਤ ਸਿੰਘ ਨੇ ਕੁਲਦੀਪ ਸਿੰਘ ਨੂੰ ਕਿਹਾ ਕਿ ਉਹ ਬਰਮਪੁਰ ਉੜੀਸਾ ਤੋਂ ਅਫੀਮ ਲੈ ਕੇ ਆਉਂਦਾ ਹੈ।ਜੋ ਕੁਲਦੀਪ ਸਿੰਘ ਨੂੰ 5000/- ਪ੍ਰਤੀ ਸ਼ਟਾਂਕ 1,00000/ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਦੇ ਦੇਵੇਗਾ ਅਤੇ ਉਹ ਅੱਗੇ ਆਪਣੇ ਹਿਸਾਬ ਨਾਲ ਮਹਿੰਗੇ ਭਾਅ ਵਿੱਚ ਵੇਚ ਕੇ ਉਸਦੇ ਵਿਆਜ ਤੇ ਲਏ ਪੈਸੇ ਵਾਪਸ ਲੈ ਸਕਦਾ ਹੈ।ਜਿਸ ਤੇ ਕੁਲਦੀਪ ਸਿੰਘ ਨੇ ਲਾਲਚ ਵਿੱਚ ਆ ਕੇ ਗੁਰਪ੍ਰੀਤ ਸਿੰਘ ਪਾਸੋਂ 5000/- ਪ੍ਰਤੀ ਸ਼ਟਾਂਕ 1,00000/- ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਖਰੀਦ ਕਰਕੇ ਮਹਿੰਗੇ ਭਾਅ ਤੇ ਵੇਚਣ ਲੱਗ ਪਿਆ।
ਇਹ ਵੀ ਪੜੋ: ਸਾਬਕਾ ਕੌਂਸਲਰ ਦੀ ਗੁੰਡਾਗਰਦੀ ਸੀਸੀਟੀਵੀ ’ਚ ਕੈਦ, ਨੌਜਵਾਨ ਦੀ ਲਾਹੀ ਪੱਗ !