ਜਲੰਧਰ: ਅਕਸਰ ਵਿਵਾਦਾਂ ਵਿੱਚ ਰਹਿਣ ਵਾਲੀ ਖਾਕੀ ਇੱਕ ਵਾਰ ਫੇਰ ਵਿਵਾਦਾਂ 'ਚ ਘਿਰਦੀ ਨਜ਼ਰ ਆ ਰਹੀ ਹੈ। ਜ਼ਿਲ੍ਹਾ ਦੇ ਸ਼ਹਿਰ ਫਗਵਾੜਾ ਦੇ ਪਿੰਡ ਖੰਗੂੜਾ (Khangura village of Phagwara town) ਦੇ ਇੱਕ 16 ਸਾਲ ਦੇ ਨਾਬਾਲਿਗ ਨੌਜਵਾਨ ਨੂੰ ਸਬ ਇੰਸਪੈਕਟਰ ਨੇ ਥਾਣੇ ਵਿੱਚ ਲਜਾਕੇ ਨਾਜਾਇਜ਼ ਕੁੱਟਮਾਰ ਕੀਤੀ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਪੀੜਤ ਨੌਜਵਾਨ ਨੇ ਕਿਹਾ ਕਿ 2 ਪੁਲਿਸ ਮੁਲਾਜ਼ਮ (Police officer) ਉਨ੍ਹਾਂ ਦੇ ਘਰ ਉਸ ਦੇ ਭਰਾ ਨੂੰ ਲੈਣ ਲਈ ਆਏ ਸਨ, ਪਰ ਉਸ ਦਾ ਭਰਾ ਘਰ ਨਾ ਹੋਣ ‘ਤੇ ਪੁਲਿਸ ਨੇ ਉਸ ਨਾਬਾਲਿਗ ਲਵਪ੍ਰੀਤ ਨਾਮ ਦੇ ਨੌਜਵਾਨ ਨੂੰ ਆਪਣੇ ਨਾਲ ਲੈ ਕੇ ਥਾਣੇ ਚਲੇਗੀ। ਜਿੱਥੇ ਉਸ ਨਾਲ ਕੁੱਟਮਾਰ ਕੀਤੀ ਗਈ। ਹਾਲਾਂਕਿ ਕੈਮਰੇ ਸਾਹਮਣੇ ਵੀ ਪੁਲਿਸ ਮੁਲਾਜ਼ਮ (Police officer) ਨੇ ਕਿਹਾ ਕਿ ਉਨ੍ਹਾਂ ਤੋਂ ਗਲਤੀ ਹੋ ਗਈ ਹੈ।
ਪੀੜਤ ਨੌਜਵਾਨ ਨੇ ਦੱਸਿਆ ਕਿ ਥਾਣੇ ਲਿਜਾਣ ਉਪਰੰਤ ਪੁਲਿਸ ਮੁਲਾਜ਼ਮਾਂ (Police officer) ਨੇ ਮੈਨੂੰ ਚੱਪਲਾਂ ਉਤਾਰਨ ਲਈ ਕਿਹਾ ਜਿਸ ਉਪਰੰਤ ਇੱਕ ਮੁਲਾਜ਼ਮ ਨੇ ਮੇਰੇ ਹੱਥ ਪਕੜ ਲਏ ਅਤੇ ਦੂਸਰੇ ਪੁਲਿਸ ਮੁਲਾਜ਼ਮ ਨੇ ਮੇਰੀਆਂ ਚੱਪਲਾਂ ਦੇ ਨਾਲ ਮੈਨੂੰ ਮਾਰਿਆ। ਪੀੜਤ ਨੇ ਦੱਸਿਆ ਕਿ ਉਹ ਜ਼ਬਰਦਸਤੀ ਮੇਰੇ ਕੋਲੋਂ ਉਗਲਵਾਉਣਾ ਚਾਹੁੰਦੇ ਸੀ ਕਿ ਮੇਰੇ ਭਰਾ ਨੇ ਵਾਰਦਾਤ ਵਿੱਚ ਕਿਸੇ ਦਾ ਸਿਰ ਪਾੜਿਆ ਹੈ। ਜਦ ਕਿ ਮੇਰੇ ਭਰਾ ਨੇ ਕਿਸੇ ਵੀ ਵਾਰਦਾਤ ਵਿੱਚ ਇਹੋ ਜਿਹੀ ਘਟਨਾ ਨੂੰ ਅੰਜਾਮ ਨਹੀਂ ਦਿੱਤਾ। ਉਸ ਉਪਰੰਤ ਮੇਰਾ ਭਰਾ ਮੈਨੂੰ ਥਾਣਿਓਂ ਲੈ ਆਇਆ ਤੇ ਸਿਵਲ ਹਸਪਤਾਲ ਫਗਵਾੜਾ (Civil Hospital Phagwara) ‘ਚ ਭਰਤੀ ਕਰਵਾ ਦਿੱਤਾ।
ਇਸ ਮਾਮਲੇ ਵਿੱਚ ਜਦ ਥਾਣਾ ਸਦਰ ਦੇ ਸਬ ਇੰਸਪੈਕਟਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਆਪਣੇ ‘ਤੇ ਲਗਾਏ ਸਾਰੇ ਇਲਜ਼ਾਮਾਂ ਨੂੰ ਦਰਕਿਨਾਰ ਕਰਦੇ ਹੋਏ ਕਿਹਾ ਕੀ ਉਨ੍ਹਾਂ ਵੱਲੋਂ ਫੋਨ ਦੇ ਉੱਪਰ ਜ਼ਰੂਰ ਗਾਲੀ ਗਲੋਚ ਦੀ ਗੱਲ ਕੀਤੀ ਹੈ, ਪਰ ਨੌਜਵਾਨ ਪਰ ਕਿਸੇ ਤਰ੍ਹਾਂ ਦਾ ਵੀ ਅੱਤਿਆਚਾਰ ਜਾਂ ਕੁੱਟਮਾਰ ਨਹੀਂ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਵੱਲੋਂ ਪੁੱਛ ਪੜਤਾਲ ਕਰ ਕੇ ਨਾਬਾਲਗ ਨੌਜਵਾਨ ਨੂੰ ਛੱਡ ਦਿੱਤਾ ਹੈ।
ਇਹ ਵੀ ਪੜ੍ਹੋ:ਮੋਹਾਲੀ ਹਮਲਾ ਮਾਮਲਾ: ਪੰਜਾਬ ਪੁਲਿਸ ਨੇ 2 ਸ਼ੱਕੀ ਨੌਜਵਾਨਾਂ ਨੂੰ ਹਿਰਾਸਤ 'ਚ ਲਿਆ