ਜਲੰਧਰ: ਸੂਬੇ ਵਿੱਚ ਸੜਕ ਦੁਰਘਟਨਾਵਾਂ ਦਿਨ ਬ ਦਿਨ ਵਧਦੀਆਂ ਜਾ ਰਹੀਆਂ ਹਨ। ਜਲੰਧਰ ਦੇ ਫਗਵਾੜਾ ਵਿੱਚ ਭਿਆਨਕ ਸੜਕ ਹਾਦਸੇ ਵਿੱਚ 4 ਲੋਕ ਜ਼ਖ਼ਮੀ ਹੋ ਗਏ ਹਨ ਜਦਕਿ ਇੱਕ ਦੀ ਮੌਕੇ ’ਤੇ ਹੀ ਮੌਤ ਹੋ ਗਈ (1 killed, 4 injured in road accident at Phagwara) ਹੈ।
ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਕਾਰ ਸਵਾਰ ਵਿਅਕਤੀ ਅੰਮ੍ਰਿਤਸਰ ਤੋਂ ਚੰਡੀਗੜ੍ਹ ਹਾਈਕੋਰਟ ਵਿਖੇ ਵਕੀਲ ਨੂੰ ਮਿਲਣ ਲਈ ਜਾ ਰਹੇ ਸਨ ਕਿ ਫਗਵਾੜਾ ਚੰਡੀਗੜ੍ਹ ਬਾਈਪਾਸ ‘ਤੇ ਅੱਗੇ ਜਾ ਰਹੀ ਕਾਰ ਵੱਲੋਂ ਬਰੇਕ ਮਾਰਨ ‘ਤੇ ਉਨਾਂ ਦੀ ਕਾਰ ਦੇ ਡਰਾਇਵਰ ਵੱਲੋਂ ਬਰੇਕ ਮਾਰਦੇ ਸਮੇਂ ਕਾਰ ਦਾ ਟਾਇਰ ਫੱਟ ਗਿਆ ਜਿਸ ਨਾਲ ਉਹ ਬੁਰੀ ਤਰਾਂ ਜ਼ਖ਼ਮੀ ਹੋ ਗਏ। ਜ਼ਖ਼ਮੀ ਹਾਲਤ ਵਿੱਚ ਉਨ੍ਹਾਂ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਿਲ ਕਰਵਾਇਆ ਗਿਆ।
ਓਧਰ ਸਿਵਲ ਹਸਪਤਾਲ ਫਗਵਾੜਾ ਦੇ ਡਾਕਟਰ ਨੇ ਦੱਸਿਆ ਕਿ ਹਸਪਤਾਲ ਵਿਖੇ ਸਵੇਰੇ 9 ਵਜੇ ਦੇ ਕਰੀਬ ਸੜਕੀ ਹਾਦਸੇ ਵਿੱਚ ਜ਼ਖ਼ਮੀ ਹੋਏ 5 ਵਿਅਕਤੀ ਆਏ ਸਨ ਜਿੰਨਾਂ ਵਿੱਚੋਂ ਬਲਵੰਤ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ 4 ਜ਼ਖ਼ਮੀਆਂ ਵਿੱਚੋਂ ਦੋ ਦੀ ਹਾਲਤ ਗੰਭੀਰ ਬਣੀ ਹੋਈ ਸੀ ਜਿੰਨ੍ਹਾਂ ਇਲਾਜ ਲਈ ਰੈਫਰ ਕਰ ਦਿੱਤਾ ਹੈ। ਇਸਦੇ ਨਾਲ ਹੀ 2 ਲੋਕਾਂ ਦਾ ਇਲਾਜ ਹਸਪਤਾਲ ਵਿਖੇ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ:ਤੇਜ਼ ਰਫ਼ਤਾਰ ਕਾਰ ਨੇ ਮਾਰੀ ਰਹੇੜੀ ਅਤੇ ਸਕਟੂਰੀ ਸਵਾਰ ਨੂੰ ਟੱਕਰ