ਹੁਸ਼ਿਆਰਪੁਰ: ਪਿੰਡ ਕੋਟਲਾ ਗੌਂਸਪੁਰ ਦੇ ਸਰਪੰਚ (Sarpanch of village Kotla Gonspur) ਵੱਲੋਂ ਪਿੰਡ ਦੀ ਨੁਹਾਰ ਬਦਲਣ ਦਾ ਸੁਪਨਾ ਦੇਖ ਕੇ ਪਿੰਡ ਵਿੱਚ ਵੱਡੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਜਿਸ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਜਿੱਥੇ ਅੱਜ ਤੱਕ ਕਈ ਪਿੰਡਾਂ ਵਿੱਚ ਸਰਪੰਚਾਂ (Sarpanch) ਵੱਲੋਂ ਲੋਕਾਂ ਨੂੰ ਗਲੀਆਂ ਨਾਲੀਆਂ ਤੱਕ ਹੀ ਸੀਮਤ ਰੱਖਿਆ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਸ਼ਹਿਰ ਹੁਸ਼ਿਆਰਪੁਰ ਦੇ ਚਿੰਤਪੂਰਨੀ ਰੋਡ ‘ਤੇ ਸਥਿਤ ਪਿੰਡ ਕੋਟਲਾ ਗੌਂਸਪੁਰ ਦੇ ਸਰਪੰਚ ਵੱਲੋਂ ਪਿੰਡ ਦੀ ਨੁਹਾਰ ਬਦਲਣ ਦਾ ਸੁਪਨਾ ਦੇਖ ਕੇ ਪਿੰਡ ਵਿੱਚ ਵੱਡੇ ਵਿਕਾਸ ਕਾਰਜ ਕਰਵਾਏ ਜਾ ਰਹੇ ਨੇ ਜਿਸ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ।
ਪਿੰਡ ਦੇ ਸਰਪੰਚ ਮਨਪ੍ਰੀਤ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਿੰਡ ਵਿੱਚ ਤਕਰੀਬਨ 60 ਫ਼ੀਸਦ ਤੋਂ ਜ਼ਿਆਦਾ ਇਲਾਕੇ ਵਿੱਚ ਗੰਦੇ ਪਾਣੀ ਦੀ ਨਿਕਾਸੀ ਲਈ ਅੰਡਰ ਗਰਾਊਂਡ ਪਾਈਪ ਸੀਵਰੇਜ (Underground pipe sewerage) ਪਾ ਦਿੱਤਾ ਗਿਆ ਹੈ ਅਤੇ ਉਸ ਉੱਪਰ ਹੁਣ ਇੰਟਰਲੌਕ ਟਾਈਲਾਂ ਲਗਾਉਣ ਦਾ ਕੰਮ ਚੱਲ ਰਿਹਾ ਹੈ। ਇਸ ਤੋਂ ਇਲਾਵਾ ਪਿੰਡ ਦੇ ਸ਼ਮਸ਼ਾਨਘਾਟ ਦੀ ਨੁਹਾਰ ਨੂੰ ਬਦਲਦਿਆਂ ਜਿੱਥੇ ਵੱਡੀ ਗਿਣਤੀ ਵਿੱਚ ਰੁੱਖ ਲਗਾਏ ਗਏ ਨੇ ਉੱਥੇ ਹੀ ਪਿੰਡ ਵਿਚ ਧਰਮਸ਼ਾਲਾ ਦੇ ਲੈਂਟਰ ਤੋਂ ਇਲਾਵਾ ਪਿੰਡ ਵਿਚ ਟਿਊਬਵੈੱਲ ਦਾ ਬੋਰ ਵੀ ਹੋ ਚੁੱਕਾ ਹੈ ਅਤੇ ਜਲਦ ਹੀ ਲੋਕਾਂ ਦੀ ਲੰਬੇ ਸਮੇਂ ਤੋਂ ਪਾਣੀ ਦੀ ਸਮੱਸਿਆ ਦਾ ਵੀ ਹੱਲ ਹੋ ਗਿਆ ਹੈ।
ਨੌਜਵਾਨ ਸਰਪੰਚ ਨੇ ਦੱਸਿਆ ਕਿ ਪਿੰਡ ਵਿਚ ਜਿਹੜੀਆਂ ਗਲੀਆਂ ਬਣਨੀਆਂ ਬਾਕੀ ਰਹਿ ਗਈਆਂ ਨੇ ਉਹ ਵੀ ਬਹੁਤ ਥੋੜ੍ਹੇ ਸਮੇਂ ਵਿੱਚ ਬਣ ਕੇ ਸਾਰਾ ਕੰਮ ਮੁਕੰਮਲ ਹੋ ਜਾਵੇਗਾ। ਦੂਜੇ ਪਾਸੇ ਨੌਜਵਾਨ ਸਰਪੰਚ ਵੱਲੋਂ ਲਗਾਤਾਰ ਪਿੰਡ ਦੀ ਨੁਹਾਰ ਬਦਲਣ ਲਈ ਗਲੀ ਗਲੀ ਵਿੱਚ ਖੁਦ ਜਾ ਕੇ ਕਰਵਾਏ ਜਾ ਰਹੇ ਕੰਮਾਂ ਦੀ ਚਾਰੇ ਪਾਸੇ ਸ਼ਲਾਘਾ ਹੋ ਚੁੱਕੀ ਹੈ ਅਤੇ ਲੋਕ ਇਸ ਨੌਜਵਾਨ ਸਰਪੰਚ ਨੂੰ ਸਨਮਾਨਤ ਕਰਨ ਲਈ ਥਾਂ ਥਾਂ ਉੱਤੇ ਬੁਲਾਰੇ ਹਨ।
ਇਹ ਵੀ ਪੜ੍ਹੋ: ਵਿਧਾਨ ਸਭਾ ਦੇ ਬਾਹਰ ਬੋਲੇ ਅਕਾਲੀ ਵਿਧਾਇਕ, ਕਿਹਾ- ਪੰਜਾਬ ਨਾਲ ਹੋਣ ਜਾ ਰਹੀ ਹੈ ਵੱਡੀ ਲੁੱਟ