ETV Bharat / state

ਪੁਲਿਸ ਥਾਣੇ ਬਾਹਰ ਬੱਚਿਆ ਸਮੇਤ ਧਰਨੇ ‘ਤੇ ਬੈਠੀ ਔਰਤ

author img

By

Published : Jun 1, 2022, 10:11 AM IST

ਮਾਹਿਲਪੁਰ ਥਾਣੇ (Mahilpur police station) ਦੇ ਬਾਹਰ ਇੱਕ ਔਰਤ ਆਪਣੇ ਬੱਚਿਆ ਸਮੇਤ ਧਰਨੇ ‘ਤੇ ਬੈਠ ਗਈ ਹੈ। ਪੀੜਤ ਔਰਤ ਨੇ ਪੁਲਿਸ (Police) ‘ਤੇ ਇਨਸਾਫ਼ ਨਾ ਦੇਣ ਦੇ ਇਲਜ਼ਾਮ ਲਗਾਏ ਹਨ। ਪੀੜਤ ਔਰਤ ਦੀ ਪਛਾਣ ਮਨਜੀਤ ਕੌਰ ਦੇ ਰੂਪ ਵਿੱਚ ਹੋਈ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਪੀੜਤ ਔਰਤ ਨੇ ਦੱਸਿਆ ਕਿ ਉਸ ਦਾ ਸੁਹਰਾ ਪਰਿਵਾਰ ਉਸ ਨਾਲ ਕੁੱਟਮਾਰ ਕਰਦਾ ਹੈ।

ਪੁਲਿਸ ਥਾਣੇ ਬਾਹਰ ਬੱਚਿਆ ਸਮੇਤ ਧਰਨੇ ‘ਤੇ ਬੈਠੀ ਔਰਤ
ਪੁਲਿਸ ਥਾਣੇ ਬਾਹਰ ਬੱਚਿਆ ਸਮੇਤ ਧਰਨੇ ‘ਤੇ ਬੈਠੀ ਔਰਤ

ਹੁਸ਼ਿਆਰਪੁਰ: ਮਾਹਿਲਪੁਰ ਥਾਣੇ (Mahilpur police station) ਦੇ ਬਾਹਰ ਇੱਕ ਔਰਤ ਆਪਣੇ ਬੱਚਿਆ ਸਮੇਤ ਧਰਨੇ ‘ਤੇ ਬੈਠ ਗਈ ਹੈ। ਪੀੜਤ ਔਰਤ ਨੇ ਪੁਲਿਸ (Police) ‘ਤੇ ਇਨਸਾਫ਼ ਨਾ ਦੇਣ ਦੇ ਇਲਜ਼ਾਮ ਲਗਾਏ ਹਨ। ਪੀੜਤ ਔਰਤ ਦੀ ਪਛਾਣ ਮਨਜੀਤ ਕੌਰ ਦੇ ਰੂਪ ਵਿੱਚ ਹੋਈ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਪੀੜਤ ਔਰਤ ਨੇ ਦੱਸਿਆ ਕਿ ਉਸ ਦਾ ਸੁਹਰਾ ਪਰਿਵਾਰ ਉਸ ਨਾਲ ਕੁੱਟਮਾਰ ਕਰਦਾ ਹੈ।

ਪੀੜਤ ਨੇ ਦੱਸਿਆ ਕਿ ਉਸ ਨੇ ਆਪਣੇ ਪਤੀ ਅਜੈਬ ਸਿੰਘ ਵਿਰੁੱਧ ਦਾਜ ਦਾ ਮਾਮਲਾ (The case of dowry) ਦਰਜ ਕਰਵਾਇਆ ਸੀ ਅਤੇ ਉਸ ਸਮੇਂ ਤੋਂ ਬਾਅਦ ਹੀ ਲਗਾਤਾਰ ਉਹ ਆਪਣੇ ਪਿੰਡ ਰਾਮਪੁਰ ਸੈਣੀਆਂ ਵਿਖ਼ੇ ਰਹਿ ਰਹੀ ਹੈ। ਉਸ ਨੇ ਦੱਸਿਆ ਕਿ ਉਸ ਆਪਣੇ ਸਹੁਰੇ ਘਰ ਵਸਣ ਲਈ ਇੱਕ ਅਦਾਲਤ ਵਿਚ ਕੇਸ ਵੀ ਕੀਤਾ ਹੋਇਆ ਹੈ ਜਿਹੜਾ ਗਵਾਹੀਆਂ ਆ ਚੁੱਕਾ ਹੈ। ਉਸ ਨੇ ਦੱਸਿਆ ਕਿ ਉਸ ਗਵਾਹੀ ਤੋਂ ਰੋਕਣ ਲਈ 24 ਮਈ ਦੀ ਸ਼ਾਮ 5 ਵਜੇ ਦੇ ਕਰੀਬ ਜਦੋਂ ਉਹ ਹੁਸ਼ਿਆਰਪੁਰ (Hoshiarpur) ਤੋਂ ਆਪਣੇ ਵਕੀਲ ਨਾਲ ਮਿਲ ਕੇ ਵਾਪਿਸ ਆ ਰਹੀ ਸੀ ਅਤੇ ਆਪਣੇ ਪਿੰਡ ਰਾਮਪੁਰ ਪਹੁੰਚੀ ਸੀ ਤਾਂ 2 ਕਾਰਾਂ ਵਿੱਚ ਆਏ ਲੋਕਾਂ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਇਸ ਨੂੰ ਅਗਵਾਹ ਕਰਨ ਦੀ ਕੋਸ਼ਿਸ਼ ਵੀ ਕੀਤੀ।

ਉਸ ਨੇ ਦੱਸਿਆ ਕਿ ਉਸ ਦੇ ਰੌਲਾ ਪਾਉਣ ਤੋਂ ਬਾਅਦ ਪਿੰਡ ਦੇ ਲੋਕ ਇੱਕਠੇ ਹੋ ਗਏ ਤਾਂ ਹਮਲਾਵਰ ਭੱਜ ਗਏ, ਪਰ ਇੱਕ ਵਿਅਕਤੀ ਅਤੇ ਆਲਟੋ ਕਾਰ ਨੂੰ ਕਾਬੂ ਕਰਕੇ ਪਿੰਡ ਵਾਸੀਆਂ ਨੇ ਮਾਹਿਲਪੁਰ ਪੁਲਿਸ ਹਵਾਲੇ ਕਰ ਦਿੱਤਾ। ਪੀੜਤ ਨੇ ਦੱਸਿਆ ਕਿ ਮਾਮਲਾ ਪੁਲਿਸ ਵਿੱਚ ਜਾਣ ਤੋਂ ਬਾਅਦ ਪੁਲਿਸ ਨੇ ਇੱਕ ਦੋ ਦਿਨਾਂ ਬਾਅਦ ਵਿਰੋਧੀ ਪਾਰਟੀ ਤੋਂ ਪੈਸੇ ਲੈਕੇ ਮੁਲਜ਼ਮ ਅਤੇ ਹਮਲੇ ਵਿੱਚ ਵਰਤੀ ਕਾਰਨ ਨੂੰ ਛੱਡ ਦਿੱਤਾ ਹੈ ਅਤੇ ਪੀੜਤ ਤੇ ਰਾਜੀਨਾਮੇ ਲਈ ਦਬਾਅ ਪਾਇਆ ਜਾ ਰਿਹਾ ਹੈ।

ਇਸ ਮੌਕੇ ਪੀੜਤ ਨੇ ਥਾਣੇ ਦੇ ਐੱਸ.ਐੱਚ.ਓ. ‘ਤੇ ਰਿਸ਼ਵਤ ਲੈਕੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਗਾਏ ਹਨ। ਉਧਰ ਥਾਣੇ ਦੇ ਅਫ਼ਸਰ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਪੀੜਤ ਦੇ ਸ਼ਿਕਾਇਤ ‘ਤੇ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਪੀੜਤ ਨੂੰ ਇਨਸਾਫ਼ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ:ਨਹੀਂ ਰਹੇ ਬਾਲੀਵੁੱਡ ਗਾਇਕ ਕੇਕੇ, ਇਨ੍ਹਾਂ ਗੀਤਾਂ ਨਾਲ ਬਣਾਈ ਵੱਖਰੀ ਪਛਾਣ

ETV Bharat Logo

Copyright © 2024 Ushodaya Enterprises Pvt. Ltd., All Rights Reserved.