ਹੁਸ਼ਿਆਰਪੁਰ:ਵੈਸੇ ਤਾਂ ਸਰਕਾਰਾਂ ਵਲੋਂ ਲੋਕਾਂ ਨੂੰ ਸਹੂਲਤਾਂ ਦੇਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰੰਤੂ ਅੱਜ ਵੀ ਲੋਕ ਆਜ਼ਾਦੀ ਦੇ ਕਈ ਦਹਾਕਿਆਂ ਬਾਅਦ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹੀ ਨਜ਼ਰ ਆ ਰਹੇ ਨੇ।ਅਜਿਹਾ ਹੀ ਇਕ ਮਾਮਲਾ ਹੁਸਿ਼ਆਰਪੁਰ ਦੇ ਹਲਕਾ ਸ਼ਾਮਚੁਰਾਸੀ ਅਧੀਨ ਆਉਂਦੇ ਪਿੰਡ ਜਨੌੜੀ ਤੋਂ ਸਾਹਮਣੇ ਆਇਆ ਹੈ ਜਿਥੋਂ ਦੇ ਲੋਕ ਅੱਜ ਵੀ ਪਾਣੀ ਦੀ ਸਮੱਸਿਆ(Water problem) ਨਾਲ ਜੂਝ ਰਹੇ ਹਨ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ‘ਚ ਪਿਛਲੇ ਕਾਫੀ ਲੰਮੇ ਸਮੇਂ ਤੋਂ ਪਾਣੀ ਦੀ ਸਮੱਸਆ ਚੱਲੀ ਆ ਰਹੀ ਐ ਤੇ ਆਪਣੀ ਇਸ ਸਮੱਸਿਆ ਨੂੰ ਲੈ ਕੇ ਉਹ ਕਈ ਵਾਰ ਸਬੰਧਿਤ ਪੰਚਾਇਤ, ਅਧਿਕਾਰੀਆਂ ਅਤੇ ਹੋਰਨਾਂ ਰਾਜਸੀ ਨੁਮਾਇੰਦਿਆਂ ਨਾਲ ਵੀ ਮੁਲਾਕਾਤ ਕਰ ਚੁੱਕੇ ਹਨ ਪਰੰਤੂ ਉਨ੍ਹਾਂ ਦੀ ਸਮੱਸਿਆ ਦਾ ਕਿਧਰੇ ਵੀ ਹੱਲ ਨਹੀਂ ਹੋਇਆ।
ਉਨ੍ਹਾਂ ਦੱਸਿਆ ਕਿ ਹੁਣ ਪਿੰਡ ਚ ਲੱਖਾਂ ਰੁਪਏ ਲਾ ਕੇ ਸਬੰਧਿਤ ਵਿਭਾਗ ਵਲੋਂ ਬੋਰ ਕਰਵਾਇਆ ਗਿਆ ਹੈ ਪਰੰਤੂ ਉਸ ‘ਚ ਵੀ ਪਾਣੀ ਨਾ ਆਉਣ ਕਾਰਨ ਪਿੰਡ ਵਾਸੀਆਂ ਦੀ ਸਮੱਸਆ ਹੋਰ ਵੀ ਵੱਧ ਗਈ ਹੈ ਤੇ ਉਨ੍ਹਾਂ ਨੂੰ ਆਪਣੀਆਂ ਰੋਜ਼ਮਰਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਨਿੱਤ ਦੋ ਚਾਰ ਹੋਣਾ ਪੈ ਰਿਹੈ।
ਇਸ ਸਬੰਧੀ ਜਦੋਂ ਪਿੰਡ ਦੇ ਸਰਪੰਚ ਸੁਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਬੰਧਿਤ ਮਹਿਕਮੇ ਵਲੋਂ ਟਿਊਬਵੈਲ ਦਾ ਬੋਰ ਕਾਫੀ ਡੂੰਘਾ ਕੀਤਾ ਗਿਆ ਸੀ ਤੇ ਫਿਰ ਵੀ ਪਾਣੀ ਨਾ ਆਉਣ ਕਾਰਨ ਵਿਭਾਗ ਵਲੋਂ ਦੁਬਾਰਾ ਬੋਰ ਕਰਨ ਦਾ ਭਰੋਸਾ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਪੰਚਾਇਤ ਹਰ ਸਮੇਂ ਪਿੰਡ ਵਾਸੀਆਂ ਦੇ ਨਾਲ ਡੱਟ ਕੇ ਖੜੀ ਹੈ ਤੇ ਇਸ ਸਮੱਸਿਆ ਦਾ ਜਲਦ ਹੀ ਹੱਲ ਕਰਵਾ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ:ਕਿਉਂ ਵਿਗੜੀ ਪੰਜਾਬ ਮੰਡੀ ਬੋਰਡ ਦੀ ਹਾਲਤ ਜਾਣੋ ਇਸ ਰਿਪੋਰਟ ਦੇ ਜ਼ਰੀਏ