ਹੁਸ਼ਿਆਰਪੁਰ: ਗੜ੍ਹਸੰਕਰ ਦੇ ਪਿੰਡ ਢਾਡਾ ਖ਼ੁਰਦ (village of Dhada Khurd of Garhsankar) ਵਿਖੇ ਪ੍ਰਵਾਸੀ ਮਜ਼ਦੂਰ ਦੇ 2 ਪੁੱਤਰਾਂ ਦੀ ਮੌਤ (Death of 2 sons of a migrant worker) ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਇਨ੍ਹਾਂ ਦੋਵਾਂ ਬੱਚਿਆ ਦੀ ਮੌਤ ਛੱਪੜ ਵਿੱਚ ਡੁੱਬਣ (Two brothers die after drowning in pond) ਕਾਰਨ ਹੋਈ ਹੈ। ਮ੍ਰਿਤਕ ਬੱਚਿਆ ਦੀ ਪਛਾਣ ਅਜੇ ਅਤੇ ਗੋਬਿੰਦ ਵਜੋਂ ਹੋਈ ਹੈ।
ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਹ ਕਿਸੇ ਜ਼ਿੰਮੀਦਾਰ ਦੀ ਕਣਕ ਵੱਢ ਰਹੇ ਸਨ, ਕਿ ਦੋਵੇਂ ਬੱਚਿਆ ਅੱਖ ਬਚਾਕੇ ਉੱਥੋਂ ਛੱਪੜ ਵਿੱਚ ਨਹਾਉਣ ਦੇ ਲਈ (Two brothers die after drowning in pond) ਗਏ ਸਨ, ਪਰ ਉੱਥੇ ਡੁੱਬਣ ਕਾਰਨ ਉਨ੍ਹਾਂ ਦੋਵਾਂ ਬੱਚਿਆ ਦੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਹ ਉੱਤਰ ਪ੍ਰਦੇਸ਼ (Uttar Pradesh) ਦੇ ਰਹਿਣ ਵਾਲੇ ਹਨ।
ਉਨ੍ਹਾਂ ਦੱਸਿਆ ਕੇ ਜਦੋਂ ਪਹਿਲਾਂ ਬੱਚਾ ਡੁੱਬ ਰਿਹਾ ਸੀ ਤਾਂ ਦੂਜੇ ਬੱਚੇ ਨੇ ਉਸ ਨੂੰ ਬਚਾਉਣ ਦੇ ਲਈ ਛਾਲ ਮਾਰ ਦਿੱਤਾ, ਪਰ ਛੱਪੜ ਡੂੰਘਾ ਹੋਣ ਕਰਕੇ ਉਹ ਵੀ ਡੁੱਬ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਬੱਚੇ ਡੁੱਬ ਰਹੇ ਸਨ ਤਾਂ ਉਨ੍ਹਾਂ ਨੇ ਰੌਲਾ ਪਾਇਆ ਸੀ, ਪਰ ਮੌਕੇ ‘ਤੇ ਕੋਈ ਮੌਜੂਦ ਨਾ ਹੋਣ ਕਰਕੇ ਬੱਚਿਆ ਨੂੰ ਬਚਾਇਆ ਨਹੀਂ ਜਾ ਸਕਿਆ। ਜਿਸ ਕਰਕੇ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕ ਬੱਚਿਆ ਨੂੰ 2 ਘੰਟਿਆ ਬਾਅਦ ਛੱਪੜ ਵਿੱਚ ਬਾਹਰ ਕੱਢਿਆ ਗਿਆ।
ਇਹ ਵੀ ਪੜ੍ਹੋ: ਲੁਧਿਆਣਾ 'ਚ ਬੱਚੇ ਨੂੰ ਅਗਵਾ ਕਰਨ ਦੇ ਮਾਮਲੇ 'ਚ ਆਏ ਸਾਹਮਣੇ ਵੱਡੇ ਖੁਲਾਸੇ
ਦੂਜੇ ਪਾਸੇ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਦੋਵਾਂ ਬੱਚਿਆ ਦੀਆਂ ਲਾਸ਼ਾ ਨੂੰ ਕਬਜ਼ੇ ਵਿੱਚ ਲੈਕੇ ਸਿਵਲ ਹਸਪਤਾਲ ਵਿੱਚ ਪੋਸਟਮਾਰਟ ਲਈ ਭੇਜ ਦਿੱਤਾ ਹੈ। ਇਸ ਮੌਕੇ ਐੱਸ.ਐੱਚ.ਓ. ਬਲਵਿੰਦਰ ਸਿੰਘ (S.H.O. Balwinder Singh) ਨੇ ਦੱਸਿਆ ਕਿ ਮ੍ਰਿਤਕ ਦੇ ਮਾਤਾ-ਪਿਤਾ ਦੇ ਬਿਆਨ ਦਰਜ ਕਰ ਲਏ ਗਏ ਹਨ। ਜਿਸ ਤੋਂ ਬਾਅਦ ਮ੍ਰਿਤਕਾਂ ਦਾ ਪੋਸਟਮਾਰਟ ਕਰਕੇ ਲਾਸ਼ਾਂ ਨੂੰ ਮ੍ਰਿਤਕ ਦੇ ਪਰਿਵਾਰ ਹਵਾਲੇ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਪੁਲਿਸ ਵੱਲੋਂ ਪਿੰਡ ਖਿਆਲਾ ਕਲਾਂ ਵਿਖੇ ਹੋਏ ਕਤਲ ਦਾ ਮਾਮਲਾ 'ਚ 1 ਕਾਬੂ