ਹੁਸ਼ਿਆਰਪੁਰ: ਗੜ੍ਹਸ਼ੰਕਰ ਬਲਾਕ ਮਾਹਿਲਪੁਰ ਦੇ ਪਿੰਡ ਲਲਵਾਣ (Lalwan village of Garhshankar block Mahilpur) ਵਿਖ਼ੇ ਬੀਤੀ ਰਾਤ ਚੋਰਾਂ ਨੇ ਧਾਵਾ ਬੋਲ ਕੇ ਇੱਕੋਂ ਰਾਤ ‘ਚ 2 ਘਰਾਂ ਨੂੰ ਨਿਸ਼ਾਨਾ ਬਣਾਇਆ ਹੈ। ਇਸ ਘਟਨਾ ਵਿੱਚ ਚੋਰਾਂ ਨੇ ਸੋਨੇ ਅਤੇ ਚਾਂਦੀ ਦੇ ਗਹਿਣੇ (Gold and silver jewelry), ਨਗਦੀ ਅਤੇ ਹੋਰ ਕੀਮਤੀ ਸਮਾਨ ਲੈ ਕੇ ਫਰਾਰ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਲਲਵਾਣ ਦੇ ਬਾਹਰਲੇ ਪਾਸੇ ਦੇ ਘਰਵਾਲਿਆਂ ਸ਼ਸਲੀ ਬਾਲਾ, ਨਿਸ਼ਾ ਪਾਠਕ ਪੁੱਤਰੀਆਂ ਜੁਗਿੰਦਰ ਪਾਲ ਨੇ ਪੁਲਿਸ ਨੂੰ ਦਿੱਤੇ ਬਿਆਨਾ ਵਿੱਚ ਦੱਸਿਆ ਕਿ ਬੀਤੀ ਰਾਤ ਉਹ ਰਾਤ 11 ਵਜੇ ਤੱਕ ਉਹ ਗਰਮੀ ਜਿਆਦਾ ਹੋਣ ਕਰਕੇ ਘਰ ਦੇ ਵਿਹੜੇ ਵਿੱਚ ਸੌਂ ਗਏ।
ਉਨ੍ਹਾਂ ਦੱਸਿਆ ਕਿ ਰਾਤ 2 ਵਜੇ ਦੇ ਕਰੀਬ ਉਨ੍ਹਾਂ ਦੇ ਛੋਟੇ ਬੱਚੇ ਨੂੰ ਬਾਥਰੂਮ ਕਰਨ ਲਈ ਉੱਠਿਆ ਤਾਂ ਉਸ ਨੇ ਵੇਖਿਆ ਕਿ ਅਖੀਰਲੇ ਕਮਰੇ ਦਾ ਦਰਵਾਜਾ ਅੰਦਰੋਂ ਬੰਦ ਸੀ ਅਤੇ ਚੋਰਾਂ ਨੇ ਘਰ ਦੇ ਪਿਛਲੇ ਪਾਸੇ ਤੋਂ ਅੰਦਰ ਦਾਖ਼ਲ ਹੋ ਕੇ ਕਮਰੇ ਦਾ ਦਰਵਾਜਾ ਅੰਦਰੋਂ ਬੰਦ ਕਰਕੇ ਵਾਰਦਾਤ ਨੂੰ ਅੰਜਾਮ ਦੇ ਚੁੱਕੇ ਸਨ। ਇਸ ਮੌਕੇ ਮਕਾਨ ਮਾਲਕ ਨਿਸ਼ਾ ਅਤੇ ਸੁਰਜੀਤ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿੱਚੋਂ 5 ਤੋਲੇ ਸੋਨਾ, ਚਾਂਦੀ ਦੀਆਂ ਛਾਜਰਾ, ਚਾਂਦੀ ਦੇ ਸ਼ਿੱਕੇ, ਪਿੱਤਲ ਦੇ ਭਾਡੇ ਅਤੇ 50 ਹਜ਼ਾਰ ਦੀ ਨਗਦੀ ਚੋਰੀ ਹੋਈ ਹੈ।
ਇਸ ਮੌਕੇ ਪੀੜਤ ਪਰਿਵਾਰਾਂ ਨੇ ਇਨਸਾਫ਼ ਦੀ ਮੰਗ ਕਰਦਿਆ ਕਿਹਾ ਕਿ ਪੁਲਿਸ ਜਲਦ ਤੋਂ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦਾ ਚੋਰੀ ਕੀਤਾ ਹੋਇਆ ਸਾਰਾ ਸਮਾਨ ਵਾਪਸ ਕਰਵਾਏ। ਉਨ੍ਹਾਂ ਕਿਹਾ ਕਿ ਇਹ ਇਲਾਕੇ ਵਿੱਚ ਕੋਈ ਪਹਿਲੀ ਚੋਰੀ ਨਹੀਂ ਹੈ, ਸਗੋਂ ਇਸ ਤੋਂ ਪਹਿਲਾਂ ਵੀ ਇੱਥੇ ਕਈ ਚੋਰੀ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ, ਪਰ ਹੁਣ ਤੱਕ ਪੁਲਿਸ ਚੋਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਫੇਲ੍ਹ ਸਾਬਿਤ ਹੋਈ ਹੈ।
ਉਧਰ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੇ ਜਾਂਚ ਅਫ਼ਸਰ ਨੇ ਦੱਸਿਆ ਕਿ ਉਹ ਪਹਿਲਾਂ ਵੀ ਪਿੰਡ ਵਿੱਚ ਹੋਈ ਚੋਰੀ ਦੇ ਸੰਬਧ ਵਿੱਚ ਜਾਂਚ ਕਰ ਰਹੇ ਸਨ, ਕਿ ਦੂਜੀ ਚੋਰੀ ਹੋਣ ਦੀ ਜਾਣਕਾਰੀ ਉਨ੍ਹਾਂ ਨੂੰ ਮਿਲੀ, ਜਿਸ ਤੋਂ ਬਾਅਦ ਉਨ੍ਹਾਂ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: ਭੇਦਭਰੇ ਹਲਾਤਾਂ 'ਚ ਮਿਲੀਆ ਮਾਂ-ਧੀ ਦੀਆਂ ਲਾਸ਼ਾਂ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ