ETV Bharat / state

ਪਿੰਡਵਾਸੀਆਂ ਨੇ ਸਰਪੰਚਣੀ 'ਤੇ ਲਾਏ ਧੱਕੇਸ਼ਾਹੀ ਤੇ ਸਰਕਾਰੀ ਪੈਸਿਆਂ ਦੀ ਦੁਰਵਰਤੋਂ ਕਰਨ ਦੇ ਦੋਸ਼ - Garhshankar news

ਪਿੰਡ ਕਾਲੇਵਾਲ ਦੇ ਕੁੱਝ ਲੋਕਾਂ ਨੇ ਪਿੰਡ ਦੀ ਮਹਿਲਾ ਸਰਪੰਚ ਇਕਬਾਲ ਕੌਰ ਉੱਤੇ ਧੱਕੇਸ਼ਾਹੀ ਅਤੇ ਸਰਕਾਰੀ ਪੈਸੇ ਦੀ ਦੁਰਵਰਤੋਂ ਦੇ ਦੋਸ਼ ਲਾਏ ਹਨ। ਜਾਣੋ, ਆਖਰ ਕੀ ਹੈ ਮਾਮਲਾ।

allegations on sarpanch, Garhshankar Hoshiarpur
ਸਰਕਾਰੀ ਪੈਸਿਆਂ ਦੀ ਦੁਰਵਰਤੋਂ ਕਰਨ ਦੇ ਦੋਸ਼
author img

By

Published : Dec 11, 2022, 12:07 PM IST

ਪਿੰਡਵਾਸੀਆਂ ਨੇ ਸਰਪੰਚਣੀ 'ਤੇ ਲਾਏ ਧੱਕੇਸ਼ਾਹੀ ਤੇ ਸਰਕਾਰੀ ਪੈਸਿਆਂ ਦੀ ਦੁਰਵਰਤੋਂ ਕਰਨ ਦੇ ਦੋਸ਼

ਹੁਸ਼ਿਆਰਪੁਰ: ਗੜ੍ਹਸ਼ੰਕਰ ਦੇ ਪਿੰਡ ਕਾਲੇਵਾਲ ਦੇ ਕੁੱਝ ਪਿੰਡ ਵਾਸੀਆਂ ਵੱਲੋਂ ਪਿੰਡ ਦੇ ਸਰਪੰਚ ਇਕਬਾਲ ਕੌਰ ਤੇ ਉਸ ਦੇ ਸਾਬਕਾ ਸਰਪੰਚ ਪਤੀ ਤਰਲੋਚਨ ਸਿੰਘ ਉੱਤੇ ਧੱਕੇਸ਼ਾਹੀ ਅਤੇ ਸਰਕਾਰੀ ਪੈਸੇ ਦੀ ਦੁਰਵਰਤੋਂ ਦੇ ਦੋਸ਼ ਲਗਾਏ ਗਏ ਹਨ। ਇਸ ਸਬੰਧੀ ਪਿੰਡ ਦੇ ਓਮਪ੍ਰਕਾਸ਼ ਫੌਜੀ, ਕੁਲਵਿੰਦਰ ਸਿੰਘ ਅਤੇ ਬਹਾਦਰ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਪਿੰਡ ਦੇ ਟੋਭੇ ਦੀ ਸਫਾਈ ਤੇ ਗੰਦੇ ਪਾਣੀ ਦੀ ਨਿਕਾਸੀ ਲਈ ਗਰਾਂਟ ਮੰਨਜੂਰ ਕੀਤੀ ਗਈ ਸੀ, ਪਰ ਸਰਪੰਚ ਵਲੋਂ ਟੋਭੇ ਦੀ ਸਫਾਈ ਦੇ ਜਾਅਲੀ ਬਿੱਲ ਬਣਾ ਦਿੱਤੇ ਗਏ, ਜਦਕਿ ਜ਼ਮੀਨੀ ਪੱਧਰ ਟੋਭੇ ਦੀ ਸਫਾਈ ਨਹੀਂ ਕਰਵਾਈ ਗਈ।

ਟੋਭੇ ਦੀ ਸਫਾਈ ਨਹੀਂ, ਜਾਅਲੀ ਬਿੱਲ ਬਣਾਉਣ ਦੇ ਦੋਸ਼: ਓਮਪ੍ਰਕਾਸ਼ ਫੌਜੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਰ.ਟੀ.ਆਈ. ਐਕਟ 2005 ਤਹਿਤ ਪਿੰਡ ਦਾ ਰਿਕਾਰਡ ਕਢਵਾਇਆ ਗਿਆ ਜਿਸ ਤੋਂ ਪਤਾ ਲੱਗਾ ਕਿ ਗ੍ਰਾਮ ਪੰਚਾਇਤ ਪਿੰਡ ਕਾਲੇਵਾਲ (ਲੱਲੀਆਂ) ਵੱਲੋਂ ਬਣਾਏ ਗਏ ਜਾਅਲੀ ਬਿੱਲਾਂ ਮੁਤਾਬਿਕ ਪਿੰਡ ਦੇ ਟੋਭੇ ਦੀ ਸਫਾਈ ਪੰਪ ਲਗਵਾ ਕੇ ਅਤੇ ਲੇਬਰ ਰਾਹੀਂ ਕਰਵਾਈ ਗਈ, ਜਦਕਿ ਟੋਭੇ ਦੀ ਸਫਾਈ ਨਹੀਂ ਕਰਵਾਈ ਗਈ।

ਮਾਮਲੇ ਦੀ ਨਿਰਪੱਖ ਜਾਂਚ ਦੇ ਹੁਕਮ: ਉਨ੍ਹਾਂ ਦੱਸਿਆ ਇਸ ਸਬੰਧੀ ਉਨ੍ਹਾਂ ਦਰਖਾਸਤ ਮਾਨਯੋਗ ਬੀਡੀਪੀਓ ਦਫ਼ਤਰ ਗੜ੍ਹਸ਼ੰਕਰ ਵਿਖੇ ਦਿੱਤੀ ਗਈ ਸੀ, ਪਰ ਸਰਪੰਚ ਦੇ ਪਤੀ ਤਰਲੋਚਨ ਸਿੰਘ ਦੀ ਰਾਜਨੀਤਿਕ ਪਹੁੰਚ ਕਰਕੇ ਸਾਡੇ ਵੱਲੋਂ ਦਿੱਤੀ ਦਰਖਾਸਤ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਸਥਾਨਕ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਇਸ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ।

ਮਹਿਲਾ ਸਰਪੰਚ ਦੇ ਪਤੀ ਵੱਲੋਂ ਦੋਸ਼ਾਂ ਦਾ ਖੰਡਨ: ਦੂਜੇ ਪਾਸੇ ਪਿੰਡ ਦੀ ਸਰਪੰਚ ਦੇ ਪਤੀ ਤਰਲੋਚਨ ਸਿੰਘ ਨੇ ਉਨ੍ਹਾਂ ਉੱਤੇ ਲਗਾਏ ਸਾਰੇ ਦੋਸ਼ਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਪਿੰਡ ਦੇ ਕੁੱਝ ਲੋਕ ਪਿੰਡ ਦਾ ਮਾਹੌਲ ਖਰਾਬ ਕਰਨ ਲਈ ਲਗਾਤਾਰ ਸ਼ਿਕਾਇਤਾਂ ਕਰਦੇ ਰਹਿੰਦੇ ਹਨ। ਪਰ, ਸਾਡੇ ਕੋਲ ਪੂਰਾ ਹਿਸਾਬ ਦਰੁਸਤ ਹੈ।

ਇਹ ਵੀ ਪੜ੍ਹੋ: ਬਜ਼ੁਰਗ ਮਹਿਲਾਂ ਦੀਆਂ ਝਪਟੀਆਂ ਵਾਲੀਆਂ, ਲੋਕਾਂ ਨੇ ਸਨੈਚਰ ਨੂੰ ਕਾਬੂ ਕਰ ਚਾੜ੍ਹਿਆ ਕੁਟਾਪਾ

etv play button

ETV Bharat Logo

Copyright © 2025 Ushodaya Enterprises Pvt. Ltd., All Rights Reserved.