ETV Bharat / state

ਪੀੜਤ ਪਰਿਵਾਰ ਨੇ ਪੁਲਿਸ ਖਿਲਾਫ਼ ਕੀਤਾ ਰੋਡ ਜਾਮ - ਰੋਡ ਜਾਮ

ਹੁਸ਼ਿਆਰਪੁਰ ਦੇ ਮੁਹੱਲਾ ਨਿਊ ਫਤਹਿਗੜ੍ਹ ਵਾਰਡ ਨੰਬਰ ਪੰਦਰਾਂ ਵਿਚ ਕਾਂਗਰਸੀ ਕੌਂਸਲਰ (Congress Councilor) ਦੇ ਪੁੱਤਰ ਵੱਲੋਂ ਇਕ ਨੌਜਵਾਨ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਸਨ।ਜਿਸ ਕਾਰਨ ਨੌਜਵਾਨ ਮਨਪ੍ਰੀਤ ਉਰਫ ਮੰਮੂ ਗੁੱਜਰ ਦੇ ਤਿੰਨ ਗੋਲੀਆਂ ਲੱਗਣ ਨਾਲ ਜ਼ਖਮੀ ਹੋ ਗਿਆ ਸੀ।ਪਰਿਵਾਰ ਨੇ ਪੁਲਿਸ (Police) ਉਤੇ ਸਵਾਲ ਚੁੱਕੇ ਹਨ।

ਪੀੜਤ ਪਰਿਵਾਰ ਨੇ ਪੁਲਿਸ ਖਿਲਾਫ਼ ਕੀਤਾ ਰੋਡ ਜਾਮ

author img

By

Published : Jul 8, 2021, 4:41 PM IST

ਹੁਸ਼ਿਆਰਪੁਰ:ਬੀਤੀ ਰਾਤ ਹੁਸ਼ਿਆਰਪੁਰ ਦੇ ਮੁਹੱਲਾ ਨਿਊ ਫਤਹਿਗੜ੍ਹ ਵਾਰਡ ਨੰਬਰ ਪੰਦਰਾਂ ਵਿਚ ਕਾਂਗਰਸੀ ਕੌਂਸਲਰ (Congress Councilor) ਦੇ ਪੁੱਤਰ ਵੱਲੋਂ ਇਕ ਨੌਜਵਾਨ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਸਨ ਜਿਸ ਕਾਰਨ ਨੌਜਵਾਨ ਮਨਪ੍ਰੀਤ ਉਰਫ ਮੰਮੂ ਗੁੱਜਰ ਦੇ ਤਿੰਨ ਗੋਲੀਆਂ ਲੱਗਣ ਨਾਲ ਜ਼ਖਮੀ ਹੋ ਗਿਆ ਸੀ।ਜਿਸ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਭਰਤੀ ਕਰਵਾਇਆ ਗਿਆ ਸੀ।ਜਿੱਥੋਂ ਉਸਦੀ ਹਾਲਤ ਨੂੰ ਨਾਜ਼ੁਕ ਦੇਖਦਿਆਂ ਹੋਇਆਂ ਉਸ ਨੂੰ ਨਿੱਜੀ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ।

ਪੀੜਤ ਪਰਿਵਾਰ ਨੇ ਪੁਲਿਸ ਖਿਲਾਫ਼ ਕੀਤਾ ਰੋਡ ਜਾਮ

ਪਰਿਵਾਰ ਵੱਲੋਂ ਪੁਲਿਸ (Police) ਦੀ ਮਾੜੀ ਕਾਰਜਗਾਰੀ ਉਤੇ ਸਵਾਲ ਚੁੱਕਦੇ ਹੋਏ ਕਰੀਮਪੁਰ ਚੌਕ ਜਾਮ ਲਗਾ ਦਿੱਤਾ ਅਤੇ ਪੰਜਾਬ ਸਰਕਾਰ ਅਤੇ ਪੁਲਿਸ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ।ਪੀੜਥ ਮਨਪ੍ਰੀਤ ਦੀ ਪਤਨੀ ਨੇ ਦੱਸਿਆ ਕਿ ਉਹ ਦੇਰ ਰਾਤ ਮਾਤਾ ਚਿੰਤਪੂਰਨੀ ਦੇ ਦਰਬਾਰ ਤੋਂ ਮੱਥਾ ਟੇਕ ਕੇ ਵਾਪਸ ਆਏ ਤਾਂ ਉਸ ਦਾ ਪਤੀ ਆਪਣੇ ਦੋਸਤਾਂ ਨੂੰ ਗੱਡੀ ਮੋੜਨ ਲਈ ਚਲਾ ਗਿਆ ਅਤੇ ਇਸ ਦੌਰਾਨ ਕਾਂਗਰਸੀ ਕੌਂਸਲ ਚੰਦਰਾਵਤੀ ਦੇਵੀ ਦੇ ਪੁੱਤਰ ਨਵੀਨ ਕੁਮਾਰ ਵੱਲੋਂ ਉਸ ਦੇ ਪਤੀ ਤੇ ਗੋਲੀਆਂ ਚਲਾ ਦਿੱਤੀਆਂ।ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ।ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਇਹ ਸਭ ਕੁਝ ਸਥਾਨਕ ਪੁਲਿਸ ਚੌਕੀ ਪੁਰਹੀਰਾਂ ਦੇ ਇੰਚਾਰਜ ਏਐਸਆਈ ਸੁਖਦੇਵ ਸਿੰਘ ਦੀ ਮੌਜੂਦਗੀ ਵਿਚ ਹੋਇਆ।

ਡੀਐੱਸਪੀ ਜਗਦੀਸ਼ ਰਾਜ ਅੱਤਰੀ ਨੇ ਦੱਸਿਆ ਕਿ ਜ਼ਖ਼ਮੀ ਨੂੰ ਮੋਹਾਲੀ ਵਿਖੇ ਰੈਫਰ ਕੀਤਾ ਗਿਆ ਅਤੇ ਪੁਲਿਸ ਦੀ ਇਕ ਟੀਮ ਵੀ ਉਸਦੇ ਬਿਆਨ ਲੈਣ ਲਈ ਗਈ ਹੋਈ ਹੈ।ਉਨ੍ਹਾਂ ਕਿਹਾ ਕਿ ਜੇਕਰ ਉਕਤ ਮਾਮਲੇ ਵਿਚ ਚੌਕੀ ਇੰਚਾਰਜ ਏਐਸਆਈ ਸੁਖਦੇਵ ਸਿੰਘ ਦੀ ਕੋਈ ਗਲਤੀ ਪਾਈ ਗਈ ਤਾਂ ਉਸ ਵਿਰੁੱਧ ਵੀ ਮਾਮਲਾ ਦਰਜ ਕੀਤਾ ਜਾਵੇਗਾ।

ਇਹ ਵੀ ਪੜੋ:'ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਅਕਾਲੀ ਦਲ ਦੇਵੇਗਾ 12 ਜੁਲਾਈ ਨੂੰ ਧਰਨਾ'

ETV Bharat Logo

Copyright © 2025 Ushodaya Enterprises Pvt. Ltd., All Rights Reserved.