ਹੁਸ਼ਿਆਪੁਰ : ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ ਭਾਰੀ ਮੀਂਹ ਪੈ ਰਿਹਾ ਹੈ। ਜਿਸ ਦੇ ਚਲਦਿਆਂ ਆਮ ਜਨ ਜੀਵਨ ਅਸਤ ਵਿਅਸਤ ਹੋਇਆ ਪਿਆ ਹੈ। ਉਥੇ ਹੀ ਹੁਸ਼ਿਆਰਪੁਰ ਨੇੜੇ ਗੜ੍ਹਸ਼ੰਕਰ ਦੀ ਗੱਲ ਕਰੀਏ ਤਾਂ ਇਥੇ ਇਲਾਕੇ ਅੰਦਰ ਭਾਰੀ ਮੀਂਹ ਕਾਰਨ ਗੜ੍ਹਸ਼ੰਕਰ-ਨੰਗਲ ਰੋਡ ਦੀ ਹਾਲਤ ਮੀਂਹ ਦੇ ਪਾਣੀ ਨਾਲ ਬਦਤਰ ਹੋਈ ਪਈ ਹੈ। ਲੰਮੇ ਸਮੇਂ ਤੋਂ ਮੰਦੀ ਹਾਲਤ ਇਸ ਮੀਂਹ ਨਾਲ ਹੋਰ ਬਦਤਰ ਹੋਏ ਹਲਾਤਾਂ ਤੋਂ ਸਥਾਨਕ ਲੋਕ ਅੱਕੇ ਹੋਏ ਹਨ । ਇਸ ਵੇਲੇ ਗੜ੍ਹਸ਼ੰਕਰ ਸ਼ਹਿਰ ਤੋਂ ਨੰਗਲ ਵੱਲ ਕਰੀਬ ਡੇਢ ਦੋ ਕਿਲੋਮੀਟਰ ਤੱਕ ਸੜਕ ਨੇ ਛੱਪੜ ਦਾ ਰੂਪ ਧਾਰਿਆ ਹੋਇਆ ਹੈ। ਸੜਕ ਉੱਤੇ ਪਏ ਡੂੰਘੇ ਖੱਡੇ ਮੀਂਹ ਦੇ ਪਾਣੀ ਤੇ ਚਿੱਕੜ ਨਾਲ ਭਰ ਗਏ ਹਨ, ਜਿਸ ਕਰਕੇ ਆਲੇ ਦੁਆਲੇ ਦੇ ਪਿੰਡਾਂ ਦੇ ਰਾਹਗੀਰਾਂ ਦਾ ਲਾਂਘਾ ਵੀ ਔਖਾ ਹੋਇਆ ਪਿਆ ਹੈ।
ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ: ਇਨਾਂ ਹਲਾਤਾਂ ਵਿਚ ਗੜ੍ਹਸ਼ੰਕਰ ਦੇ ਲੋਕਾਂ ਨੇ ਦੱਸਿਆ ਕਿ ਸੜਕਾਂ ਨੇ ਨੇ ਛੱਪੜ ਦਾ ਰੂਪ ਧਾਰ ਲਿਆ ਹੈ ਇੰਨਾ ਪਾਣੀ ਛੱਪੜਾਂ ਵਿਚ ਨਹੀਂ ਹੁੰਦਾ ਜਿੰਨਾ ਸੜਕਾਂ ਉੱਤੇ ਦੇਖਣ ਨੂੰ ਮਿਲ ਰਿਹਾ ਹੈ। ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਖੜੇ ਕਰਦਿਆਂ ਲੋਕਾਂ ਨੇ ਕੋਸਿਆ ਕਿ ਕੀ ਇਹੀ ਵਿਕਾਸ ਸੀ ? ਗੜ੍ਹਸ਼ੰਕਰ ਦੀ ਚਰਚਾ ਵਿੱਚ ਰਹਿਣ ਵਾਲੀ ਮੁੱਖ ਸੜਕ ਗੜ੍ਹਸ਼ੰਕਰ ਨੰਗਲ ਰੋਡ਼ ਖਸਤਾ ਹਲਾਤਾਂ ਦੇ ਚਲਦਿਆਂ ਕਈ ਕੀਮਤੀ ਜਾਨਾਂ ਨਿਗਲ਼ ਚੁਕੀ ਹੈ। ਭਾਵੇਂ ਇਸ ਸੜਕ ਦੀ ਰਿਪੇਅਰ ਕਰਵਾਉਣ ਦੇ ਲਈ ਇਸ ਸੜਕ ਦੇ ਇੱਕ ਪਾਸਿਓ ਕੰਮ ਸ਼ੁਰੂ ਕਰ ਦਿੱਤਾ ਹੈ, ਪਰ ਕੰਮ ਦੀ ਰਫ਼ਤਾਰ ਤੇਜ਼ ਨਾਂ ਹੋਣ ਕਾਰਨ ਅੱਜ ਵੀ ਲੋਕ ਇਸ ਸੜਕ 'ਤੇ ਸਫ਼ਰ ਕਰਕੇ ਲੋਕ ਆਪਣੀ ਜਾਨ ਜੋਖਿਮ ਵਿੱਚ ਪਾਉਂਦੇ ਹਨ।
ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪੈ ਰਹੀ : ਹੁਣ ਇੱਕ ਵਾਰ ਫ਼ਿਰ ਤੋਂ ਗੜ੍ਹਸ਼ੰਕਰ ਵਿੱਚ ਪਏ ਥੋੜੇ ਜਿਹੇ ਮੀਂਹ ਨੇ ਇਸ ਸੜਕ ਤੋਂ ਲੰਗਣ ਵਾਲੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ।ਗੜ੍ਹਸ਼ੰਕਰ ਵਿੱਖੇ ਪਏ ਮੀਂਹ ਦੇ ਕਾਰਨ ਸੜਕ ਦੇ ਵਿੱਚ ਪਏ ਟੋਇਆਂ ਵਿੱਚ ਪਾਣੀ ਭਰਨ ਕਾਰਨ ਆਉਣ ਜਾਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਸੜਕ ਵਿੱਚ ਪਏ ਟੋਇਆਂ ਕਾਰਨ ਮਹਿੰਗੀਆਂ ਗੱਡੀਆਂ ਨੁਕਸਾਨੀਆਂ ਜਾ ਰਹੀਆਂ ਹਨ ਅਤੇ ਦੋ ਪਹੀਆ ਵਾਹਨ ਚਾਲਕ ਡਿੱਗ ਰਹੇ ਹਨ। ਸੜਕ ਨੂੰ ਲੈਕੇ ਲੋਕਾਂ ਵਿੱਚ ਸਰਕਾਰ ਖ਼ਿਲਾਫ਼ ਰੋਸ਼ ਵੀ ਦੇਖਣ ਨੂੰ ਮਿਲ ਰਿਹਾ ਹੈ।
ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ : ਇਸ ਮੌਕੇ ਲੋਕਾਂ ਨੇ ਦੱਸਿਆ ਕਿ ਇਸ ਸੜਕ ਨੂੰ ਬਣਾਉਣ ਲਈ ਕਈ ਵਾਰ ਧਰਨੇ ਦਿੱਤੇ ਗਏ, ਪਰ ਸਰਕਾਰ ਇਸ ਸੜਕ ਦੀ ਸਾਰ ਨਹੀਂ ਲੈ ਰਹੀ। ਲੋਕਾਂ ਦਾ ਕਹਿਣਾ ਹੈ ਕਿ ਇਸ ਸੜਕ ਨੂੰ ਜਲਦ ਬਣਾਇਆ ਜਾਵੇ, ਤਾਕਿ ਲੋਕਾਂ ਦੀ ਪਰੇਸ਼ਾਨੀ ਦਾ ਹੱਲ ਹੋ ਸਕੇ। ਦੱਸਦੀਏ ਕਿ ਗੜ੍ਹਸ਼ੰਕਰ ਨੰਗਲ ਰੋਡ ਸੜਕ ਜਿਹੜੀ ਕਿ ਪੰਜਾਬ ਅਤੇ ਹਿਮਾਚਲ ਨੂੰ ਜੋੜਨ ਦੇ ਨਾਲ ਨਾਲ ਪ੍ਰਸਿੱਧ ਧਾਰਮਿਕ ਅਸਥਾਨਾਂ ਨੂੰ ਵੀ ਜਾਂਦੀ ਹੈ। ਇਸ ਸੜਕ ਦੀ ਹਾਲਤ ਨੂੰ ਸੁਧਾਰਨ ਦੇ ਵਿੱਚ ਪਿੱਛਲੀ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ ਅਤੇ ਮੌਜੂਦਾ ਬਦਲਾਅ ਦਾ ਨਾਅਰਾ ਦੇਕੇ ਸਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਇਸ ਸੜਕ ਨੂੰ ਬਣਾਉਣ ਵਿੱਚ ਪੂਰੀ ਤਰ੍ਹਾਂ ਦਿਲਚਸਪੀ ਨਹੀਂ ਦਿਖਾਈ, ਜਿਸਦੇ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਹਨ।