ETV Bharat / state

Scientific Molasses : ਹੁਸ਼ਿਆਰਪੁਰ ਦੇ DC ਕੋਮਲ ਮਿੱਤਲ ਨੇ ਕੀਤਾ ਸਾਇੰਟੀਫਿਕ ਗੁੜ-ਸ਼ੱਕਰ ਯੂਨਿਟ ਦਾ ਉਦਘਾਟਨ, ਕਿਸਾਨਾਂ ਨੂੰ ਦਿੱਤੀ ਅਹਿਮ ਸਲਾਹ - Komal Mittal

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਫ਼ਸਲੀ ਵਿਭਿੰਨਤਾ ਵਿਚ ਆਪਣਾ ਪੂਰਾ ਯੋਗਦਾਨ ਦੇਣ ਅਤੇ ਆਉਣ ਵਾਲੇ ਖਰੀਫ ਦੇ ਸੀਜ਼ਨ ਦੌਰਾਨ ਝੋਨੇ ਦਾ ਰਕਬਾ ਘੱਟ ਕਰਕੇ ਮੱਕੀ, ਬਾਸਮਤੀ ਨੂੰ ਵਧਾਉਣ ਦੀ ਕੋਸ਼ਿਸ਼ ਕਰਨ। ਇਸ ਤੋਂ ਇਲਾਵਾ ਇਲਾਕੇ ਵਿਚ ਪੁਰਾਣੇ ਸਮੇਂ ਦੌਰਾਨ ਕਪਾਹ ਦੀ ਕਾਸ਼ਤ ਵੀ ਕੀਤੀ ਜਾਂਦੀ ਸੀ, ਇਸ ਸਬੰਧੀ ਵਿਚ ਮੌਸਮ ਅਤੇ ਲਾਭ ਦੀ ਅਨੁਕੂਲਤਾ ਦੇਖਦੇ ਹੋਏ ਨਰਮੇ ਨੂੰ ਵੀ ਟਰਾਇਲ ਦੇ ਤੌਰ ’ਤੇ ਸ਼ਾਮਲ ਕੀਤਾ ਜਾਵੇ।

The Deputy Commissioner inaugurated the hygienic and scientific molasses unit of Fapro
Scientific Molasses : ਹੁਸ਼ਿਆਰਪੁਰ ਦੇ DC ਕੋਮਲ ਮਿੱਤਲ ਨੇ ਕੀਤਾ ਸਾਇੰਟੀਫਿਕ ਗੁੜ-ਸ਼ੱਕਰ ਯੂਨਿਟ ਦਾ ਉਦਘਾਟਨ, ਕਿਸਾਨ ਨੂੰ ਦਿੱਤੀ ਅਹਿਮ ਸਲਾਹ
author img

By

Published : Mar 28, 2023, 7:35 PM IST

Scientific Molasses : ਹੁਸ਼ਿਆਰਪੁਰ ਦੇ DC ਕੋਮਲ ਮਿੱਤਲ ਨੇ ਕੀਤਾ ਸਾਇੰਟੀਫਿਕ ਗੁੜ-ਸ਼ੱਕਰ ਯੂਨਿਟ ਦਾ ਉਦਘਾਟਨ, ਕਿਸਾਨਾਂ ਨੂੰ ਦਿੱਤੀ ਅਹਿਮ ਸਲਾਹ

ਹੁਸ਼ਿਆਰਪੁਰ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਫੈਪਰੋ ਦੇ ਹਾਈਜੈਨਿਕ ਤੇ ਸਾਇੰਟੀਫਿਕ ਗੁੜ-ਸ਼ੱਕਰ ਯੂਨਿਟ ਦਾ ਕੀਤਾ ਉਦਘਾਟਨ ਕੀਤਾ ਗਿਆ ਇਸ ਮੌਕੇ ਉਹਨਾਂ ਹਰ ਇਕ ਪਹਿਲੂ ਦਾ ਜਾਇਜ਼ਾ ਲਿਆ। ਨਾਲ ਹੀ ਕਿਸਾਨਾਂ ਦੇ ਹੱਕ ਦੀ ਗੱਲ ਕਰਦਿਆਂ ਓਹਨਾ ਕਿਹਾ ਕਿ ਕਿਸਾਨ ਆਪਣੀ ਉਪਜ ਨੂੰ ਪ੍ਰੋਸੈਸਿੰਗ ਰਾਹੀਂ ਬਾਜ਼ਾਰ ਵਿਚ ਵੇਚ ਕੇ ਗਾਹਕਾਂ ਨੂੰ ਜਿਥੇ ਚੰਗੀ ਕੁਆਲਿਟੀ ਮੁਹੱਈਆ ਕਰਵਾ ਸਕਦੇ ਹਨ, ਉਥੇ ਆਪਣੀ ਉਪਜ ਦਾ ਚੰਗਾ ਮੁੱਲ ਵੀ ਪ੍ਰਾਪਤ ਕਰ ਸਕਦੇ ਹਨ। ਉਹ ਅੱਜ ਜ਼ਿਲ੍ਹੇ ਦੇ ਪਿੰਡ ਭੂੰਗਾ ਦੇ ਪਿੰਡ ਘੁਗਿਆਲ ਵਿਖੇ ਸਥਿਤ ਫਾਰਮਰਜ਼ ਪ੍ਰੋਡਿਊਸ ਪ੍ਰਮੋਸ਼ਨ ਸੋਸਾਇਟੀ (ਫੈਪਰੋ) ਵਿਚ ਲਗਾਏ ਗਏ ਹਾਈਜੈਨਿਕ ਅਤੇ ਸਾਇੰਟੀਫਿਕ ਢੰਗ ਨਾਲ ਬਣਨ ਵਾਲੇ ਗੁੜ-ਸ਼ੱਕਰ ਪ੍ਰੋਸੈਸਿੰਗ ਯੂਨਿਟ ਦੇ ਉਦਘਾਟਨ ਮੌਕੇ ਇਲਾਕੇ ਦੇ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਦੇਵ ਸਿੰਘ, ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ ਮਨਿੰਦਰ ਸਿੰਘ ਬੌਂਸ, ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲਜੀ ਦੇ ਵਿਗਿਆਨਕ ਅਖਿਲ ਸ਼ਰਮਾ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।

75 ਲੱਖ ਰੁਪਏ ਦੀ ਲਾਗਤ ਨਾਲ ਬਣਿਆ: ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਸੈਸਿੰਗ ਯੂਨਿਟ ਦੀ ਸਥਾਪਨਾ ਕਿਸਾਨਾਂ ਨੂੰ ਨਵੀਂ ਦਿਸ਼ਾ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਇਸ ਯੂਨਿਟ ਦੀ ਸਥਾਪਨਾ ਨਾਲ ਉਪਭੋਗਤਾਵਾਂ ਨੂੰ ਜਿਥੇ ਹਾਈਜੈਨਿਕ ਅਤੇ ਸਾਇੰਟੀਫਿਕ ਢੰਗ ਨਾਲ ਤਿਆਰ ਕੀਤਾ ਗਿਆ ਮਿਆਰੀ ਗੁੜ-ਸ਼ੱਕਰ ਮਿਲੇਗਾ, ਉਥੇ ਕਿਸਾਨਾਂ ਨੂੰ ਵੀ ਉਨ੍ਹਾਂ ਦੀ ਉਪਜ ਦਾ ਚੰਗਾ ਲਾਭ ਪ੍ਰਾਪਤ ਹੋਵੇਗਾ। ਇਸ ਦੌਰਾਨ ਉਨ੍ਹਾਂ ਨੇ ਕਿਸਾਨ ਫ਼ਸਲੀ ਚੱਕਰ ਤੋਂ ਨਿਕਲ ਕੇ ਫ਼ਸਲੀ ਵਿਭਿੰਨਤਾ ਨੂੰ ਅਪਣਾ ਕੇ ਆਰਥਿਕ ਪੱਖੋਂ ਹੋਰ ਮਜ਼ਬੂਤ ਹੋ ਸਕਦੇ ਹਨ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟਕਨੋਲਜੀ ਅਤੇ ਇੰਡੀਅਨ ਕੌਂਸਲ ਫਾਰ ਸਾਇੰਸ ਐਂਡ ਟਕਨੋਲਜੀ ਦੇ ਸਹਿਯੋਗ ਨਾਲ 75 ਲੱਖ ਰੁਪਏ ਦੀ ਲਾਗਤ ਨਾਲ ਬਣਿਆ ਇਹ ਪ੍ਰੋਸੈਸਿੰਗ ਯੂਨਿਟ ਗਾਹਕਾਂ ਨੂੰ ਕੁਆਲਿਟੀ ਅਤੇ ਕਿਸਾਨਾਂ ਨੂੰ ਆਪਣੀ ਉਪਜ ਆਪ ਪ੍ਰੋਸੈਸ ਕਰਕੇ ਇਲਾਕੇ ਵਿਚ ਆਪਣੀ ਇਕ ਪਹਿਚਾਣ ਬਣਾਉਣ ਵਿਚ ਸਹਾਇਕ ਸਿੱਧ ਹੋਵੇਗਾ।

ਇਹ ਵੀ ਪੜ੍ਹੋ : Cm mann launched the chat box app: ਹੁਣ ਗੁਆਚੇ ਬੱਚਿਆਂ ਨੂੰ ਲੱਭੇਗਾ ਚੈਟ ਬੋਟ ! ਪੰਜਾਬ ਵਿੱਚ ਲਾਂਚ ਹੋਇਆ ਐਪ

ਬਾਸਮਤੀ ਨੂੰ ਵਧਾਉਣ ਦੀ ਕੋਸ਼ਿਸ਼: ਉਨ੍ਹਾਂ ਕਿਹਾ ਕਿ ਫੈਪਰੋ ਵਰਗੇ ਯੂਨਿਟ ਕਿਸਾਨਾਂ ਨੂੰ ਆਤਮ-ਨਿਰਭਰ ਬਣਾਉਣ ਦੇ ਨਾਲ-ਨਾਲ ਪ੍ਰੋਸੈਸਿੰਗ ਯੂਨਿਟ ਲਗਾਉਣ ਲਈ ਪ੍ਰੇਰਿਤ ਕਰਦੇ ਹਨ, ਜੋ ਕਿ ਸਮੇਂ ਦੀ ਮੰਗ ਹੈ। ਮੌਜੂਦਾ ਸਮੇਂ ਵਿਚ ਉਪਭੋਗਤਾ ਕੁਆਲਿਟੀ ਨੂੰ ਲੈ ਕੇ ਵਿਸ਼ੇਸ਼ ਜਾਗਰੂਕ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਖੇਤੀ ਯੁੱਗ ਵਿਚ ਕਿਸਾਨਾਂ ਨੂੰ ਗਰੁੱਪਾਂ, ਸੋਸਾਇਟੀਆਂ ਬਣਾ ਕੇ ਖੇਤੀ ਕਰਨੀ ਚਾਹੀਦੀ ਹੈ। ਜੇਕਰ ਕਿਸਾਨ ਸਮੂਹ ਵਿਚ ਖੇਤੀ ਕਰਦਾ ਹੈ, ਤਾਂ ਉਸ ਨੂੰ ਖੇਤੀ ਵਿਚ ਫਾਇਦਾ ਹੁੰਦਾ ਹੈ। ਇਸ ਮੌਕੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਯੂਨਿਟ ਦਾ ਵੱਧ ਤੋਂ ਵੱਧ ਲਾਭ ਲੈਣ।ਕੋਮਲ ਮਿੱਤਲ ਨੇ ਕਿਹਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਫ਼ਸਲੀ ਵਿਭਿੰਨਤਾ ਵਿਚ ਇਕ ਮੋਹਰੀ ਜ਼ਿਲ੍ਹਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.