ਹੁਸ਼ਿਆਰਪੁਰ: ਪਿੱਛਲੇ ਲੰਬੇ ਸਮੇਂ ਤੋਂ ਬਿੱਜਲੀ ਤੋਂ ਵਾਂਝੇ ਪਟਵਾਰ ਘਰ ਗੜ੍ਹਸ਼ੰਕਰ ਵਿੱਖੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਗੜ੍ਹਸ਼ੰਕਰ ਸੁਰਿੰਦਰ ਸਿੰਘ ਭੁਲੇਵਾਲ ਰਾਠਾ ਇਲਾਕੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਨਾਲ ਹੱਥਾਂ ਵਿੱਚ ਮੋਮਬਤੀਆਂ ਜਲਾਕੇ ਪਟਵਾਰ ਘਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਸੁਰਿੰਦਰ ਸਿੰਘ ਭੁਲੇਵਾਲ ਰਾਠਾ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਬਣਾਇਆ ਗਿਆ ਪਟਵਾਰ ਘਰ ਪਿੱਛਲੇ 8 ਮਹੀਨਿਆਂ ਤੋਂ ਬਿੱਜਲੀ ਬਿੱਲ ਦੀ ਅਦਾਇਗੀ ਨਾਂ ਹੋਣ ਕਾਰਨ ਬਿੱਜਲੀ ਤੋਂ ਵਾਂਝਾ ਹੈ। ਜਿਸ ਦੇ ਕਾਰਨ ਦਫ਼ਤਰ ਦੇ ਵਿੱਚ ਕੰਮ ਕਰਨ ਵਾਲੇ ਮੁਲਾਜ਼ਮ ਅਤੇ ਕੰਮ ਕਰਵਾਉਣ ਆਉਣ ਵਾਲੇ ਲੋਕ ਖੱਜਲ ਖੁਆਰ ਹੋ ਰਹੇ ਹਨ।
ਇਹ ਵੀ ਪੜ੍ਹੋ : Expectations From Punjab Budget: ਬਜਟ ਤੋਂ ਉਮੀਦਾਂ, ਹਜ਼ਾਰ ਰੁਪਏ ਦੇ ਨਾਲ-ਨਾਲ ਪੜ੍ਹੋ ਕੀ ਮੰਗ ਕਰ ਰਹੀਆਂ ਨੇ ਘਰੇਲੂ ਤੇ ਨੌਕਰੀਪੇਸ਼ਾ ਬੀਬੀਆਂ
ਬਿੱਜਲੀ ਚਾਲੂ ਕੀਤੀ ਜਾਵੇ: ਜਿਸ ਕਾਰਨ ਦਫ਼ਤਰ ਵਿੱਚ ਕੰਮ ਕਰਨ ਵਾਲੇ ਮੁਲਾਜ਼ਮ ਅਤੇ ਕੰਮ ਕਰਵਾਉਣ ਆਉਣ ਵਾਲੇ ਲੋਕ ਖੱਜਲ ਖੁਆਰ ਹੋ ਰਹੇ ਹਨ। ਅਕਾਲੀ ਆਗੂਆਂ ਨੇ ਕਿਹਾ ਕਿ ਪਿਛਲੇ ਲੰਮੇ ਤੋਂ ਅਸੀਂ ਵਿਕਾਸ ਕਰਵਾ ਰਹੇ ਸੀ ਪਰ ਆਪ ਸਰਕਾਰ ਨੇ ਹਨੇਰੇ 'ਚ ਲਿਆ ਕੇ ਖੜ੍ਹਾ ਕਰਦਿੱਤਾ ਹੈ ਪਰ ਸਰਕਾਰ ਦੇ ਨੁਮਾਇੰਦਿਆਂ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਗੜ੍ਹਸ਼ੰਕਰ ਸ਼ਹਿਰ ਦਾ ਸੀਵਰੇਜ਼ ਦਾ ਪ੍ਰੋਜੈਕਟ ਅਤੇ ਇਲਾਕੇ ਦੀਆਂ ਸੜਕਾਂ ਬਣਾਕੇ ਉਦਘਾਟਨ ਕੀਤੇ ਸਨ। ਪਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸੜਕਾਂ ਦੀ ਰਿਪੇਅਰ ਹੋਣ ਤੋਂ ਪਹਿਲਾਂ ਹੀ ਰੀਬਨ ਕੱਟਕੇ ਉਦਘਾਟਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਮੰਡੀ ਬੋਰਡ ਅਤੇ ਬਿੱਜਲੀ ਬੋਰਡ ਘਾਟੇ ਦੇ ਵਿੱਚ ਹੈ ਜਿਸਦੇ ਕਾਰਨ ਪੰਜਾਬ ਦੀਆਂ ਸੜਕਾਂ ਨਹੀਂ ਬਣਾਇਆ ਜਾ ਰਹੀਆਂ ਅਤੇ ਸਰਕਾਰੀ ਦਫਤਰਾਂ ਦੇ ਵਿੱਚ ਬਿੱਜਲੀ ਮੁਹਈਆ ਨਹੀਂ ਕਰਵਾਈ ਜਾ ਰਹੀ ਹੈ। ਸੁਰਿੰਦਰ ਸਿੰਘ ਭੁਲੇਵਾਲ ਰਾਠਾਂ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਉਹ ਅੱਜ ਪਟਵਾਰ ਘਰ ਦੇ ਵਿੱਚ ਮੋਬਤੀਆਂ ਜਲਾਕੇ ਸੂਤੀ ਹੋਈ ਸਰਕਾਰ ਨੂੰ ਜਗਾਉਣ ਲਈ ਪੁੱਜੇ ਹਨ ਤਾਕਿ ਪਟਵਾਰ ਘਰ ਦੇ ਵਿੱਚ ਬਿੱਜਲੀ ਬਿੱਲ ਦੀ ਅਦਾਇਗੀ ਕਰਕੇ ਬਿੱਜਲੀ ਚਾਲੂ ਕੀਤੀ ਜਾਵੇ।
ਇਹ ਵੀ ਪੜ੍ਹੋ : Death Due to Drugs: ਤਰਨਤਾਰਨ 'ਚ ਨਸ਼ੇ ਦਾ ਟੀਕਾ ਲਗਾਉਣ ਨਾਲ 45 ਸਾਲ ਦੇ ਵਿਅਕਤੀ ਦੀ ਮੌਤ
ਆਪ ਸਰਕਾਰ ਨੇ ਹਨੇਰੇ : ਪਟਵਾਰ ਘਰ ਪਿੱਛਲੇ 8 ਮਹੀਨਿਆਂ ਤੋਂ ਬਿੱਜਲੀ ਬਿੱਲ ਦੀ ਅਦਾਇਗੀ ਨਾਂ ਹੋਣ ਕਾਰਨ ਬਿੱਜਲੀ ਤੋਂ ਵਾਂਝਾ ਹੈ, ਜਿਸ ਕਾਰਨ ਦਫ਼ਤਰ ਵਿੱਚ ਕੰਮ ਕਰਨ ਵਾਲੇ ਮੁਲਾਜ਼ਮ ਅਤੇ ਕੰਮ ਕਰਵਾਉਣ ਆਉਣ ਵਾਲੇ ਲੋਕ ਖੱਜਲ ਖੁਆਰ ਹੋ ਰਹੇ ਹਨ। ਅਕਾਲੀ ਆਗੂਆਂ ਨੇ ਕਿਹਾ ਕਿ ਪਿਛਲੇ ਲੰਮੇ ਤੋਂ ਅਸੀਂ ਵਿਕਾਸ ਕਰਵਾ ਰਹੇ ਸੀ ਪਰ ਆਪ ਸਰਕਾਰ ਨੇ ਹਨੇਰੇ 'ਚ ਲਿਆ ਕੇ ਖੜ੍ਹਾ ਕਰਦਿੱਤਾ ਹੈ |