ਹੁਸ਼ਿਆਰਪੁਰ: ਯਾਦਵ ਗਰੁੱਪ ਦੇ ਇੰਡੀਅਨ ਸਕ੍ਰੈਚ ਲਿਮਟਿਡ ਨੇ ਹੁਸ਼ਿਆਰਪੁਰ ਦੇ ਮੁਕੇਰੀਆਂ ਵਿੱਚ ਗੰਨੇ ਦੇ ਸੀਜ਼ਨ ਦੀ ਸ਼ੁਰੂਆਤ ਕੀਤੀ ਹੈ। ਇਸ ਮੌਕੇ ਯਾਦਵ ਗਰੁੱਪ ਦੇ ਐਮਡੀ ਕੁਨਾਲ ਯਾਦਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੇ ਇਸ ਮਾਰਸ਼ ਮਿੱਲ ਵਿੱਚ ਗੰਨੇ ਦੀ ਮਾਤਰਾ ਤਿੰਨ ਹਜ਼ਾਰ ਹੋਰ ਵਧਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਗੰਨਾ ਉਤਪਾਦਕਾਂ ਲਈ ਇਹ ਰਾਹਤ ਦੀ ਗੱਲ ਹੈ ਕਿ ਇਸ ਸਾਲ ਖੰਡ ਦਾ ਰੇਟ ਚੰਗਾ ਰਹੇਗਾ ਅਤੇ ਉਨ੍ਹਾਂ ਨੂੰ ਭੁਗਤਾਨ ਵੀ ਜਲਦੀ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਸੁਖਚੈਨ ਪਾਲੀ ਕਤਲ ਕਾਂਡ: ਮਾਨਸਾ ਅਦਾਲਤ ਨੇ 6 ਦੋਸ਼ੀਆਂ ਨੂੰ ਸੁਣਾਈ ਉਮਰ ਕੈਦ
ਤਿੰਨ ਹਜ਼ਾਰ ਟਨ ਦੀ ਸਮਰਥਾ ਵਧਨ ਕਰਕੇ ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਕਿਸਾਨੀ ਨੂੰ ਇਸ ਦਾ ਬੜਾ ਲਾਭ ਹੋਵੇਗਾ। ਦੱਸ ਦਈਏ ਕਿ ਪਿਛਲੇ ਸਾਲ ਕਿਸਾਨਾਂ ਨੂੰ ਗਰਮੀਂ ਦੇ ਮੌਸਮ ਤੱਕ ਉਨ੍ਹਾਂ ਦੇ ਗੰਨੇ ਦੀਆਂ ਕੀਮਤਾਂ ਨਹੀਂ ਮਿਲੀਆਂ ਸਨ।