ETV Bharat / state

ਐਸ.ਪੀ. ਅਤੇ ਨਾਇਬ ਤਹਿਸੀਲਦਾਰ ਦੇ ਕੁਟਾਪੇ ਦੀ ਵੀਡੀਓ ਵਾਇਰਲ - , ਐਸ.ਪੀ. ਨਰੇਸ਼ ਡੋਗਰਾ

ਹੁਸ਼ਿਆਰਪੁਰ : ਆਪਣੀ ਵਰਦੀ ਅਤੇ ਕੁਰਸੀ ਦਾ ਨਾਜਾਇਜ਼ ਫ਼ਾਇਦਾ ਉਠਾਉਣਾ ਇਕ ਪੁਲਿਸ ਮੁਲਾਜ਼ਮ ਅਤੇ ਨਾਇਬ ਤਹਿਸੀਲਦਾਰ ਨੂੰ ਮਹਿੰਗਾ ਪੈ ਗਿਆ। ਇਨ੍ਹਾਂ ਦੋਹਾਂ ਦੇ ਕੁਟਾਪੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਵਾਇਰਲ ਵੀਡੀਓ ਦੀ ਤਸਵੀਰ
author img

By

Published : Feb 4, 2019, 7:44 PM IST

ਇਹ ਵੀਡੀਓ ਹੁਸ਼ਿਆਰਪੁਰ ਦੇ ਇੱਕ ਨਿੱਜੀ ਹੋਟਲ ਦੀ ਹੈ। ਹੋਟਲ ਦੀ ਮਾਲਕੀ ਨੂੰ ਲੈ ਕੇ ਦੋ ਭਾਈਵਾਲਾਂ ਵਿਚਕਾਰ ਲੰਮੇ ਸਮੇਂ ਤੋਂ ਝਗੜਾ ਚੱਲ ਰਿਹਾ ਹੈ। ਹੋਟਲ ਦਾ ਇਕ ਭਾਈਵਾਲ ਵਿਵੇਕ ਕੌਸ਼ਲ ਆਪਣੇ ਦੋਸਤ ਐਸ.ਪੀ. ਨਰੇਸ਼ ਡੋਗਰਾ, ਜੋ ਬਤੌਰ ਕਮਾਂਡੈਂਟ ਪੁਲਿਸ ਅਕੈਡਮੀ ਫ਼ਿਲੌਰ 'ਚ ਤਾਇਨਾਤ ਹਨ, ਨੂੰ ਅਕਸਰ ਆਪਣੇ ਭਾਈਵਾਲ ਅਤੇ ਸਟਾਫ਼ 'ਤੇ ਰੋਹਬ ਝਾੜਨ ਲਈ ਨਾਲ ਲਿਆਉਂਦਾ ਸੀ।
ਘਟਨਾ ਬੀਤੀ 3 ਜਨਵਰੀ ਦੀ ਹੈ। ਵਿਵੇਕ ਕੌਸ਼ਲ ਆਪਣੇ ਸਾਥੀ ਐਸ.ਪੀ. ਨਰੇਸ਼ ਡੋਗਰਾ ਅਤੇ ਨਾਇਬ ਤਹਿਸੀਲਦਾਰ ਨਾਲ ਹੋਟਲ ਅੰਦਰ ਆਇਆ। ਹੋਟਲ 'ਤੇ ਕਬਜ਼ੇ ਦੀ ਨੀਯਤ ਨਾਲ ਐਸ.ਪੀ. ਨਰੇਸ਼ ਡੋਗਰਾ ਦੇ ਸੁਰੱਖਿਆ ਕਰਮੀਆਂ ਨੇ ਜਬਰੀ ਸਾਮਾਨ ਚੁੱਕਣਾ ਸ਼ੁਰੂ ਕਰ ਦਿੱਤਾ। ਹੋਟਲ ਮੈਨੇਜਰ ਨੇ ਇਸ ਦੀ ਜਾਣਕਾਰੀ ਆਪਣੇ ਮਾਲਕ ਵਿਸ਼ਵਨਾਥ ਬੰਟੀ ਨੂੰ ਦਿੱਤੀ। ਬੰਟੀ ਦੇ ਉੱਥੇ ਆਉਣ ਮਗਰੋਂ ਉਨ੍ਹਾਂ ਵਿਚਕਾਰ ਬਹਿਸਬਾਜ਼ੀ ਹੋਈ। ਐਸ.ਪੀ. ਡੋਗਰਾ ਨੇ ਹੋਟਲ ਮਲਿਕ ਬੰਟੀ 'ਤੇ ਹੱਥ ਚੁੱਕ ਦਿਤਾ ਜਿਸ ਮਗਰੋਂ ਝਗੜਾ ਵੱਧ ਗਿਆ।
ਇਸ ਮਗਰੋਂ ਹੋਟਲ ਮਾਲਕ ਅਤੇ ਸਟਾਫ਼ ਨੇ ਐਸ.ਪੀ. ਨਰੇਸ਼ ਡੋਗਰਾ ਅਤੇ ਨਾਇਬ ਤਹਿਸੀਲਦਾਰ ਦਾ ਜਮ ਕੇ ਕੁਟਾਪਾ ਚਾੜ੍ਹਿਆ।
ਹੋਟਲ ਮਾਲਕ ਵਿਸ਼ਵਨਾਥ ਬੰਟੀ ਨੇ ਦੱਸਿਆ ਕਿ ਉਸ ਦਾ ਆਪਣੇ ਭਾਈਵਾਲ ਨਾਲ ਝਗੜਾ ਚੱਲ ਰਿਹਾ ਹੈ ਅਤੇ ਐਸ.ਪੀ. ਅਕਸਰ ਹੋਟਲ ਆ ਕੇ ਧਮਕੀਆਂ ਦਿੰਦਾ ਸੀ। ਬੰਟੀ ਨੇ ਦੱਸਿਆ ਕਿ ਇਸ ਝਗੜੇ ਮਗਰੋਂ ਉਸ ਵਿਰੁੱਧ ਕਤਲ ਵਰਗੀਆਂ ਸੰਗੀਨ ਧਾਰਾਵਾਂ ਲਗਾ ਕੇ ਝੂਠਾ ਮਾਮਲਾ ਦਰਜ ਕੀਤਾ ਗਿਆ ਹੈ।
ਉਧਰ ਹੁਸ਼ਿਆਰਪੁਰ ਦੇ ਐਸ.ਐਸ.ਪੀ. ਜੇ. ਐਲੇਨਚੇਜ਼ੀਅਨ ਨੇ ਦੱਸਿਆ ਕਿ ਪੁਲਿਸ ਵਲੋਂ ਇਕ ਐਸ.ਆਈ.ਟੀ. ਬਣਾ ਕੇ ਘਟਨਾ ਵਾਲੀ ਸੀਸੀਟੀਵੀ ਵੇਖਣ ਮਗਰੋਂ ਕਤਲ ਅਤੇ ਹੋਰ ਧਾਰਾਵਾਂ ਨੂੰ ਹਟਾ ਦਿੱਤਾ ਗਿਆ ਹੈ। ਐਸ.ਪੀ. ਨਰੇਸ਼ ਡੋਗਰਾ ਫ਼ਿਲੌਰ ਤੋਂ ਆਪਣੀ ਡਿਊਟੀ ਛੱਡ ਹੋਟਲ ਆਉਂਦਾ ਸੀ, ਇਸ ਦੀ ਜਾਂਚ ਕੀਤੀ ਜਾਵੇਗੀ।

undefined

Assign.       Desk
Feed.           Ftp
Slug.            Cctv hotal hsp
Sign.             Input 

 ( ਹੋਸ਼ੀਅਰਪੁਰ ਦੇ ਇਕ ਨਿਜੀ ਹੋਟਲ ਨੂੰ ਦੋ ਭਾਈਵਾਲ ਦਰਮਿਆਨ ਕੁੱਦੇ ਐਸ ਪੀ ਅਤੇ ਨਾਈਵ ਤਹਿਸੀਲਦਾਰ ਦੀ ਹੋਈ ਪਿਟਾਈ ਦਾ ਵੀਡੀਓ ਹੋਇਆ ਵਾਇਰਲ )

ਐਂਕਰ ਰੀਡ --- ਪਿਛਲੇ ਦਿਨੀ ਹੋਸ਼ੀਅਰਪੁਰ ਵਿਚ ਇਕ ਨਿਜੀ ਹੋਟਲ ਵਿਚ ਹੋਏ ਝਗੜੇ ਵਿਚ ਪੰਜਾਬ ਪੁਲਿਸ ਦੇ ਇਕ ਐਸ ਪੀ ਅਤੇ ਨਾਈਵ ਤਹਿਸੀਲਦਾਰ ਦੀ ਕੁਟ ਦਾ ਵੀਡੀਓ ਇਨੀ ਦਿਨੀ ਸ਼ੋਸ਼ਲ ਮੀਡੀਆ ਤੇ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ , ਮਾਮਲਾ ਪਿਛਲੇ ਮਹੀਨੇ ਦਾ ਹੈ ਜਦੋ ਇਕ ਹੋਟਲ ਨੂੰ ਲੈਕੇ ਦੋ ਭਾਈਵਾਲ ਵਿਚ ਝਗੜਾ ਚਲ ਰਿਹਾ ਸੀ , ਜਿਸ ਵਿਚ ਇਕ ਭਾਈਵਾਲ ਨਾਲ ਐਸ ਪੀ ਡੋਗਰਾ ਅਕਸਰ ਹੋਟਲ ਆ ਕੇ ਪ੍ਰੇਸ਼ਾਨ ਕਰਦਾ , ਬੀਤੀ 3 ਜਨਵਰੀ ਨੂੰ ਲੈਕੇ ਹੂਏ ਝਗੜੇ ਵਿਚ ਐਸ ਪੀ ਡੋਗਰਾ ਅਤੇ ਨਾਈਵ ਤਹਿਸੀਲਦਾਰ ਦੀ ਜਮਕੇ ਧੁਲਾਈ ਹੋਈ ਜਿਸਦਾ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ , 

ਵੋਇਸ ਓਵਰ --- ਆਪਣੀ ਵਰਦੀ ਅਤੇ ਕੁਰਸੀ ਦਾ ਨਾਜਾਇਜ਼ ਫਾਇਦਾ ਉਠਾਣਾ ਇਕ ਪੁਲਿਸ ਮੁਲਾਜਿਮ ਅਤੇ ਨਾਈਵ ਤਹਿਸੀਲਦਾਰ ਨੂੰ ਮਹਿੰਗਾ ਪੇ ਗਿਆ . ਜਿਸਦਾ ਵਾਇਰਲ ਵੀਡੀਓ ਇਨੀ ਦਿਨੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ । ਮਾਮਲਾ ਹੋਸ਼ੀਅਰਪੁਰ ਤੋਂ ਹੈ ਜਿਥੇ ਇਕ ਨਿਜੀ ਹੋਟਲ ਨੂੰ ਲੈਕੇ ਦੋ ਭਾਈਵਾਲਾਂ ਦਰਮਿਆਨ ਝਗੜਾ ਚਲ ਰਿਹਾ ਸੀ , ਜਿਸ ਵਿਚ ਹੋਟਲ ਦਾ ਇਕ ਭਾਈਵਾਲ ਵਿਵੇਕ ਕੌਸ਼ਲ 
ਆਪਣੇ ਇਕ ਦੋਸਤ ਐਸ ਪੀ ਨਰੇਸ਼ ਡੋਗਰਾ ਜੋ ਬਤੌਰ ਕਮਾਂਡੈਂਟ ਪੁਲਿਸ ਅਕੈਡਮੀ ਫਲੌਰ ਵਿਚ ਤਾਇਨਾਤ ਹਨ ਨੂੰ ਅਕਸਰ ਆਪਣੇ ਭਾਈਵਾਲ ਅਤੇ ਸਟਾਫ ਤੇ ਰੌਬ ਝਾੜਨ ਲਈ ਲੈ ਆਉਂਦਾ ਅਤੇ ਐਸ ਪੀ ਸਾਹਿਬ ਵੀ ਅਕਸਰ ਆਪਣੀ ਡਿਊਟੀ ਫਲੌਰ ਹੋਣ ਦੇ ਬਾਵਜੂਦ ਹੋਟਲ ਵਿਚ ਆ ਆਪਣੇ ਦੋਸਤ ਨਾਲ ਆਪਣਾ ਪੁਲਿਸਆਂ ਰੌਬ ਝਗੜੇ , ਘਟਨਾ ਬੀਤੇ ਮਹੀਨੇ 3 ਜਨਵਰੀ ਨੂੰ ਵੀ ਇਹੋ ਹੋਇਆ ਕੇ ਵਿਵੇਕ ਕੌਸ਼ਲ ਆਪਣੇ ਸਾਥੀ ਦੋਸਤ ਨਾਲ ਹੋਟਲ ਆਇਆ ਅਤੇ ਦੋਸਤ ਐਸ ਪੀ ਦੇ ਸੁਰੱਖਿਆ ਕਰਮੀਆਂ ਨੂੰ ਨਾਲ ਲੈਕੇ ਸਮਾਨ ਸਿਫਤ ਅਤੇ ਕਬਜ਼ੇ ਕਿ ਨੀਯਤ ਨਾਲ ਹੋਟਲ ਦਾਖਿਲ ਹੋਏ ਜਿਸਦੀ ਜਾਣਕਾਰੀ ਹੋਟਲ ਮਨੇਜਰ ਨੇ ਆਪਣੇ ਮਲਿਕ ਨੂੰ ਦਿਤੀ ਜਿਸਤੇ ਆਉਣ ਤੇ ਦੋਨੋ ਦਰਮਿਆਨ ਕਿਹਾ ਸੁਣੀ ਹੋਈ ਅਤੇ ਐਸ ਪੀ ਡੋਗਰਾ ਨੇ ਹੋਟਲ ਮਲਿਕ ਤੇ ਹੱਥ ਚਕ ਦਿਤਾ ਜਿਸਤੇ ਬਾਅਦ ਝਗੜਾ ਵਧ ਗਿਆ ਜਿਸ ਵਿਚ ਐਸ ਪੀ ਸਮੇਤ ਨਾਈਵ ਤਹਿਸੀਲਦਾਰ ਦੀ ਜਮਕੇ ਪਿਟਾਈ ਹੋਈ , ਹੋਟਲ ਮਲਿਕ ਮੁਤਾਬਿਕ ਉਣਾ ਦਾ ਆਪਣੇ ਭਾਈਵਾਲ ਨਾਲ ਝਗੜਾ ਚਲ ਰਿਆ ਹੈ ਜਿਸ ਵਿਚ ਐਸ ਪੀ ਅਕਸਰ ਹੋਟਲ ਆਉਦਾ ਸੀ ਉਸ ਦਿਨ ਵੀ ਉਹੋ ਹੋਇਆ ਜਿਸ ਦਾ ਮੈਨੇਜਰ ਨੇ ਮੇਨੂ ਫੋਨ ਕੀਤਾ ਉਥੇ ਜਾਣ ਤੇ ਜਦੋਂ ਗਲਬਾਤ ਚਲ ਰਹੀ ਸੀ ਤੇ ਐਸ ਪੀ ਨੇ ਉਣਾ ਤੇ ਹੱਥ ਚੁੱਕਿਆ ਜਿਸਤੋ ਬਾਅਦ ਝਗੜਾ ਵਧ ਗਿਆ , ਜਿਸਤੋ ਬਾਅਦ ਐਸ ਪੀ ਨੇ ਆਪਣੀ ਵਰਦੀ ਦਾ ਰੌਬ ਦਿਖਾਂਦੇ ਹੋਏ ਉਣਾ ਤੇ ਕਤਲ ਵਰਗੀਆਂ ਸੰਗੀਨ ਧਾਰਾਵਾਂ ਲਗਾ ਕੇ ਕਾਨੂੰਨ ਦਾ ਦੂਰ ਉਪਯੋਗ ਕੀਤਾ ਜਿਸਤੇ ਐਸ ਆਈ ਟੀ ਬਣਾਈ ਗਈ ਹੈ 

ਬਾਇਤ -- ਵਿਸ਼ਵਨਾਥ ਬੰਟੀ ( ਹੋਟਲ ਮਲਿਕ )

(( ਸੀਸੀਟੀਵੀ ਵਿਚ ਕਲਰ ਵੀਡੀਓ ਵਿਚ ਐਸ ਪੀ ਡੋਗਰਾ ਅਕਸਰ ਹੋਟਲ ਵਿਚ ਆਉਂਦਾ ਦਿਖਾਈ ਦੇ ਰਿਹਾ -- ਝਗੜੇ ਵਾਲੇ ਰਾਤ ਓਨਾ ਦੇ ਗੰਨਮੈਨ ਸਮਾਂਨ ਸਿਫਤ ਕਰਾਉਦੇ ਹੋਏ - ਹੋ ਰਹੀ ਗਲਬਾਤ ਵਿਚ ਐਸ ਪੀ ਵਲੋਂ ਧੱਕਮੁੱਕੀ ਦੀ ਸ਼ੁਰੂਵਾਤ - ਬਾਅਦ ਵਿਚ ਹੋਈ ਧੁਲਾਈ )) 

ਵੋਇਸ ਓਵਰ -- ਉਥੇ ਹੀ ਪੁਲਿਸ ਵਲੋਂ ਇਕ ਐਸ ਆਈ ਟੀ ਬਣਾਕੇ ਘਟਨਾ ਵਾਲੀ ਸੀਸੀਟੀਵੀ ਤੇ ਅਧਾਰ ਤੇ ਕਤਲ ਅਤੇ ਹੋਰ ਧਾਰਾਵਾਂ ਨੂੰ ਹਟਾ ਦਿੱਤਾ ਗਿਆ , ਐਸ ਐਸ ਪੀ ਨੇ ਮੰਨਿਆ ਕਿ ਹੋਟਲ ਵਿਚ ਦੋ ਪਾਰਟੀਆਂ ਦਰਮਿਆਨ ਝਗੜਾ ਦੀ ਜਿਸਤੇ ਐਸ ਆਈ ਟੀ ਦੀ ਜਾਂਚ ਤੋਂ ਬਾਅਦ ਸੀਸੀਟੀਵੀ ਦੇ ਅਧਾਰ ਤੇ ਕਾਰਵਾਈ ਕਰਦੇ ਹੋਏ ਧਾਰਾਵਾਂ ਵਿਚ ਕਮੀ ਕੀਤੀ ਹੈ , ਜਦ ਕਿ ਐਸ ਪੀ ਆਪਣੀ ਡਿਊਟੀ ਛੱਡ ਕਿਸ ਤਰਾਂ ਅਕਸਰ ਹੋਟਲ ਆਉਦਾ ਦੀ ਇਸਦੀ ਜਾਂਚ ਕੀਤੀ ਜਾਵੇਗੀ 

ਬਾਇਤ -- ਜੇ ਐਲਨ ਚੇਲੀਅਨ
( ਐਸ ਐਸ ਪੀ )

ਸੱਤਪਾਲ ਸਿੰਘ 99888 14500 ਹੁਸ਼ਿਆਰਪੁਰ 

ETV Bharat Logo

Copyright © 2024 Ushodaya Enterprises Pvt. Ltd., All Rights Reserved.