ETV Bharat / state

ਸਮਾਜ ਸੇਵੀ ਸੰਸਥਾ ਦਾ ਸ਼ਲਾਘਾਯੋਗ ਉਪਰਾਲਾ - ਸਿਹਤ ਸਹੂਲਤਾਂ ਪਹੁੰਚਾਉਣ ਦਾ ਦਾਅਵਾ

ਹਰ ਸੇਵਾ ਸੁਸਾਇਟੀ ਟਰੱਸਟ ਵੱਲੋਂ ਗੜ੍ਹਸ਼ੰਕਰ ਵਿਖੇ ਅੱਖਾਂ ਦੇ ਕੈਂਪ ਦੀ ਸ਼ੁਰੂਆਤ (free eye camp in Hoshiarpur) ਕੀਤੀ ਗਈ। ਇਸ ਮੌਕੇ ਜਿੱਥੇ ਮਰੀਜ਼ਾਂ ਦਾ ਆਪਰੇਸ਼ਨ ਕੀਤਾ ਗਿਆ ਉੱਥੇ ਹੀ ਮੁਫਤ ਵਿੱਚ ਦਵਾਈ ਵੀ ਦਿੱਤੀ ਗਈ।

ਗੜ੍ਹਸ਼ੰਕਰ ਵਿਖੇ ਅੱਖਾਂ ਦਾ ਮੁਫਤ ਕੈਂਪ
ਗੜ੍ਹਸ਼ੰਕਰ ਵਿਖੇ ਅੱਖਾਂ ਦਾ ਮੁਫਤ ਕੈਂਪ
author img

By

Published : Mar 8, 2022, 7:21 PM IST

ਹੁਸ਼ਿਆਰਪੁਰ: ਜਿੱਥੇ ਸੂਬਾ ਸਰਕਾਰਾਂ ਵੱਲੋਂ ਆਵਾਮ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਦਾ ਦਾਅਵਾ ਕੀਤਾ ਜਾਂਦਾ ਹੈ ਪਰ ਅਕਸਰ ਦੇਖਿਆ ਜਾਂਦਾ ਹੈ ਕਿ ਲੋਕਾਂ ਤੱਕ ਸਹੂਲਤਾਂ ਪਹੁੰਚਦੀਆਂ ਬਹੁਤ ਘੱਟ ਹਨ ਅਤੇ ਇਹ ਸਾਰੀਆਂ ਸਹੂਲਤਾਂ ਕਾਂਗਜ਼ਾਂ ਤੱਕ ਮਹਿਫੂਜ ਹੋ ਕੇ ਰਹਿ ਜਾਂਦੀਆਂ ਹਨ।

ਪੰਜਾਬ ਸਰਕਾਰ ਵੱਲੋਂ ਬੇਸ਼ੱਕ ਲੋਕਾਂ ਤੱਕ ਸਿਹਤ ਸਹੂਲਤਾਂ ਪਹੁੰਚਾਉਣ ਦਾ ਦਾਅਵਾ ਕੀਤਾ ਜਾਂਦਾ ਹੈ ਪਰ ਇਸ ਦੌਰਾਨ ਕਈ ਸਮਾਜ ਸੇਵੀ ਸਰਕਾਰ ਦਾ ਕੰਮ ਕਰਦੇ ਵਿਖਾਈ ਦੇ ਰਹੇ ਹਨ ਭਾਵੇਂ ਉਹ ਸਰਕਾਰ ਵਿੱਚ ਨਹੀਂ। ਸਮਾਜ ਸੇਵੀਆਂ ਵੱਲੋਂ ਲੋਕਾਂ ਦੀ ਭਲਾਈ ਲਈ ਕਈ ਤਰ੍ਹਾਂ ਦੇ ਮੈਡੀਕਲ ਕੈਂਪ ਲਗਾਏ ਜਾਂਦੇ ਹਨ। ਇੰਨ੍ਹਾਂ ਕੈਪਾਂ ਨੂੰ ਆਰਥਿਕ ਮੱਦਦ ਜ਼ਿਆਦਾਤਰ ਪੰਜਾਬ ਲਈ ਹਮਦਰਦੀ ਰੱਖਣ ਵਾਲੇ ਐਨਆਰਆਈ ਭਾਈਚਾਰੇ ਵੱਲੋਂ ਕੀਤੀ ਜਾਂਦੀ ਹੈ।

ਸਮਾਜ ਸੇਵੀ ਸੰਸਥਾ ਦਾ ਸ਼ਲਾਘਾਯੋਗ ਉਪਰਾਲਾ

ਇਸ ਦੇ ਚੱਲਦੇ ਹੀ ਹਰ ਸੇਵਾ ਸੁਸਾਇਟੀ ਟਰੱਸਟ ਵੱਲੋਂ ਗੜ੍ਹਸ਼ੰਕਰ ਵਿਖੇ ਅੱਖਾਂ ਦੇ ਕੈਂਪ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਡਾਕਟਰ ਜੰਗ ਬਹਾਦਰ ਸਿੰਘ ਰਾਏ, ਐਸ ਜੀ. ਪੀ.ਸੀ ਮੈਂਬਰ ਹਾਜ਼ਰ ਰਹੇ। ਇਸਦੇ ਨਾਲ ਹੀ ਡਾਕਟਰਾਂ ਦੀ ਟੀਮ ਵੱਲੋਂ ਮਰੀਜਾਂ ਦੀਆਂ ਅੱਖਾਂ ਦਾ ਮੁਫ਼ਤ ਚੈਕਅੱਪ ਕਰਕੇ ਅਪਰੇਸ਼ਨ ਕੀਤੇ ਗਏ।

ਜਾਣਕਾਰੀ ਦਿੰਦੇ ਹੋਏ ਡਾਕਟਰ ਨੇ ਕਿਹਾ ਕਿ ਹਰ ਸੇਵਾ ਸੁਸਾਇਟੀ ਵੱਲੋਂ ਹਰ ਸਾਲ ਲੋੜਵੰਦ ਮਰੀਜਾਂ ਦੀ ਮੱਦਦ ਕੀਤੀ ਜਾਂਦੀ ਹੈ ਜਿਸਦੇ ਤਹਿਤ ਲੋੜਵੰਦ ਮਰੀਜਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਐਨ ਆਰ ਆਈ ਭਾਈਚਾਰੇ ਦਾ ਵੱਡਾ ਸਹਿਯੋਗ ਹੁੰਦਾ ਹੈ। ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਮਰੀਜ਼ਾਂ ਦਾ ਆਪਰੇਸ਼ਨ ਜਰਮਨ ਤਕਨੀਕ ਦੇ ਨਾਲ ਕੀਤੇ ਗਏ ਹਨ ਜੋ ਕਿ ਨਵੀਂ ਤਕਨੀਕ ਹੈ। ਇਸ ਮੌਕੇ ਉਨ੍ਹਾਂ ਦੱਸਿਆ ਕਿ 5 ਦਿਨਾਂ ਚੱਲਣ ਵਾਲੇ ਇਸ ਕੈਂਪ ਵਿੱਚ 70 ਦੇ ਕਰੀਬ ਮਰੀਜਾਂ ਦਾ ਅਪਰੇਸ਼ਨ ਕੀਤਾ ਜਾਵੇਗਾ। ਇਸਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਮਰੀਜ਼ਾਂ ਨੂੰ ਮੁਫਤ ਵਿੱਚ ਦਵਾਈ ਵੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਯੂਕਰੇਨ ਤੋਂ ਆਈ ਵਿਦਿਆਰਥਣ ਨੇ ਪੰਜਾਬ ਸਰਕਾਰ ਨਾਲ ਜਤਾਇਆ ਰੋਸ

ETV Bharat Logo

Copyright © 2025 Ushodaya Enterprises Pvt. Ltd., All Rights Reserved.