ਹੁਸ਼ਿਆਰਪੁਰ: ਪੰਜਾਬ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ (Incidents of looting in Punjab) ਦਿਨੋਂ-ਦਿਨ ਵੱਧ ਦੀਆਂ ਜਾ ਰਹੀਆਂ ਹਨ। ਜਿਸ ਦੀਆਂ ਤਾਜ਼ਾ ਤਸਵੀਰਾਂ ਹੁਸ਼ਿਆਰਪੁਰ ਦੇ ਮਾਹਿਲਪੁਰ ਇਲਾਕੇ (Mahilpur area of Shiarpur) ਤੋਂ ਸਾਹਮਣੇ ਆਈਆਂ ਹਨ। ਜਿੱਥੇ ਇੱਕ ਸੜਕ ‘ਤੇ ਜਾ ਰਹੀ ਔਰਤ ਦਾ ਪਰਸ ਖੋਹ ਲਿਆ ਅਤੇ ਮੌਕੇ ਤੋਂ ਮੁਲਜ਼ਮ ਫਰਾਰ ਹੋ ਗਏ, ਪਰ ਮੌਕੇ ‘ਤੇ ਮੌਜੂਦ ਕੁਝ ਨੌਜਵਾਨਾਂ ਨੇ ਮੋਟਰਸਾਈਕਲ ਦਾ ਪਿਛਾ ਕਰਕੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਜਿਸ ਤੋਂ ਬਾਅਦ ਮੁਲਜ਼ਮਾਂ ਨੇ ਖੋਏ ਹੋਏ ਪਰਸ ਨੂੰ ਦੁਕਾਨ ਵਿੱਚ ਸੁੱਟ ਦਿੱਤਾ ਸੀ, ਪਰ ਲੋਕਾਂ ਨੇ ਪਰਸ ਨੂੰ ਵੀ ਲੱਭ ਲਿਆ।
ਜਦੋ ਇਸ ਲੁੱਟ-ਖੋਹ ਵਿੱਚ ਸ਼ਾਮਿਲ ਔਰਤ ਨੂੰ ਪੁਲਿਸ ਹਵਾਲੇ ਕੀਤਾ ਜਾ ਰਿਹਾ ਸੀ ਤਾਂ ਔਰਤ ਵੱਲੋਂ ਖੋਲ੍ਹੇ ਭੇਤ ਨੇ ਸਭ ਨੂੰ ਦੰਦਾਂ ਜੀਭ ਲੈਣ ਲਈ ਮਜ਼ਬੂਰ ਕਰ ਦਿੱਤਾ। ਥਾਣੇ ਵਿੱਚ ਪਹਿਲਾਂ ਹੀ ਆਏ ਹੋਏ ਅਕਸ਼ੇ ਨਾਮ ਦੇ ਨੌਜਵਾਨ ਨੇ ਦੱਸਿਆ ਕਿ ਉਹ ਪੈਸੇ ਕਢਵਾ ਕੇ ਸ਼ਹਿਰ ਤੋਂ ਇੱਕ ਹੋਟਲ ਵਿੱਚ ਜਾ ਰਿਹਾ ਸੀ, ਤਾਂ ਕਿਸੇ ਨੇ ਉਸ ਦਾ ਪਰਸ ਖੋਹ ਲਿਆ। ਜਦੋ ਪੁਲਿਸ ਨੇ ਲੁੱਟ-ਖੋਹ ਵਿੱਚ ਕਾਬੂ ਕੀਤੇ ਮੁੰਡੇ-ਕੁੜੀ ਤੋਂ ਪੁੱਛਿਆ ਤਾਂ ਕਹਾਣੀ ਜੋ ਸਾਹਮਣੇ ਆਈ, ਉਸ ਨਾਲ ਪੁਲਿਸ ਵੀ ਹੱਕੀ ਬੱਕੀ ਰਹਿ ਗਈ।
ਇਹ ਵੀ ਪੜ੍ਹੋ: ਸੱਜਣ ਕੁਮਾਰ ਨੂੰ ਜ਼ਮਾਨਤ ਤਾਂ ਟਾਇਟਲਰ ਦੀ ਸੋਨੀਆ ਗਾਂਧੀ ਨਾਲ ਮੁਲਾਕਾਤ: ਵਿਰੋਧੀਆਂ ਦੇ ਨਿਸ਼ਾਨੇ 'ਤੇ ਆਈ ਕਾਂਗਰਸ
ਲੁੱਟ-ਖੋਹ ਵਿੱਚ ਸ਼ਾਮਿਲ ਮੁੰਡਾ-ਕੁੜੀ ਲੁੱਟ ਦੇ ਪੈਸੇ ਨਾਲ ਸ਼ਹਿਰ ਤੋਂ ਬਾਹਰ ਹੋਟਲ ਵਿੱਚ ਰੰਗ ਰਲੀਆਂ ਮਨਾਉਣ ਜਾ ਰਹੇ ਸਨ, ਪਰ ਪਹਿਲਾਂ ਹੀ ਕਾਬੂ ਆ ਗਏ। ਜਦਕਿ ਪੁਲਿਸ ਥਾਣੇ ਸ਼ਿਕਾਇਤ ਲਿਖਾਉਣ ਆਇਆ ਨੌਜਵਾਨ ਵੀ ਉਸੇ ਹੋਟਲ ਵਿੱਚ ਰੰਗ ਰਲੀਆਂ ਮਨਾਉਣ ਜਾ ਰਿਹਾ ਸੀ, ਪਰ ਉਹ ਵੀ ਲੁੱਟਿਆ ਗਿਆ। ਜਿਸ ਔਰਤ ਦਾ ਪਰਸ ਖੋਹਿਆ ਗਿਆ ਸੀ ਉਸ ਨੂੰ ਆਪਣਾ ਪਰਸ ਮਿਲਦੇ ਹੀ ਉਸ ਨੇ ਰਿਪੋਰਟ ਲਿਖਾਉਣ ਤੋਂ ਵੀ ਇਨਕਾਰ ਕਰ ਦਿੱਤਾ। ਪੁਲਿਸ ਨੇ ਤਿੰਨਾਂ ਨੂੰ ਕਾਬੂ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਫਾਰਚੂਨਰ ’ਚ ਸਵਾਰ ਨਸ਼ਾ ਤਸਕਰ ਨੇ ਪੁਲਿਸ ’ਤੇ ਕੀਤੀ ਫਾਇਰਿੰਗ, ਹੋਇਆ ਫਰਾਰ