ਹੁਸ਼ਿਆਰਪੁਰ: ਬੀਤੀ ਰਾਤ ਹੁਸਿ਼ਆਰਪੁਰ ਫਗਵਾੜਾ ਮਾਰਗ ਉੱਤੇ ਪੈਂਦੇ ਪਿੰਡ ਹਰਖੋਵਾਲ ਵਿਖੇ ਸਥਿਤ ਡੇਰਾ ਸੰਤਗੜ੍ਹ ਹਰਖੋਵਾਲ (Dera Santgarh located at village Harkhowal) ਵਿਖੇ ਲੁੱਟਣ ਅਤੇ ਕਬਜ਼ਾ ਕਰਨ ਦੀ ਨੀਅਤ ਨਾਲ ਕੁਝ ਵਿਅਕਤੀਆਂ ਵਲੋਂ ਹਮਲਾ ਕੀਤਾ ਗਿਆ ਅਤੇ ਡੇਰੇ ਵਿੱਚ ਪਿਆ ਮਹਿੰਗਾ ਅਤੇ ਕੀਮਤੀ ਸਾਮਾਨ ਵੀ ਲੈ ਗਏ।
ਨਿਹੰਗ ਸਿੰਘਾਂ ਦੇ ਬਾਣੇ 'ਚ ਆਏ ਲੁਟੇਰੇ: ਸੇਵਾਦਾਰਾਂ ਦਾ ਕਹਿਣਾ ਹੈ ਕਿ ਲੁਟੇਰੇ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਆਏ ਅਤੇ ਡੇਰੇ ਅੰਦਰ ਮੌਜੂਦ ਹਰ ਸ਼ਖ਼ਸ ਉੱਤੇ ਉਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਲੁਟੇਰੇ ਡੇਰੇ ਵਿੱਚੋਂ 20 ਲੱਖ ਰੁਪਏ ਦੀ ਨਕਦੀ (20 lakhs in cash and other valuables) ਅਤੇ ਹੋਰ ਕੀਮਤੀ ਸਮਾਨ ਲੈਕੇ ਫਰਾਰ ਹੋ ਗਏ ਹਨ।
ਸੇਵਾਦਾਰਾਂ ਨੇ ਦੱਸੀ ਹੱਡਬੀਤੀ: ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰਾ ਸੰਤਗੜ੍ਹ ਹਰਖੋਵਾਲ ਦੇ ਸੇਵਾਦਾਰ ਹਰਜਾਪ ਸਿੰਘ ਮੱਖਣ ਨੇ ਦੱਸਿਆ ਕਿ ਗੁਰਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਸਾਹਿਬ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣ ਲਈ ਆਉਂਦੀਆਂ ਹਨ ਅਤੇ ਬੀਤੀ ਰਾਤ ਕਰੀਬ 2 ਵਜੇ ਕੁਝ ਵੱਡੀ ਗਿਣਤੀ ਵਿੱਚ ਵਿਅਕਤੀ ਆਏ ਜਿਨ੍ਹਾਂ ਨੇ ਨਿਹੰਗ ਸਿੰਘਾਂ ਦੇ ਬਾਣੇ (Nihang Singhs were wearing the cloth) ਪਾਏ ਹੋਏ ਸਨ।
ਉਨ੍ਹਾਂ ਕਿਹਾ ਕਿ ਗੇਟ ਉੱਤੇ ਤਾਇਨਾਤ ਸੇਵਾਦਾਰਾਂ ਵੱਲੋਂ ਸੰਗਤਾਂ ਨੂੰ ਸਮਝ ਕੇ ਅੰਦਰ ਆਉਣ ਦਿੱਤਾ ਗਿਆ ਅਤੇ ਜਿਵੇਂ ਹੀ ਉਕਤ ਵਿਅਕਤੀ ਗੁਰਦੁਆਰਾ ਸਾਹਿਬ ਵਿੱਚ ਦਾਖਿਲ ਹੋਏ ਤਾਂ ਆਉਂਦੇ ਸਾਰ ਹੀ ਉਨ੍ਹਾਂ ਵਲੋਂ ਲੁੱਟ ਦੀ ਨੀਅਤ ਨਾਲ ਡੇਰੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ ਅਤੇ ਗੁਰਦੁਆਰਾ ਸਾਹਿਬ ਚੋਂ ਕੀਮਤੀ ਸਾਮਾਨ ਲੁੱਟ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ: ਪਾਕਿਸਤਾਨ 'ਚ ਵੀ ਹੋਣੀ ਸੀ ਸਿੱਧੂ ਮੂਸੇਵਾਲਾ ਦੇ ਗੀਤ ਵਾਰ ਦੀ ਵੀਡੀਓ ਸ਼ੂਟਿੰਗ
ਪੁਲਿਸ ਨੇ ਮਾਮਲੇ ਉੱਤੇ ਧਾਰੀ ਚੁੱਪੀ: ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਵਲੋਂ ਡੇਰੇ ਵਿੱਚ ਹੀ ਮੌਜੂਦ ਸਿੰਘਾਂ ਨਾਲ ਵੀ ਕੁੱਟਮਾਰ ਕੀਤੀ ਗਈ ਅਤੇਸੰਤ ਜੀ ਉੱਤੇ ਵੀ ਹਮਲਾ ਕੀਤਾ ਗਿਆ । ਉਨ੍ਹਾਂ ਕਿਹਾ ਸੂਚਨਾ ਮਿਲਦਿਆਂ ਹੀ ਜਿਵੇਂ ਹੀ ਪੁਲਿਸ ਪ੍ਰਸ਼ਾਸਨ ਮੌਕੇ ਉੱਤੇ ਪਹੁੰਚਿਆਂ ਤਾਂ ਉਕਤ ਵਿਅਕਤੀ ਫਰਾਰ ਹੋ ਗਏ। ਇਸ ਸਾਰੇ ਮਾਮਲੇ ਸਬੰਧੀ ਜਦੋਂ ਪੁਲਿਸ ਦੇ ਉਚ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਕੋਈ ਵੀ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ ਹੋਏ।