ਹੁਸ਼ਿਆਰਪੁਰ: ਮੁਹੱਲਾ ਪ੍ਰੇਮਗੜ੍ਹ ਦੇ ਲੋਕ ਗੰਧਲਾ ਪਾਣੀ ਪੀਣ ਨੂੰ ਮਜਬੂਰ ਹਨ। ਜਿਸ ਕਾਰਨ ਮੁਹੱਲਾ ਵਾਸੀ ਪਿਛਲੇ ਕਈ ਦਿਨਾਂ ਤੋਂ ਗੰਦਾ ਪਾਣੀ ਪੀਣ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਇਸ ਕਾਰਨ ਕਈ ਲੋਕ ਬਿਮਾਰ ਵੀ ਹੋ ਚੁੱਕੇ ਹਨ। ਪਿਛਲੇ ਕਈ ਦਿਨਾਂ ਤੋਂ ਸੀਵਰੇਜ ਦਾ ਪਾਇਪ ਟੁੱਟਣ ਕਾਰਨ ਪੀਣ ਵਾਲੇ ਪਾਣੀ 'ਚ ਗੰਦਗੀ ਆ ਰਹੀ ਹੈ। ਜਿਸ ਸਬੰਧੀ ਉਨ੍ਹਾਂ ਵਲੋਂ ਕਈ ਵਾਰ ਸਬੰਧਿਤ ਮਹਿਕਮੇ ਨੂੰ ਸ਼ਿਕਾਇਤ ਵੀ ਕੀਤੀ ਜਾ ਚੁੱਕੀ ਹੈ ਪਰ ਕੋਈ ਵੀ ਹੱਲ ਨਿਕਲ ਕੇ ਸਾਹਮਣੇ ਨਹੀਂ ਆਇਆ। ਜਿਸ ਨੂੰ ਲੈਕੇ ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ਼ ਰੋਸ ਜਾਹਿਰ ਕੀਤਾ ਹੈ।
ਇਸ ਸਬੰਧੀ ਲੋਕਾਂ ਦਾ ਕਹਿਣਾ ਕਿ ਪਾਇਪ ਲਾਈਨ 'ਚ ਗੰਦਾ ਪਾਣੀ ਆਉਣ ਕਾਰਨ ਉਨ੍ਹਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦਾ ਕਹਿਣਾ ਕਿ ਪਹਿਲਾਂ ਹੀ ਕੋਰੋਨਾ ਮਹਾਂਮਾਰੀ ਦਾ ਸਾਹਮਣਾ ਲੋਕ ਕਰ ਰਹੇ ਹਨ, ਉਤੋਂ ਅਜਿਹੇ ਮਾਮਲਿਆਂ ਨਾਲ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਹੈ। ਉਨ੍ਹਾਂ ਮੰਗ ਕੀਤੀ ਕਿ ਵਿਭਾਗ ਇਸ ਮਸਲੇ ਨੂੰ ਜਲਦੀ ਹੱਲ ਕਰੇ ਅਤੇ ਪਾਣੀ ਦੀ ਸਪਲਾਈ ਸਾਫ਼ ਕਰੇ।
ਇਸ ਸਬੰਧੀ ਮੁਹੱਲੇ ਦੇ ਕੌਂਸਲਰ ਦਾ ਕਹਿਣਾ ਕਿ ਬੀਤੇ ਦਿਨ ਮੁਹੱਲੇ ਦੀ ਪਾਈਪ ਲਾਈਨ ਠੀਕ ਕਰਾ ਦਿੱਤੀ ਗਈ ਸੀ ਪਰ ਇਸ ਦੇ ਨਾਲ ਲੋਕਾਂ ਨੂੰ ਕਿਹਾ ਗਿਆ ਸੀ ਕਿ ਉਹ ਆਪਣੇ ਘਰ ਦੇ ਬਾਹਰ ਲੱਗਾ ਬਾਲ ਖੋਲ੍ਹ ਕੇ ਰੱਖਣ ਤਾਂ ਜੋ ਗੰਦਾ ਪਾਣੀ ਨਿਕਲ ਸਾਫ਼ ਪਾਣੀ ਆਉਣਾ ਸ਼ੁਰੂ ਹੋ ਜਾਏਗਾ, ਪਰ ਲੋਕਾਂ ਨੇ ਇੰਝ ਨਹੀਂ ਕੀਤਾ ਜਿਸ ਕਾਰਨ ਅਜੇ ਵੀ ਪਾਣੀ ਗੰਦਾ ਆ ਰਿਹਾ ਹੈ।
ਇਹ ਵੀ ਪੜ੍ਹੋ:ਬੇਅਦਬੀ ਮੁੱਦੇ ’ਤੇ ਸਿੱਧੂ ਦਾ ਹੁਣ ਕੈਪਟਨ ਦੇ ਨਾਲ ਬਾਦਲਾਂ 'ਤੇ 'ਵੀਡੀਓ ਅਟੈਕ' !