ਹੁਸ਼ਿਆਰਪੁਰ : ਵਾਰਡ ਨੰਬਰ 24 ਅਧੀਨ ਆਉਦੇ ਮੁਹੱਲਾ ਦਸ਼ਮੇਸ਼ ਨਗਰ ਵਿੱਚ ਸੀਵਰੇਜ ਲੀਕੇਜ਼ ਦੀ ਸਮੱਸਿਆ (problem of sewage leakage of Hoshiarpur) ਤੋਂ ਮੁਹੱਲਾ ਵਾਸੀ ਪਰੇਸਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕੌਂਸਲਰ ਦੇ ਵਤੀਰੇ ਤੋਂ ਤੰਗ ਆ ਗਏ ਹਨ। ਜਿਸ ਕਰਕੇ ਮੁਹੱਲਾ ਵਾਸੀਆਂ ਨੇ ਹੁਸ਼ਿਆਰਪੁਰ ਜਲੰਧਰ ਮੁੱਖ ਮਾਰਗ ਨੂੰ ਜਾਮ ਕਰਨ ਦਾ ਐਲਾਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਜਲਦ ਹੀ ਕੌਂਸਲਰ ਪਵਿੱਤਰਦੀਪ ਸਿੰਘ ਨੇ ਸਮੱਸਿਆ ਦਾ ਹੱਲ ਨਾ ਕਰਵਾਇਆ ਤਾਂ ਉਨ੍ਹਾਂ ਵੱਲੋਂ ਆਉਣ ਵਾਲੇ ਦਿਨਾਂ 'ਚ ਮੁੱਖ ਮਾਰਗ ਨੂੰ ਜਾਮ ਕਰਕੇ ਸੰਘਰਸ਼ ਕੀਤਾ ਜਾਵੇਗਾ। ਜਿਸਦੀ ਸਾਰੀ ਜਿੰਮੇਵਾਰੀ ਕੌਂਸਲਰ ਪਵਿੱਤਰਦੀਪ ਸਿੰਘ ਦੀ ਹੋਵੇਗੀ।
ਗੱਲਬਾਤ ਦੌਰਾਨ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਉਨ੍ਹਾਂ ਦੇ ਮੁਹੱਲੇ ਵਿਚ ਸੀਵਰੇਜ ਦੀ ਲੀਕੇਜ਼ (Leakage of sewage in the neighborhood) ਹੋ ਰਹੀ ਐ ਜਿਸ ਕਾਰਨ ਪੈਦਾ ਹੋਣ ਵਾਲੀ ਗੰਦੀ ਬਦਬੂ ਤੋਂ ਬਿਮਾਰੀਆਂ ਫੈਲਣ ਦਾ ਖਦਸਾ ਬਣਿਆ ਹੋਇਆ ਹੈ। ਸੀਵਰੇਜ ਦਾ ਪਾਣੀ ਇਕ ਪਲਾਟ 'ਚ ਜਾ ਕੇ ਜਮ੍ਹਾਂ ਹੋ ਰਿਹਾ ਹੈ। ਜਿਸ ਕਾਰਨ ਮੁਹੱਲਾ ਵਾਸੀਆਂ ਖਾਸ ਕਰ ਨਜ਼ਦੀਕੀ ਘਰਾਂ ਨੂੰ ਵੱਡੇ ਪੱਧਰ 'ਤੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਆਪਣੀ ਇਹ ਸਮੱਸਿਆ ਉਹ ਕਈ ਵਾਰ ਮੁਹੱਲੇ ਦੇ ਕੌਂਸਲਰ ਦੇ ਧਿਆਨ ਵਿਚ ਵੀ ਲਿਆ ਚੁੱਕੇ ਹਨ ਪਰ ਬਾਵਜੂਦ ਇਸਦੇ ਕੌਂਸਲਰ ਵਲੋਂ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਲੋਕਾਂ ਨੇ ਦੱਸਿਆ ਕਿ ਅੱਜ ਵੀ ਉਨ੍ਹਾਂ ਦੇ ਮੁਹੱਲੇ ਵਿਚ ਕੱਚੀਆਂ ਸੜਕਾਂ (Dirt roads in the neighborhood) ਹੀ ਹਨ ਜਦੋ ਕਿ ਚੋਣਾਂ ਦੌਰਾਨ ਲੋਕਾਂ ਨਾਲ ਵਾਅਦੇ ਕਰਨ ਵਾਲੇ ਲੋਕ ਹੁਣ ਕੁਝ ਵੀ ਨਹੀਂ ਕਰ ਰਹੇ। ਦੂਜੇ ਪਾਸੇ ਕੌਂਸਲਰ ਪਵਿੱਤਰਦੀਪ ਦਾ ਕਹਿਣਾ ਐ ਕਿ ਇਹ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਸੀਵਰੇਜ ਪਾਈਪ ਪੈਣ ਨੂੰ ਲੈ ਕੇ ਟੈਂਡਰਿੰਗ ਵੀ ਹੋ ਚੁੱਕੀ ਹੈ। ਜਲਦ ਹੀ ਉਨ੍ਹਾਂ ਵੱਲੋਂ ਇਹ ਸਾਰਾ ਕੰਮ ਕਰਵਾ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ:- ਸ਼ੀ ਜਿਨਪਿੰਗ ਲਗਾਤਾਰ ਤੀਜੀ ਵਾਰ ਚੁਣੇ ਗਏ CCP ਦੇ ਜਨਰਲ ਸਕੱਤਰ